ਸਰੀ, 27 ਜੂਨ 2023-23 ਜੂਨ 1985 ਨੂੰ ਏਅਰ ਇੰਡੀਆ ਦੀਆਂ ਦੋ ਉਡਾਣਾਂ ਵਿੱਚ ਹੋਏ ਬੰਬ ਧਮਾਕਿਆਂ ਵਿਚ ਮਾਰੇ ਗਏ 331 ਵਿਅਕਤੀਆਂ ਦੀ ਸਾਲਾਨਾ ਯਾਦਗਾਰ ਬੀਤੇ ਦਿਨ ਵੈਨਕੂਵਰ ਵਿੱਚ ਸਟੈਨਲੇ ਪਾਰਕ ਦੇ ਸੇਪਰਲੇ ਖੇਡ ਦੇ ਮੈਦਾਨ ਵਿੱਚ ਮਨਾਈ ਗਈ।
ਇਸ ਮੌਕੇ ਪੀੜਤ ਦੇ ਪਰਿਵਾਰਕ ਮੈਂਬਰਾਂ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ, ਰਾਜ ਮੰਤਰੀ ਜਾਰਜ ਚਾਉ, ਭਾਰਤੀ ਕੌਂਸਲ ਜਨਰਲ ਮਨੀਸ਼, ਲਿਬਰਲ ਐਮ.ਪੀ. ਤਾਲਿਬ ਨੂਰ ਮੁਹੰਮਦ, ਐਨ.ਡੀ.ਪੀ. ਵਿਧਾਇਕ ਜਿੰਨੀ ਸਿਮਸ, ਬੀ.ਸੀ. ਦੇ ਸਾਬਕਾ ਪ੍ਰੀਮੀਅਰ ਉੱਜਲ ਦੁਸਾਂਝ ਅਤੇ ਸਾਬਕਾ ਵਿਧਾਇਕ ਡੇਵ ਹੇਅਰ ਨੇ ਉਨ੍ਹਾਂ ਨੂੰ ਸ਼ਰਧਾਂਜ਼ਲੀ ਭੇਂਟ ਕੀਤੀ।
ਜ਼ਿਕਰਯੋਗ ਹੈ ਕਿ 23 ਜੂਨ, 1985 ਨੂੰ ਆਇਰਲੈਂਡ ਦੇ ਤੱਟ ‘ਤੇ ਏਅਰ ਇੰਡੀਆ ਦੀ ਫਲਾਈਟ 182 ਵਿਚ ਭਿਆਨਕ ਬੰਬ ਧਮਾਕਾ ਹੋਇਆ ਸੀ, ਜਿਸ ਵਿਚ 329 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਉਸੇ ਦਿਨ ਜਾਪਾਨ ਵਿਚ ਏਅਰ ਇੰਡੀਆ ਦੇ ਇਕ ਹੋਰ ਜਹਾਜ਼ ਵਿਚ ਨਰੀਤਾ (ਜਾਪਾਨ) ਹਵਾਈ ਅੱਡੇ ਵਿਚ ਧਮਾਕਾ ਹੋਇਆ ਸੀ, ਜਿਸ ਵਿਚ ਦੋ ਸਾਮਾਨ ਸੰਭਾਲਣ ਵਾਲੇ ਮਾਰੇ ਗਏ ਸਨ।