ਨਵੀਂ ਦਿੱਲੀ, 1 ਅਗਸਤ- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਹੱਤਿਆਕਾਂਡ ਦਾ ਮੁਲਜ਼ਮ ਤੇ ਮਾਸਟਰਮਾਈਂਡ ਸਚਿਨ ਬਿਸ਼ਨੋਈ ਨੂੰ ਭਾਰਤ ਲਿਆਂਦਾ ਗਿਆ ਹੈ। ਬਿਸ਼ਨੋਈ ਨੂੰ ਦਿੱਲੀ ਪੁਲੀਸ ਦੀ ਸਪੈਸ਼ਲ ਸੈਲ ਅਜ਼ਰਬੈਜਾਨ ਦੀ ਰਾਜਧਾਨੀ ਬਾਕੂ ਤੋਂ ਲਿਆਈ ਹੈ। ਸਪੈਸ਼ਲ ਸੀ.ਪੀ.ਐਚ.ਜੀ.ਐਸ ਧਾਲੀਵਾਲ ਨੇ ਅੱਜ ਇਹ ਜਾਣਕਾਰੀ ਦਿੱਤੀ। ਸਚਿਨ ਬਿਸ਼ਨੋਈ ਲਾਰੈਂਸ ਬਿਸ਼ਨੋਈ ਦਾ ਕਰੀਬੀ ਹੈ।
ਜ਼ਿਕਰਯੋਗ ਹੈ ਕਿ ਸਚਿਨ ਬਿਸ਼ਨੋਈ, ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਕੁਝ ਦਿਨ ਪਹਿਲਾਂ ਦਿੱਲੀ ਤੋਂ ਫਰਜ਼ੀ ਪਾਸਪੋਰਟ ਬਣਵਾ ਕੇ ਫਰਾਰ ਹੋ ਗਿਆ ਸੀ। ਹੁਣ ਸਚਿਨ ਦੇ ਭਾਰਤ ਆਉਣ ਤੇ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਗੈਂਗਸਟਰ ਸਚਿਨ ਬਿਸ਼ਨੋਈ ਨੂੰ ਹਾਲ ਹੀ ਵਿਚ ਅਰਜ਼ਬੈਜਾਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਸਚਿਨ ਨੇ ਭਾਰਤ ਵਿਚ ਰਹਿ ਕੇ ਹੀ ਮੂਸੇਵਾਲਾ ਹੱਤਿਆਕਾਂਡ ਦੀ ਪਲਾਨਿੰਗ ਕੀਤੀ ਤੇ ਫਿਰ ਦਿੱਲੀ ਤੋਂਂ ਫਰਜ਼ੀ ਪਾਸਪੋਰਟ ਬਣਵਾ ਕੇ ਅਜ਼ਰਬੈਜਾਨ ਭੱਜ ਗਿਆ ਸੀ।