ਬਾਲਾਸੋਰ, 20 ਜਨਵਰੀ – ਭਾਰਤ ਨੇ ਅੱਜ ਓਡੀਸ਼ਾ ਦੇ ਤੱਟ ਤੋਂ ਸੁਪਰਸੋਨਿਕ ਕਰੂਜ਼ ਮਿਜ਼ਾਈਲ ਬ੍ਰਹਿਮੋਸ ਮਿਜ਼ਾਈਲ ਦਾ ਸਫ਼ਲ ਪ੍ਰੀਖਣ ਕੀਤਾ। ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ. ਆਰ. ਡੀ. ਓ.) ਦੇ ਇੱਕ ਸੂਤਰ ਨੇ ਦੱਸਿਆ ਕਿ ਬਿਹਤਰ ਕੰਟਰੋਲ ਪ੍ਰਣਾਲੀ ਸਮੇਤ ਹੋਰ ਨਵੀਆਂ ਤਕਨੀਕਾਂ ਨਾਲ ਲੈਸ ਇਸ ਮਿਜ਼ਾਈਲ ਨੂੰ ਸਵੇਰੇ ਲਗਭਗ 10.45 ਵਜੇ ਚਾਂਦੀਪੁਰ ਸਥਿਤ ਏਕੀਕ੍ਰਿਤ ਪ੍ਰੀਖਣ ਰੇਂਜ ਦੇ ਲਾਂਚ ਪੈਡ-3 ਤੋਂ ਲਾਂਚ ਕੀਤਾ ਗਿਆ।