ਪਟਨਾ, 23 ਜੂਨ ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਸੇਵਾਮੁਕਤ ਡੀ. ਐਸ. ਪੀ. ਨੇ ਲਾਇਸੈਂਸੀ ਪਿਸਤੌਲ ਨਾਲ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ| ਇਹ ਘਟਨਾ ਪਟਨਾ ਦੇ ਬੇਉਰ ਥਾਣਾ ਖੇਤਰ ਦੇ ਮਿੱਤਰ ਮੰਡਲੀ ਕਾਲੋਨੀ ਦੀ ਹੈ| ਜਾਣਕਾਰੀ ਮੁਤਾਬਕ ਅੱਜ ਸਵੇਰ ਨੂੰ ਸੇਵਾਮੁਕਤ 68 ਸਾਲਾ ਡੀ. ਐਸ. ਪੀ. ਕੇ. ਚੰਦਰ ਨੇ ਖੁਦ ਨੂੰ ਆਪਣੀ ਹੀ ਲਾਇਸੈਂਸੀ ਪਿਸਤੌਲ ਨਾਲ ਗੋਲੀ ਮਾਰ ਲਈ|
ਜਿਕਰਯੋਗ ਹੈ ਕਿ ਡੀ. ਐਸ. ਪੀ. ਚੰਦਰ ਨੇ ਮਾਨਸਿਕ ਤਣਾਅ ਕਾਰਨ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ| ਮੌਕੇ ਤੋਂ ਪੁਲਸ ਨੇ ਸੁਸਾਈਡ ਨੋਟ ਅਤੇ ਪਿਸਤੌਲ ਬਰਾਮਦ ਕੀਤੀ ਹੈ|
ਗੋਲੀ ਲੱਗਣ ਨਾਲ ਉਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ| ਸੂਤਰਾਂ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲੀਸ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ| ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ| ਖੁਦਕੁਸ਼ੀ ਕਰਨ ਵਾਲੇ ਸੇਵਾਮੁਕਤ ਡੀ. ਐਸ. ਪੀ. ਚੰਦਰ ਪਟਨਾ ਵਿੱਚ ਐਨਕਾਊਂਟਰ ਲਈ ਕਾਫੀ ਮਸ਼ਹੂਰ ਸਨ| ਇਸ ਘਟਨਾ ਦੇ ਪਿੱਛੇ ਦੀ ਵਜ੍ਹਾ ਮਾਨਸਿਕ ਤਣਾਅ ਦੱਸਿਆ ਜਾ ਰਿਹਾ ਹੈ| ਖੁਦਕੁਸ਼ੀ ਦੀ ਇਸ ਘਟਨਾ ਤੋਂ ਬਾਅਦ ਮੁਹੱਲੇ ਵਿੱਚ ਸਨਸਨੀ ਫੈਲ ਗਈ|