ਚੰਡੀਗੜ੍ਹ, 1 ਜੂਨ – ਹਰਿਆਣਾ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਜਨ ਸੰਵਾਦ ਪ੍ਰੋਗ੍ਰਾਮਾਂ ਦੇ ਤਹਿਤ ਲੋਕਾਂ ਵੱਲੋਂ ਲਿਖਿਤ ਵਿਚ ਪ੍ਰਾਪਤ ਸ਼ਿਕਾਇਤਾਂ, ਮੰਗਾਂ ਤੇ ਸੁਝਾਆਂ ਨੂੰ ਅਧਿਕਾਰੀ ਗੰਭੀਰਤਾ ਨਾਲ ਲੈਣ ਅਤੇ ਜਲਦੀ ਤੋਂ ਜਲਦੀ ਉਨ੍ਹਾਂ ਦਾ ਹੱਲ ਯਕੀਨੀ ਕਰਨ। ਸੂਬਾਵਾਸੀਆਂ ਨੂੰ ਕਿਸੇ ਵੀ ਸਮਸਿਆ ਤੇ ਸ਼ਿਕਾਇਤਾਂ ਦੇ ਹੱਲ ਲਈ ਦਫਤਰਾਂ ਦੇ ਚੱਕਰ ਨਾ ਕੱਟਣੇ ਪੈਣ ਇਸੀ ਉਦੇਸ਼ ਲਈ ਹੀ ਜਨ ਸੰਵਾਦ ਪ੍ਰੋਗ੍ਰਾਮ ਵਜੋ ਇਕ ਨਵੀਂ ਪਹਿਲ ਸ਼ੁਰੂ ਕੀਤੀ ਗਈ ਹੈ। ਸਰਕਾਰ ਦਾ ਟੀਚਾ ਹਰ ਯੋਜਨਾ ਦਾ ਲਾਭ ਆਖੀਰੀ ਵਿਅਕਤੀ ਤਕ ਪਹੁੰਚਾਉਣਾ ਹੈ।
ਮੁੱਖ ਮੰਤਰੀ ਅੱਜ ਇੱਥੇ ਪ੍ਰਸਾਸ਼ਨਿਕ ਸਕੱਤਰਾਂ ਦੇ ਨਾਲ ਜਨਸੰਵਾਦ ਪੋਰਟਲ ਦੇ ਸਬੰਧ ਵਿਚ ਅਹਿਮ ਮੀਟਿੰਗ ਕਰ ਰਹੇ ਸਨ।
ਸ੍ਰੀ ਮਨੋਹਰ ਲਾਲ ਨੇ ਸਾਰੇ ਪ੍ਰਸਾਸ਼ਨਿਕ ਸਕੱਤਰਾਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਜਨਤਾ ਫਰਿਆਦੀ ਨਹੀਂ ਸਗੋ ਮਾਲਿਕ ਹੈ। ਉਨ੍ਹਾਂ ਦੀ ਸ਼ਿਕਾਇਤਾਂ ਤੇ ਮੰਗਾਂ ਦਾ ਤੁਰੰਤ ਹੱਲ ਹੋਣਾ ਚਾਹੀਦਾ ਹੈ। ਇਸ ਲਈ ਅਧਿਕਾਰੀ ਹਰ 7 ਦਿਨ ਵਿਚ ਜਨ ਸੰਵਾਦ ਪੋਰਟਲ ‘ਤੇ ਉਨ੍ਹਾਂ ਦੇ ਵਿਭਾਗਾਂ ਦੇ ਅਧੀਨ ਦਰਜ ਸ਼ਿਕਾਇਤਾਂ ਦੇ ਹੱਲ ਦੀ ਪ੍ਰਗਤੀ ਦੀ ਸਮੀਖਿਆ ਕਰਨ।
ਹੁਣ ਤਕ ਜਨ ਸੰਵਾਦ ਪੋਰਟਲ ‘ਤੇ 7200 ਸ਼ਿਕਾਇਤਾਂ ਤੇ ਮੰਗਾਂ ਨੂੰ ਕੀਤਾ ਜਾ ਚੁੱਕਾ ਹੈ ਦਰਜ
ਸ੍ਰੀ ਮਨੌਹਰ ਲਾਲ ਨੇ ਨਿਰਦੇਸ਼ ਦਿੱਤੇ ਕਿ ਵਿਭਾਗ ਦੇ ਪੱਧਰ ‘ਤੇ ਹਰ ਰਿਪੋਰਟ ਲਈ ਵੱਖ-ਵੱਖ ਸ਼੍ਰੇਣੀਆਂ ਬਣਾਈਆਂ ਜਾਣ, ਤਾਂ ਜੋ ਕੋਈ ਵੀ ਕਾਗਜ ਬਿਨ੍ਹਾਂ ਪੜੇ ਨਾ ਰਹੇ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਜਨਤਾ ਦੇ ਜੀਵਨ ਨੂੰ ਸਰਲ ਬਨਾਉਣ ਲਈ ਈ-ਗਵਰਨੈਂਸ ਦੀ ਦਿਸ਼ਾ ਵਿਚ ਵੱਧਦੇ ਹੋਏ ਵੱਖ-ਵੱਖ ਪ੍ਰੋਗ੍ਰਾਮ ਚਲਾਏ ਹਨ ਅਤੇ ਜਨ ਸੰਵਾਦ ਪੋਰਟਲ ਵੀ ਇਸੀ ਦਿਸ਼ਾ ਵਿਚ ਇਕ ਮਹਤੱਵਪੂਰਨ ਕਦਮ ਹੈ। ਜਦੋਂ ਤਕ ਜਨ ਸੰਵਾਦ ਪੋਰਟਲ ‘ਤੇ ਲਗਭਗ 7200 ਸ਼ਿਕਾਇਤਾਂ ਤੇ ਮੰਗਾਂ ਨੂੰ ਦਰਜ ਕੀਤਾ ਜਾ ਚੁੱਕਾ ਹੈ ਅਤੇ ਵੱਖ-ਵੱਖ ਵਿਭਾਗਾਂ ਦੇ ਪ੍ਰਸਾਸ਼ਨਿਕ ਸਕੱਤਰਾਂ ਨੂੰ ਕਾਰਵਾਈ ਲਈ ਭੇਜਿਆ ਜਾ ਚੁੱਕਾ ਹੈ।
ਜਨ ਸੰਵਾਦ ਪੋਰਟਲ ਜਨਹਿਤ ਵਿਚ ਇਕ ਨਵਾਂ ਪ੍ਰਯੋਗ, ਹੁਣ ਜਨਤਾ ਨੂੰ ਹੋ ਰਿਹਾ ਭਰੋਸਾ ਉਨ੍ਹਾਂ ਦੇ ਕਾਗਜ ਨਹੀਂ ਜਾਣਗੇ ਬੇਕਾਰ
ਮੁੱਖ ਮੰਤਰੀ ਨੇ ਕਿਹਾ ਕਿ ਜਨ ਸੰਵਾਦ ਪ੍ਰੋਗ੍ਰਾਮਾਂ ਵਿਚ ਲੋਕਾਂ ਨੇ ਇਹ ਦਸਿਆ ਹੈ ਕਿ ਉਹ ਆਪਣੇ ਲਿਖਿਤ ਰਿਪੋਰਟ ਦੀ ਕਈ-ਕਈ ਕਾਪੀ ਵੱਖ-ਵੱਖ ਜਨ ਪ੍ਰਤੀਨਿਧੀਆਂ ਨੂੰ ਦਿੰਦੇ ਸਨ, ਪਰ ਕਦੀ ਉਨ੍ਹਾਂ ਦੇ ਰਿਪੋਰਟ ‘ਤੇ ਕੋਈ ਕਾਰਵਾਈ ਨਹੀਂ ਹੋਈ। ਲੋਕਾਂ ਦੀ ਇਸੀ ਪਰੇਸ਼ਾਨੀ ਨੂੰ ਸਮਝਦੇ ਹੋਏ ਅਸੀਂ ਉਨ੍ਹਾਂ ਦੀ ਹਰ ਸਮਸਿਆ ਨੂੰ ਜਾਨਣ ਲਈ ਜਨ ਸੰਵਾਦ ਪੋਰਟਲ ਵਜੋ ਨਵਾਂ ਸਿਸਟਮ ਬਣਾਇਆ ਹੈ। ਇਸ ਪੋਰਟਲ ‘ਤੇ ਲੋਕਾਂ ਦੇ ਲਿਖਿਤ ਰਿਪੋਰਟ ਦੀ ਜਾਣਕਾਰੀ ਦਰਜ ਕੀਤੀ ਜਾਂਦੀ ਹੈ ਅਤੇ ਸਬੰਧਿਤ ਵਿਭਾਗਾਂ ਨੂੰ ਅਗਲੀ ਕਾਰਵਾਈ ਲਈ ਭੇਜ ਦਿੱਤੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪੋਰਟਲ ‘ਤੇ ਸ਼ਿਕਾਇਤਾਂ ਤੇ ਮੰਗ ਦਰਜ ਹੁੰਦੇ ਹੀ ਸਬੰਧਿਤ ਨਾਗਰਿਕ ਨੂੰ ਉਸ ਦੀ ਸੂਚਨਾ ਐਸਐਮਐਸ ਰਾਹੀਂ ਚਲੀ ਜਾਂਦੀ ਹੈ। ਇਸ ਦੇ ਬਾਅਦ ਸਬੰਧਿਤ ਵਿਭਾਗ ਅਤੇ ਅਧਿਕਾਰੀ ਵੱਲੋਂ ਕੀਤੀ ਜਾ ਰਹੀ ਅਗਲੀ ਕਾਰਵਾਈ ਦੀ ਸੂਚਨਾ ਵੀ ਐਸਐਮਐਸ ਦੇ ਵੱਲੋਂ ਨਾਗਰਿਕਾਂ ਨੂੰ ਭੇਜੀ ਜਾਂਦੀ ਹੈ। ਹੁਣ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਇਸ ਤਰ੍ਹਾ ਦਾ ਸਿਸਟਮ ਪਹਿਲਾਂ ਕਦੀ ਕਿਸੇ ਸਰਕਾਰ ਨੇ ਨਹੀਂ ਬਣਾਇਆ ਹੈ। ਹੁਣ ਜਨਤਾ ਦੇ ਮਨ ਵਿਚ ਭਰੋਸਾ ਬਣਿਆ ਹੈ ਕਿ ਉਨ੍ਹਾਂ ਦੇ ਲਿਖਿਤ ਕਾਗਜ ਬੇਕਾਰ ਨਹੀਂ ਜਾਣਗੇ, ਉਨ੍ਹਾਂ ਦੀ ਹਰ ਗਲ ਪੜੀ ਜਾਵੇਗੀ।