ਚੰਡੀਗੜ੍ਹ 16 ਦਸੰਬਰ 2021- ਹਰਿਆਣਾ ਦੇ ਗੁਰੂਗ੍ਰਾਮ ਦੀ ਰਹਿਣ ਵਾਲੀ 20 ਸਾਲਾ ਲੜਕੀ ਨੇ ਇਕ ਸਾਲ ਵਿਚ ਵੱਖ-ਵੱਖ ਥਾਣਿਆਂ ਵਿਚ ਸੱਤ ਨੌਜਵਾਨਾਂ ਖਿਲਾਫ ਬਲਾਤਕਾਰ ਦੇ ਕੇਸ ਦਰਜ ਕਰਵਾਏ ਹਨ। ਹੁਣ ਸਪੈਸ਼ਲ ਇਨਵੈਸਟੀਗੇਸ਼ਨ ਐਸਆਈਟੀਂ ਟੀਮ ਇਨ੍ਹਾਂ ਮਾਮਲਿਆਂ ਦੀ ਜਾਂਚ ਕਰੇਗੀ। ਇਸ ਦੇ ਲਈ ਐਸਆਈਟੀ ਦਾ ਗਠਨ ਕੀਤਾ ਗਿਆ ਹੈ। ਆਸਥਾ ਮੋਦੀ ਨੂੰ ਐਸਆਈਟੀਂ ਦਾ ਮੁਖੀ ਬਣਾਇਆ ਗਿਆ ਹੈ। ਜਦਕਿ ਇੱਕ ਏਸੀਪੀ, ਇੱਕ ਮਹਿਲਾ ਇੰਸਪੈਕਟਰ, ਦੋ ਐਨਜੀਓ ਮੈਂਬਰ ਟੀਮ ਵਿੱਚ ਸ਼ਾਮਲ ਹੋਣਗੇ।
ਦਰਅਸਲ, ਗੁਰੂਗ੍ਰਾਮ ਦੀ ਇੱਕ ਲੜਕੀ ਨੇ ਪਿਛਲੇ ਇੱਕ ਸਾਲ ਵਿੱਚ ਵੱਖ-ਵੱਖ ਥਾਣਿਆਂ ਵਿੱਚ ਸੱਤ ਲੋਕਾਂ ਖ਼ਿਲਾਫ਼ ਜਿਨਸੀ ਸ਼ੋਸ਼ਣ, ਬਲਾਤਕਾਰ ਦੇ ਮਾਮਲੇ ਦਰਜ ਕਰਵਾਏ ਹਨ। ਇਨ੍ਹਾਂ ਮਾਮਲਿਆਂ ਦੀ ਜਾਂਚ ਕਰਵਾਉਣ ਲਈ ਸ਼ਿਕਾਇਤ ਹਰਿਆਣਾ ਮਹਿਲਾ ਕਮਿਸ਼ਨ ਕੋਲ ਪਹੁੰਚੀ। ਕਮਿਸ਼ਨ ਦੀ ਚੇਅਰਪਰਸਨ ਪ੍ਰੀਤੀ ਭਾਰਦਵਾਜ ਨੇ ਰਾਜ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੂੰ ਪੱਤਰ ਲਿਖ ਕੇ ਐਸਆਈਟੀਂ ਤੋਂ ਇਸ ਦੀ ਜਾਂਚ ਕਰਵਾਉਣ ਦੀ ਬੇਨਤੀ ਕੀਤੀ ਹੈ।
ਗ੍ਰਹਿ ਮੰਤਰੀ ਨੇ ਡੀਜੀਪੀ ਨੂੰ ਹੁਕਮ ਜਾਰੀ ਕੀਤੇ ਹਨ। ਹੁਣ ਡੀਜੀਪੀ ਦਫ਼ਤਰ ਨੇ ਇਸ ਮਾਮਲੇ ਵਿੱਚ ਐਸਆਈਟੀ ਦਾ ਗਠਨ ਕੀਤਾ ਹੈ। ਐਸਆਈਟੀਂ ਇਸ ਗੱਲ ਦੀ ਜਾਂਚ ਕਰੇਗੀ ਕਿ ਕੀ ਔਰਤ ਰੇਪ ਕਾਨੂੰਨ ਦਾ ਨਾਜਾਇਜ਼ ਫਾਇਦਾ ਉਠਾ ਰਹੀ ਹੈ। ਚੇਅਰਪਰਸਨ ਪ੍ਰੀਤੀ ਭਾਰਦਵਾਜ ਨੇ ਕਿਹਾ ਕਿ ਕਮਿਸ਼ਨ ਦਾ ਕੰਮ ਇਹ ਵੀ ਦੇਖਣਾ ਹੈ ਕਿ ਕੋਈ ਔਰਤ ਕਿਸੇ ਕਾਨੂੰਨ ਦਾ ਗਲਤ ਫਾਇਦਾ ਤਾਂ ਨਹੀਂ ਲੈ ਰਹੀ। ਡੀਜੀਪੀ ਨੇ ਇਸ ਮਾਮਲੇ ਵਿੱਚ ਐਸਆਈਟੀ ਦਾ ਗਠਨ ਕੀਤਾ ਹੈ। ਐਸਆਈਟੀ ਚਾਰ ਹਫ਼ਤਿਆਂ ਵਿੱਚ ਮਾਮਲੇ ਦੀ ਜਾਂਚ ਰਿਪੋਰਟ ਪੇਸ਼ ਕਰੇਗੀ।
ਮਹਿਲਾ ਕਮਿਸ਼ਨ ਨੇ ਕਿਹਾ ਕਿ ਇਸ ਅਪਵਾਦਜਨਕ ਕੇਸ ਦੀ ਤਸੱਲੀਬਖਸ਼, ਬਿਨਾਂ ਪੱਖਪਾਤ, ਸੱਚੇ ਤੱਥਾਂ ਅਤੇ ਹਾਲਾਤਾਂ ਅਤੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਜਾਂਚ ਕੀਤੀ ਜਾਣੀ ਚਾਹੀਦੀ ਹੈ।
ਮਹਿਲਾ ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਕਮਿਸ਼ਨ ਲਈ ਔਰਤਾਂ ਦੀ ਸੁਰੱਖਿਆ ਸਭ ਤੋਂ ਅਹਿਮ ਹੈ। ਇੱਕ ਮਾਹਰ ਸੰਸਥਾ ਵਜੋਂ, ਕਮਿਸ਼ਨ ਔਰਤਾਂ ਦੇ ਸਮਾਜਿਕ, ਆਰਥਿਕ, ਕਾਨੂੰਨੀ ਅਤੇ ਸੰਵਿਧਾਨਕ ਅਧਿਕਾਰਾਂ ਦੀ ਸੁਰੱਖਿਆ ਲਈ ਕੰਮ ਕਰਦਾ ਹੈ ਅਤੇ ਸਮਰਥਨ ਕਰਦਾ ਹੈ। ਕਮਿਸ਼ਨ ਦਾ ਮੰਨਣਾ ਹੈ ਕਿ ਕਾਨੂੰਨ ਬਿਨਾਂ ਕਿਸੇ ਲਿੰਗ ਭੇਦ ਦੇ ਹਰ ਵਿਅਕਤੀ ਦੀ ਸੁਰੱਖਿਆ ਲਈ ਬਣਾਇਆ ਗਿਆ ਹੈ, ਕਮਿਸ਼ਨ ਦੇ ਸਾਹਮਣੇ ਕੁਝ ਅਜਿਹੇ ਮਾਮਲੇ ਵੀ ਆਏ ਹਨ, ਜਿਨ੍ਹਾਂ ‘ਚ ਔਰਤਾਂ ਨੇ ਕਿਤੇ ਨਾ ਕਿਤੇ ਕਾਨੂੰਨ ਦੀ ਦੁਰਵਰਤੋਂ ਕੀਤੀ ਹੈ। ਇਹ ਕੇਸ ਇਨ੍ਹਾਂ ਵਿੱਚੋਂ ਕੋਈ ਵੀ ਹੋ ਸਕਦਾ ਹੈ,