ਨਵੀਂ ਦਿੱਲੀ, 17 ਜੂਨ ਭਾਰਤੀ ਰੇਲਵੇ ਤਕਨੀਕ ਦੇ ਇਸਤੇਮਾਲ ਵਿਚ ਦਿਨ-ਪ੍ਰਤੀਦਿਨ ਤੇਜੀ ਲਿਆ ਰਿਹਾ ਹੈ| ਹੁਣ ਤੱਕ ਤੁਸੀਂ ਰੇਲਵੇ ਸਟੇਸ਼ਨਾਂ ਤੇ ਆਟੋਮੈਟਿਕ ਟਿਕਟ ਵੈਂਡਿੰਗ ਮਸ਼ੀਨ ਹੀ ਦੇਖੀ ਹੋਵੇਗੀ ਪਰ ਹੁਣ ਰੇਲਵੇ ਇਕ ਕਦਮ ਹੋਰ ਅੱਗੇ ਵਧਾਉਂਦੇ ਹੋਏ ਆਟੋਮੈਟਿਕ ਟਿਕਟ ਚੈਕਿੰਗ ਜਾਂਚ ਵੱਲ ਵੱਧ ਗਿਆ ਹੈ| ਪ੍ਰਯੋਗਿਕ ਤੌਰ ਤੇ ਇਸ ਨੂੰ ਮੱਧ ਰੇਲਵੇ ਦੇ ਨਾਗਪੁਰ ਰੇਲਵੇ ਸਟੇਸ਼ਨ ਤੇ ਲਗਾਇਆ ਜਾ ਚੁੱਕਾ ਹੈ| ਰੇਲ ਮੰਤਰੀ ਗੋਇਲ ਪੀਊਸ਼ ਗੋਇਲ ਨੇ ਇਸ ਬਾਰੇ ਵਿੱਚ ਜਾਣਕਾਰੀ ਦਿੱਤੀ ਹੈ| ਜੇਕਰ ਇਹ ਪ੍ਰਯੋਗ ਸਫਲ ਰਿਹਾ ਤਾਂ ਇਸ ਨੂੰ ਹੋਰ ਰੇਲਵੇ ਸਟੇਸ਼ਨਾਂ ਤੇ ਵੀ ਸਥਾਪਤ (ਇੰਸਟਾਲ) ਕੀਤਾ ਜਾਵੇਗਾ| ਰੇਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਤੋਂ ਨਾ ਸਿਰਫ ਟਿਕਟ ਜਾਂਚ ਦਾ ਕੰਮ ਪੂਰਾ ਹੋਵੇਗਾ ਸਗੋਂ ਕੋਵਿਡ-19 ਨੂੰ ਫੈਲਣ ਤੋਂ ਰੋਕਣ ਵਿੱਚ ਵੀ ਮਦਦ ਮਿਲੇਗੀ, ਕਿਉਂਕਿ ਇਸ ਨਾਲ ਯਾਰਤੀ ਦਾ ਤਾਪਮਾਨ ਚੈੱਕ ਹੋ ਜਾਂਦਾ ਹੈ|
ਨਾਗਪੁਰ ਰੇਲਵੇ ਸਟੇਸ਼ਨ ਤੇ ਜਿਸ ਆਟੋਮੈਟਿਕ ਟਿਕਟ ਜਾਂਚ ਮਸ਼ੀਨ ਨੂੰ ਲਗਾਇਆ ਗਿਆ ਹੈ, ਉਹ ਕੋਵਿਡ-19 ਮਹਾਮਾਰੀ ਨੂੰ ਫੈਲਣ ਤੋਂ ਰੋਕਣ ਵਿਚ ਵੀ ਮਦਦਗਾਰ ਹੋਵੇਗੀ| ਮੱਧ ਰੇਲਵੇ ਦੀ ਨਿਊ ਐਂਡ ਇਨੋਵੇਟਿਵ ਆਈਡੀਆ ਐਂਡ ਕੰਸੈਪਟ ਫਾਰ ਜਨਰੇਸ਼ਨ ਆਫ ਨਾਨ ਫੇਅਰ ਰੈਵੀਨਿਊ ਆਈਡੀਆ ਸਕੀਮ ਪਾਲਿਸੀ ਦੇ ਤਹਿਤ ਲਗਾਈ ਗਈ ਇਹ ਮਸ਼ੀਨ ਨਾ ਸਿਰਫ ਟਿਕਟ ਦੀ ਜਾਂਚ ਕਰੇਗੀ, ਸਗੋਂ ਸਰੀਰ ਦੇ ਤਾਪਮਾਨ ਦੀ ਵੀ ਜਾਂਚ ਕਰੇਗੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਮਸ਼ੀਨ ਬੋਰਡਿੰਗ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਸਮਾਜਿਕ ਦੂਰੀ ਦੇ ਤਹਿਤ ਸੰਪਰਕ ਰਹਿਤ ਸਕਰੀਨਿੰਗ ਕਰੇਗੀ| ਇਸ ਮਸ਼ੀਨ ਜ਼ਰੀਏ ਉਨ੍ਹਾਂ ਯਾਤਰੀਆਂ ਨੂੰ ਹੀ ਪਰਵੇਸ਼ ਮਿਲ ਸਕੇਗਾ ਜਿਨ੍ਹਾਂ ਕੋਲ ਵੈਧ ਆਈ.ਡੀ. ਕਾਰਡ ਹੋਵੇਗਾ| ਆਈ.ਡੀ. ਕਾਰਡ ਦੀ ਜਾਂਚ ਮਸ਼ੀਨ ਹੀ ਕਰੇਗੀ| ਨਾਲ ਹੀ ਰਿਜ਼ਰਵ ਟਿਕਟ ਦਾ ਪੀ.ਐਨ.ਆਰ. ਨੰਬਰ ਦੀ ਵੀ ਜਾਂਚ ਕਰੇਗੀ|
ਇਹ ਮਸ਼ੀਨ ਚਾਹੇ ਹੀ ਆਟੋਮੈਟਿਕ ਹੋਵੇ ਪਰ ਇਸ ਦੀ ਕਮਾਂਡ ਰੇਲਵੇ ਸਟਾਫ ਦੇ ਕੋਲ ਹੀ ਰਹੇਗੀ| ਉਹ ਸਟਾਫ ਮਸ਼ੀਨ ਦੇ ਕੋਲ ਹੀ ਬਣੇ ਕੈਬਿਨ ਵਿੱਚ ਸਮੇਂ-ਸਮੇਂ ਤੇ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੰਦਾ ਰਹੇਗਾ|
ਜਿਕਰਯੋਗ ਹੈ ਕਿ ਆਟੋਮੇਟਿਕ ਟਿਕਟ ਵੈਂਡਿੰਗ ਮਸ਼ੀਨ ਨਾਲ ਟਿਕਟ ਕੱਟਣ ਦੀ ਸ਼ੁਰੂਆਤ ਕਾਫੀ ਸਮਾਂ ਪਹਿਲਾਂ ਤੋਂ ਹੀ ਹੋ ਗਈ ਹੈ| ਇਸ ਮਸ਼ੀਨ ਦੀ ਸਹਾਇਤਾ ਨਾਲ ਅਜੇ ਜਨਰਲ ਜਾਂ ਅਨਰਿਜ਼ਰਵ ਟਿਕਟ ਕੱਟੇ ਜਾ ਰਹੇ ਹਨ| ਇਸ ਲਈ ਨਗਦੀ ਜਾਂ ਫਿਰ ਰੇਲਵੇ ਦੇ ਸਮਾਰਟ ਕਾਰਡ ਦੀ ਵਰਤੋ ਹੁੰਦੀ ਹੈ|