ਨਵੀਂ ਦਿੱਲੀ, 18 ਅਗਸਤ – ਇਥੇ ਜੀ ਐਮ ਆਰ ਗਰੁੱਪ ਵੱਲੋਂ ਚਲਾਏ ਜਾ ਰਹੇ ਕਾਲ ਸੈਂਟਰ ਨੂੰ ਦਿੱਲੀ-ਪੁਣੇ ਵਿਸਤਾਰਾ ਉਡਾਣ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਬਾਅਦ ਜਹਾਜ਼ ਦੀ ਤਲਾਸ਼ੀ ਲਈ ਗਈ। ਧਮਕੀ ਉਸ ਵੇਲੇ ਮਿਲੀ ਜਦੋਂ ਅੱਜ ਸਵੇਰੇ ਜਹਾਜ਼ ਦਿੱਲੀ ਹਵਾਈ ਅੱਡੇ ਤੋਂ ਉੱਡਣ ਵਾਲਾ ਸੀ। ਸੁਰੱਖਿਆ ਏਜੰਸੀਆਂ ਵੱਲੋਂ ਜਦੋਂ ਜਹਾਜ਼ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ ਕੁੱਝ ਵੀ ਸ਼ੱਕੀ ਨਹੀਂ ਮਿਲਿਆ। ਯੂਕੇ-971 ਦਿੱਲੀ ਤੋਂ ਪੁਣੇ ਦੀ ਉਡਾਣ ਨੂੰ ਸਵੇਰੇ 8:30 ਵਜੇ ਰਵਾਨਗੀ ਲਈ ਨਿਰਧਾਰਤ ਕੀਤਾ ਗਿਆ ਸੀ। ਜਹਾਜ਼ ਵਿੱਚ 100 ਤੋਂ ਵੱਧ ਯਾਤਰੀ ਸਵਾਰ ਸਨ ਅਤੇ ਸਾਰੇ ਯਾਤਰੀਆਂ ਦਾ ਸਾਮਾਨ ਉਤਾਰ ਦਿੱਤਾ ਗਿਆ। ਯਾਤਰੀ ਫਿਲਹਾਲ ਟਰਮੀਨਲ ਬਿਲਡਿੰਗ ਵਿੱਚ ਹਨ ਅਤੇ ਉਨ੍ਹਾਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ ਹੈ। ਜਦੋਂ ਤੱਕ ਸੁਰੱਖਿਆ ਏਜੰਸੀਆਂ ਹਰੀ ਝੰਡੀ ਨਹੀਂ ਦਿੰਦੀਆਂ ਅਤੇ ਉਡਾਣ ਰਵਾਨਾ ਨਹੀਂ ਕੀਤੀ ਜਾਵੇਗੀ।