ਬੋਗੋਟਾ, 18 ਅਗਸਤ 2023 : ਕੋਲੰਬੀਆ ਦੀ ਰਾਜਧਾਨੀ ਬੋਗੋਟਾ ‘ਚ ਵੀਰਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਕ ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 6.3 ਸੀ। 15 ਮਿੰਟਾਂ ਦੇ ਅੰਦਰ, 5.7 ਤੀਬਰਤਾ ਦਾ ਝਟਕਾ ਵੀ ਆਇਆ। ਇਸ ਤੋਂ ਥੋੜ੍ਹੀ ਦੇਰ ਬਾਅਦ 4.8 ਤੀਬਰਤਾ ਦਾ ਤੀਜਾ ਭੂਚਾਲ ਵੀ ਮਹਿਸੂਸ ਕੀਤਾ ਗਿਆ। ਭੂਚਾਲ ਕਾਰਨ ਇਕ ਔਰਤ ਦੀ ਮੌਤ ਹੋ ਗਈ।
ਇਸ ਤੋਂ ਇਲਾਵਾ ਏਪੀ ਮੁਤਾਬਕ ਭੂਚਾਲ ਕਾਰਨ ਕੋਲੰਬੀਆ ਦੀ ਸੰਸਦ ਦੀ ਛੱਤ ਦਾ ਹਿੱਸਾ ਟੁੱਟ ਕੇ ਡਿੱਗ ਗਿਆ। ਹਾਲਾਂਕਿ ਰਾਹਤ ਦੀ ਗੱਲ ਇਹ ਰਹੀ ਕਿ ਉਸ ਸਮੇਂ ਸੰਸਦ ‘ਚ ਕੋਈ ਵੀ ਮੌਜੂਦ ਨਹੀਂ ਸੀ। ਕੋਲੰਬੀਆ ਦੇ ਕੈਲੀ ਅਤੇ ਮੇਡੇਲਿਨ ਸ਼ਹਿਰਾਂ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।