ਨਵੀਂ ਦਿੱਲੀ, 18 ਜੂਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਆਤਮ ਨਿਰਭਰ ਬਣਾਉਣ ਦੀ ਦਿਸ਼ਾ ਵਿੱਚ 41 ਕੋਲਾ ਖਾਣਾਂ ਦੀ ਡਿਜ਼ੀਟਲ ਨੀਲਾਮੀ ਨੂੰ ਲਾਂਚ ਕੀਤਾ| ਇਸ ਨੀਲਾਮੀ ਤੋਂ ਅਗਲੇ 5 ਤੋਂ 7 ਸਾਲ ਦਰਮਿਆਨ 33 ਹਜ਼ਾਰ ਕਰੋੜ ਰੁਪਏ ਦਾ ਪੁੰਜੀ ਨਿਵੇਸ਼ ਹੋਣ ਅਤੇ ਕਰੀਬ 2 ਲੱਖ 80 ਹਜ਼ਾਰ ਲੋਕਾਂ ਦੇ ਸਿੱਧ ਜਾਂ ਅਸਿੱਧੇ ਰੂਪ ਨਾਲ ਰੋਜ਼ਗਾਰ ਦੀ ਸੰਭਾਵਨਾ ਹੈ| ਜਿਕਰਯੋਗ ਹੈ ਕਿ ਇਨ੍ਹਾਂ ਖਾਣਾਂ ਦੀ ਨੀਲਾਮੀ ਦਾ ਇਹ ਪ੍ਰੋਗਰਾਮ ਮਾਇੰਸ ਸਟੇਟ ਟ੍ਰੇਡਿੰਗ ਕਾਰਪੋਰੇਸਨ ਅਤੇ ਭਾਰਤੀ ਉਦਯੋਗ ਸੰਘ ਵਲੋਂ ਮਿਲ ਕੇ ਆਯੋਜਿਤ ਕੀਤਾ ਜਾ ਰਿਹਾ ਹੈ| ਪ੍ਰਧਾਨ ਮੰਤਰੀ ਦੇਸ਼ ਨੂੰ ਆਤਮ ਨਿਰਭਰ ਬਣਾਉਣ ਦੀ ਆਪਣੀ ਯੋਜਨਾ ਤਹਿਤ ਇਨ੍ਹਾਂ ਕੋਲਾ ਖਾਣਾਂ ਨੂੰ ਵਪਾਰਕ ਤੌਰ ਤੇ ਇਸਤੇਮਾਲ ਲਈ ਵੀਡੀਓ ਕਾਨਫਰੰਸਿੰਗ ਜ਼ਰੀਏ ਨੀਲਾਮ ਕਰਨ ਦੀ ਪ੍ਰਕਿਰਿਆ ਦੀ ਰਸਮੀ ਸ਼ੁਰੂਆਤ ਕੀਤੀ| ਇਸ ਮੌਕੇ ਤੇ ਫਿੱਕੀ ਦੇ ਪ੍ਰਧਾਨ ਡਾ. ਸੰਗੀਤਾ ਰੈਡੀ ਅਨਿਲ ਅਗਰਵਾਲ, ਵੇਦਾਂਤਾ ਗਰੁੱਪ ਅਤੇ ਟਾਟਾ ਸੰਸ ਦੇ ਪ੍ਰਧਾਨ ਐਨ. ਚੰਦਰਸ਼ੇਖਰ ਵੀ ਸਨ| ਇਸ ਦੌਰਾਨ ਉਹਨਾਂ ਕਿਹਾ ਕਿ ਭਾਰਤ ਕੋਰੋਨਾ ਨਾਲ ਲੜੇਗਾ ਵੀ ਅਤੇ ਅੱਗੇ ਵੀ ਵੱਧੇਗਾ| ਭਾਰਤ ਇਸ ਆਫਤ ਵਿੱਚ ਰੋਣ ਵਾਲਾ ਦੇਸ਼ ਨਹੀਂ ਹੈ, ਸਗੋਂ ਕਿ ਇਸ ਵੱਡੀ ਆਫਤ ਨੂੰ ਮੌਕੇ ਵਿੱਚ ਬਦਲੇਗਾ| ਉਨ੍ਹਾਂ ਨੇ ਕਿਹਾ ਕਿ ਇਕ-ਇਕ ਖੇਤਰ ਨੂੰ ਚੁਣ ਕੇ ਆਤਮ ਨਿਰਭਰ ਬਣਾਉਣਾ ਹੈ| ਅਸੀਂ ਕੋਲਾ ਖੇਤਰ ਨੂੰ ਦਹਾਕਿਆਂ ਦੇ ਤਾਲਾਬੰਦੀ ਨੂੰ ਵੀ ਬਾਹਰ ਕੱਢ ਰਹੇ ਹਾਂ| ਕੋਲਾ ਖੇਤਰ ਨੂੰ ਮੁਕਾਬਲੇ ਤੋਂ ਬਾਹਰ ਰੱਖਿਆ ਗਿਆ, ਟਰਾਂਸਪਰੈਂਸੀ ਵੱਡੀ ਸਮੱਸਿਆ ਹੈ|
ਉਨ੍ਹਾਂ ਕਿਹਾ ਕਿ ਆਤਮ ਨਿਰਭਰ ਭਾਰਤ ਯਾਨੀ ਕਿ ਭਾਰਤ ਆਯਾਤ ਤੇ ਆਪਣੀ ਨਿਰਭਤਾ ਘੱਟ ਕਰੇਗਾ| ਆਤਮ ਨਿਰਭਰਤਾ ਭਾਰਤ ਆਯਾਤ ਤੇ ਖਰਚ ਹੋਣ ਵਾਲੀਆਂ ਲੱਖਾਂ ਕਰੋੜਾਂ ਰੁਪਏ ਦੀ ਵਿਦੇਸ਼ ਮੁਦਰਾ ਬਚਾਏਗਾ| ਆਤਮ ਨਿਰਭਰ ਭਾਰਤ ਯਾਨੀ ਭਾਰਤ ਨੂੰ ਆਯਾਤ ਨਾ ਕਰਨਾ ਪਵੇ, ਇਸ ਲਈ ਉਹ ਆਪਣੇ ਦੇਸ਼ ਵਿੱਚ ਸਾਧਨ ਵਿਕਸਿਤ ਕਰੇਗਾ| ਊਰਜਾ ਦੇ ਖੇਤਰ ਵਿਚ ਭਾਰਤ ਨੂੰ ਆਤਮ ਨਿਰਭਰ ਬਣਾਉਣ ਲਈ ਇਕ ਵੱਡਾ ਕਦਮ ਚੁੱਕਿਆ ਜਾ ਰਿਹਾ ਹੈ| ਅੱਜ ਅਸੀਂ ਸਿਰਫ ਨਿੱਜੀ ਖੇਤਰਾਂ ਲਈ ਕੋਲ ਬਲਾਕ ਲਈ ਨੀਲਾਮੀ ਦੀ ਸ਼ੁਰੂਆਤ ਨਹੀਂ ਕਰ ਰਹੇ ਹਾਂ, ਸਗੋਂ ਇਸ ਖੇਤਰ ਨੂੰ ਦਹਾਕਿਆਂ ਦੀ ਤਾਲਾਬੰਦੀ ਤੋਂ ਵੀ ਬਾਹਰ ਕੱਢ ਰਹੇ ਹਾਂ|