ਨਵੀਂ ਦਿੱਲੀ, 20 ਜਨਵਰੀ- ਕਾਂਗਰਸ ਨੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਹੈ, ਇਸ ਸੂਚੀ ਵਿੱਚ ਕੁੱਲ 41 ਉਮੀਦਵਾਰਾਂ ਦੇ ਨਾਮ ਹਨ, ਜਿਨ੍ਹਾਂ ਵਿੱਚ 16 ਔਰਤ ਉਮੀਦਵਾਰ ਵੀ ਸ਼ਾਮਲ ਹਨ। ਇਸ ਤੋਂ ਪਹਿਲਾਂ ਕਾਂਗਰਸ ਨੇ ਪਹਿਲੀ ਸੂਚੀ ਵਿੱਚ 125 ਉਮੀਦਵਾਰਾਂ ਦੇ ਨਾਮ ਜਾਰੀ ਕੀਤੇ ਸਨ, ਉਸ ਸੂਚੀ ਵਿੱਚ 50 ਔਰਤਾਂ ਨੂੰ ਟਿਕਟ ਦਿੱਤਾ ਗਿਆ ਸੀ। ਜਿਕਰਯੋਗ ਹੈ ਕਿ ਯੂ. ਪੀ. ਵਿੱਚ ਕਾਂਗਰਸ ਲੜਕੀ ਹਾਂ, ਲੜ ਸਕਦੀ ਹਾਂ ਨਾਮ ਤੋਂ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੇ ਤਹਿਤ ਪਾਰਟੀ ਦੀ ਮਹਾ-ਸਕੱਤਰ ਪ੍ਰਿਯੰਕਾ ਗਾਂਧੀ ਨੇ ਵਾਅਦਾ ਕੀਤਾ ਕਿ ਯੂ. ਪੀ. ਵਿੱਚ ਉਹ 40 ਫੀਸਦੀ ਔਰਤਾਂ ਨੂੰ ਟਿਕਟ ਦਵੇਗੀ।
ਕਾਂਗਰਸ ਨੇ ਜਿਨ੍ਹਾਂ ਸੀਟਾਂ ਤੋਂ ਉਮੀਦਵਾਰਾਂ ਦਾ ਐਲਾਨ ਕੀਤਾ ਹੈ, ਉਸ ਵਿੱਚ ਕੈਰਾਨਾ, ਸ਼ਾਮਲੀ, ਥਾਣਾ ਭਵਨ, ਮੁਜਫੱਰਨਗਰ, ਖਤੌਲੀ, ਸਰਧਨਾ, ਮੇਰਠ, ਬਾਗਪਤ, ਮੋਦੀ ਨਗਰ, ਥੌਲਾਨਾ, ਡਿਬਈ, ਖੁਰਜਾ ਸ਼ਾਮਲ ਹਨ। ਯੂ. ਪੀ. ਲਈ ਕਾਂਗਰਸ ਦੀ ਪਹਿਲੀ ਸੂਚੀ ਅਤੇ ਦੂਜੀ ਸੂਚੀ ਨੂੰ ਮਿਲਾ ਕੇ ਕੁੱਲ 166 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ। ਜਿਸ ਵਿੱਚ 66 ਔਰਤਾਂ ਨੂੰ ਵਿਧਾਨ ਸਭਾ ਚੋਣਾਂ ਲਈ ਉਮੀਦਵਾਰ ਬਣਾਇਆ ਗਿਆ ਹੈ। ਕਾਂਗਰਸ ਭਲੇ ਹੀ ਔਰਤਾਂ ਨਾਲ ਖੜ੍ਹੇ ਰਹਿਣ ਦਾ ਦਾਅਵਾ ਕਰ ਰਹੀ ਹੈ ਪਰ ਪਾਰਟੀ ਅੰਦਰ ਤੋਂ ਵੀ ਵਿਰੋਧ ਦੀਆਂ ਕੁਝ ਆਵਾਜ਼ਾਂ ਉਠ ਰਹੀਆਂ ਹਨ। ਕਾਂਗਰਸ ਦੇ ਲੜਕੀ ਹਾਂ, ਲੜ ਸਕਦੀ ਹਾਂ ਮੁਹਿੰਮ ਦੀ ਪੋਸਟਰ ਗਰਲ ਪ੍ਰਿzਯੰਕਾ ਮੋਰਿਆ ਟਿਕਟ ਨਾ ਮਿਲਣ ਤੋਂ ਨਾਰਾਜ਼ ਹੈ। ਉਨ੍ਹਾਂ ਨੇ ਟਿਕਟ ਵੰਡ ਵਿੱਚ ਘੁਟਾਲੇ ਦਾ ਦੋਸ਼ ਲਗਾਇਆ ਹੈ। ਉਹ ਭਾਜਪਾ ਜੁਆਇਨ ਕਰ ਸਕਦੀ ਹੈ, ਦੂਜੇ ਪਾਸੇ ਅਦਿਤੀ ਸਿੰਘ ਨੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਹੈ। ਉੁਨ੍ਹਾਂ ਨੇ ਸੋਨੀਆ ਗਾਂਧੀ ਵਿਧਾਨਸਭਾ ਪ੍ਰਧਾਨ ਨੂੰ ਪੱਤਰ ਲਿਖ ਕੇ ਇਸ ਦੀ ਜਾਣਕਾਰੀ ਦਿੱਤੀ ਹੈ।