ਚੰਡੀਗੜ੍ਹ – ਹਰਿਆਣਾ ਦੇ ਸਹਿਕਾਰਿਤਾ, ਅਨੁਸੂਚਿਤ ਜਾਤੀਆਂ ਅਤੇ ਪਿਛੜਾ ਵਰਗ ਭਲਾਈ ਮੰਤਰੀ ਡਾ. ਬਨਵਾਰੀ ਲਾਲ ਨੇ ਕਿਹਾ ਕਿ ਸਮਾਜ ਭਲਾਈ ਵਿਭਾਗ ਰਾਹੀਂ ਵੱਖ-ਵੱਖ ਪਂੈਸ਼ਨ ਯੋਜਨਾਵਾਂ ਦੇ ਲਾਭਪਾਤਰਾਂ ਨੂੰ ਬਿਨੈ ਕਰਨ ਦੇ ਬਾਅਦ ਤੁਰੰਤ ਲਾਭ ਦਿੱਤਾ ਜਾਵੇ, ਜੇਕਰ ਇਸ ਸਬੰਧ ਵਿਚ ਕੋਈ ਅਧਿਕਾਰੀ ਤੇ ਕਰਮਚਾਰੀ ਕੋਤਾਹੀ ਵਰਤੇਗਾ ਤਾਂ ਉਸ ਦੇ ਖਿਲਾਫ ਜਰੂਰੀ ਕਾਰਵਾਈ ਕੀਤੀ ਜਾਵੇਗੀ।ਡਾ. ਬਨਵਾਰੀ ਲਾਲ ਨੇ ਅੱਜ ਪਲਵਲ ਵਿਚ ਜਿਲ੍ਹਾ ਲੋਕ ਸੰਪਰਕ ਅਤੇ ਪਰਿਵਾਦ ਕਮੇਟੀ ਦੀ ਮਹੀਨਾ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਇਸ ਮੀਟਿੰਗ ਵਿਚ ਪਿੰਡ ਬੜੋਲੀ ਨਿਵਾਸੀ ਅਨਿਤਾ ਦੇਵੀ ਦੀ ਪੈਂਸ਼ਨ ਨਾ ਦੇਣ ਸਬੰਧੀ ਸ਼ਿਕਾਇਤ ਦੀ ਸੁਣਵਾਈ ਦੌਰਾਨ ਉਨ੍ਹਾਂ ਨੇ ਇਹ ਨਿਰਦੇਸ਼ ਦਿੱਤੇ। ਉਨਾਂ ਨੇ ਇਸ ਮਾਮਲੇ ਦੀ ਜਾਂਚ ਵਧੀਕ ਡਿਪਟੀ ਕਮਿਸ਼ਨਰ ਪਲਵਲ ਨੂੰ ਸੌਂਪਦੇ ਹੋਏ ਨਿਰਦੇਸ਼ ਦਿੱਤੇ ਕਿ ਇਸ ਮਾਮਲੇ ਵਿਚ ਦੇਰੀ ਕਰਨ ਸਬੰਧੀ ਕਾਰਣ, ਜਿਮੇਵਾਰ ਕਰਮਚਾਰੀਆਂ ਤੇ ਅਧਿਕਾਰੀਆਂ ਦੀ ਜਾਂਚ ਕਰ ਰਿਪੋਰਟ ਪੇਸ਼ ਕਰਨ, ਤਾਂ ਜੋ ਦੋਸ਼ੀਆਂ ਦੇ ਖਿਲਾਫ ਜਰੂਰੀ ਕਾਰਵਾਈ ਅਮਲ ਵਿਚ ਲਿਆਈ ਜਾ ਸਕੇ।ਪਲਵਲ ਦੇ ਡਿਪਟੀ ਕਮਿਸ਼ਨਰ ਨਰੇਸ਼ ਨਰਵਾਲ ਨੇ ਦਸਿਆ ਕਿ ਜਿਲ੍ਹਾ ਲੋਕ ਸੰਪਰਕ ਪਰਿਵਾਦ ਕਮੇਟੀ ਦੀ ਮੀਟਿੰਗ ਵਿਚ ਕੁੱਲ 13 ਸ਼ਿਕਾਇਤਾਂ ਰੱਖੀਆਂ ਗਈਆਂ, ਜਿਨ੍ਹਾਂ ਵਿੱਚੋਂ ਕਰੀਬ ਅੱਧੀਆਂ ਸ਼ਿਕਾਇਤਾਂ ਦਾ ਨਿਪਟਾਨ ਕਰ ਦਿੱਤਾ ਗਿਆ।