ਨਵੀਂ ਦਿੱਲੀ, 6 ਜੁਲਾਈ – ਕਈ ਲਾਈਵ ਪਰਫਾਰਮੈਂਸ ਅਤੇ ਕਈ ਹਿੱਟ ਨੰਬਰ ਦੇਣ ਵਾਲੀ ਮਸ਼ਹੂਰ ਗਾਇਕਾ ਕੋਕੋਲੀ ਇਸ ਦੁਨੀਆ ਵਿਚ ਨਹੀਂ ਰਹੀ। ਦੱਸਿਆ ਜਾ ਰਿਹਾ ਹੈ ਕਿ 48 ਸਾਲ ਦੀ ਉਮਰ ਵਿਚ ਕੋਕੋਲੀ ਨੇ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਇਸ ਖ਼ਬਰ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਰਿਪੋਰਟ ਮੁਤਾਬਕ, ਕੋਕੋਲੀ ਲੰਬੇ ਸਮੇਂ ਤੋਂ ਡਿਪ੍ਰੈਸ਼ਨ ਤੋਂ ਪੀੜਤ ਸੀ। ਖ਼ਬਰਾਂ ਮੁਤਾਬਕ ਕੋਕੋ ਲੀ ਨੇ ਡਿਪਰੈਸ਼ਨ ਕਾਰਨ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਜਿਥੇ ਉਸ ਦੀ ਮੌਤ ਹੋ ਗਈ। ਕੋਕਲੀ ਦੇ ਦਿਹਾਂਤ ਦੀ ਖ਼ਬਰ ਨਾਲ ਸੋਗ ਦੀ ਲਹਿਰ ਹੈ। ਕੋਕੋਲੀ ਦੀ ਮੌਤ ਤੇ ਨਾ ਸਿਰਫ਼ ਉਨ੍ਹਾਂ ਦੇ ਪਰਿਵਾਰਕ ਮੈਂਬਰ ਸਗੋਂ ਉਨ੍ਹਾਂ ਦੇ ਪ੍ਰਸ਼ੰਸਕ ਵੀ ਬਹੁਤ ਦੁਖੀ ਹਨ। ਕੋਕੋਲੀ ਦੀ ਮੌਤ ਦੀ ਜਾਣਕਾਰੀ ਉਸ ਦੀਆਂ ਭੈਣਾਂ ਕੈਰਲ ਅਤੇ ਨੈਂਸੀ ਨੇ ਸੋਸ਼ਲ ਮੀਡੀਆ ਤੇ ਮਿਲੀ ਹੈ।
ਦੱਸ ਦੇਈਏ ਕਿ ਮਸ਼ਹੂਰ ਗਾਇਕ ਕੋਕੋਲੀ ਹਾਂਗਕਾਂਗ ਦੀ ਇੱਕ ਪੌਪ ਗਾਇਕਾ ਸੀ। ਇੰਨਾ ਹੀ ਨਹੀਂ ਕੋਕੋਲੀ ਪਹਿਲੀ ਚੀਨੀ ਗਾਇਕਾ ਸੀ, ਜਿਸ ਨੂੰ ਆਸਕਰ ਵਿਚ ਪਰਫਾਰਮ ਕਰਨ ਦਾ ਮੌਕਾ ਮਿਲਿਆ। ਕੋਕੋਲੀ ਦੀ ਭੈਣ ਨੇ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਕੋਕੋਲੀ ਨੇ ਪਿਛਲੇ 29 ਸਾਲਾਂ ਵਿਚ ਅੰਤਰਰਾਸ਼ਟਰੀ ਪੱਧਰ ਤੇ ਕਾਫ਼ੀ ਪ੍ਰਸਿੱਧੀ ਹਾਸਲ ਕੀਤੀ ਹੈ। ਇਸ ਦੇ ਨਾਲ ਹੀ ਕਈ ਲਾਈਵ ਪਰਫਾਰਮੈਂਸ ਦਿੱਤੇ। ਹਰ ਕੋਈ ਇਸ ਮਸ਼ਹੂਰ ਗਾਇਕਾ ਨੂੰ ਸ਼ਰਧਾਂਜਲੀ ਦੇ ਰਿਹਾ ਹੈ।