ਚੰਡੀਗੜ੍ਹ, 17 ਜਨਵਰੀ 2022- ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਨੇ ਕਿਹਾ ਕਿ ਪਹਿਲਾ ਪੰਜਾਬ ਵਿੱਚ ਖੇਡਾਂ ਦਾ ਬਹੁਤ ਸਕੋਪ ਸੀ ਹਰ ਕੋਈ ਕਹਿੰਦਾ ਸੀ ਕਿ ਕਾਸ਼ ਅਸੀਂ ਪੰਜਾਬ ਦੇ ਵਿੱਚ ਪੈਦਾ ਹੁੰਦੇ ਪਰ ਹੁਣ ਹਰਿਆਣੇ ਵਿਚ ਬਾਰੇ ਕਹਿੰਦੇ ਹਨ ਕਿ ਕਾਸ਼ ਮੈਂ ਹਰਿਆਣੇ ਵਿੱਚ ਪੈਦਾ ਹੋਵਾਂ । ਹਰਿਆਣੇ ਨੇ ਖੇਡਾਂ ਵਿੱਚ ਬਹੁਤ ਕੁਝ ਕੀਤਾ।
ਹਰ ਖਿਡਾਰੀ ਨੂੰ ਇਹ ਹੁੰਦਾ ਹੈ ਕਿ ਉਨ੍ਹਾ ਨੂੰ ਕਿੰਨਾ ਪੈਸਾ ਦਿੱਤਾ ਜਾਂਦਾ। ਹਰਿਆਣੇ ਵੱਲੋਂ ਓਲੰਪਿਕ ਵਿੱਚ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ 6 ਕਰੋੜ ਦਿੱਤਾ ਗਿਆ ਹੈ। ਹਰਿਆਣੇ ਨੇ ਓਲੰਪਿਕ ਵਿੱਚ ਜਾਣ ਤੋਂ ਪਹਿਲਾ ਵੀ ਖਿਡਾਰੀਆਂ ਨੂੰ ਪੈਸੇ ਦਿੱਤੇ ।
। ਖੇਡ ਪਾਲਿਸੀ ਹਰਿਆਣੇ ਵਿੱਚ ਬਣਾਈ ਗਈ। ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਡਿਪਟੀ ਡਾਇਰੈਕਟਰ ਲਗਾਇਆ ਜਾਂਦਾ ਹੈ। ਖਿਡਾਰੀ ਦੇ 1000 ਨਰਸਰੀ ਚਲਾਈ ਜਾਂਦੀ ਹੈ ਤਾਂ ਜੋ ਆਖਰੀ ਪਿੰਡ ਤੱਕ ਖੇਡ ਪਹੁੰਚ ਜਾਵੇ। ਪੰਜਾਬ ਵਿੱਚ ਉਹ ਸਰਕਾਰ ਆਵੇ ਜੋ ਖਿਡਾਰੀਆਂ ਲਈ ਕੁਝ ਕਰ ਸਕੇ।
ਉਨ੍ਹਾਂ ਕਿਹਾ ਕਿ ਪੰਜਾਬ ਸੋਨੇ ਦੀ ਚਿੜੀ ਅਖਵਾਉਂਦਾ ਸੀ ਤੇ ਅੱਜ ਆਪਸ ਵਿੱਚ ਹੀ ਲੜੀ ਜਾਂਦੇ ਹਨ।
ਕੁਝ ਦਿਨਾਂ ਵਿੱਚ 200 ਦੇ ਕਰੀਬ ਕੋਚ ਰੱਖ ਰਹੇ ਹਾਂ। ਹਰਿਆਣਾ ਨੇ ਖੇਡਾਂ ਵਿੱਚ ਬਹੁਤ ਤਰੱਕੀ ਕੀਤੀ। ਹਰਿਆਣੇ ਵਿੱਚ ਸਰਕਲ ਕਬੱਡੀ ਵਾਲਿਆਂ ਨੂੰ ਵੀ ਨੌਕਰੀ ਦਿੱਤੀ ਜਾਂਦੀ ਹੈ।
ਪ੍ਰਧਾਨ ਮੰਤਰੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਹਰ ਵਰਗ ਲਈ ਸਾਂਝੇ ਹਨ।
ਸਿੱਖ ਧਰਮ ਲਈ ਵੀ ਪ੍ਰਧਾਨ ਮੰਤਰੀ ਨੇ ਬਹੁਤ ਉਪਰਾਲੇ ਕੀਤੇ ਅਤੇ ਕਰ ਵੀ ਰਹੇ ਹਨ। ਕਈ ਦੇਸ਼ ਵਿੱਚ ਬਲੈਕ ਲਿਸਟ ਲੋਕ ਰਹਿੰਦੇ ਹਨ। ਇਸ ਬਲੈਕ ਲਿਸਟ ਨੂੰ ਪ੍ਰਧਾਨ ਮੰਤਰੀ ਨੇ ਬੰਦ ਕੀਤਾ। ਪ੍ਰਧਾਨ ਮੰਤਰੀ ਸਭ ਲਈ ਸਾਂਝੇ ਹਨ।