ਦਿੱਲੀ ਬਾਰਡਰ, 01 ਨਵੰਬਰ 2021-ਮਹਿੰਗਾਈ ਦੀ ਮਾਰ ਲਗਾਤਾਰ ਜਾਰੀ ਹੈ। ਕੇਂਦਰ ਸਰਕਾਰ ਨੇ ਕਮਰਸ਼ੀਅਲ ਗੈਸ ਸਿਲੰਡਰ ਦੇ ਰੇਟ 1734 ਰੁਪਏ ਤੋਂ ਵਧਾ ਕੇ 2000.50 ਰੁਪਏ ਕਰ ਦਿੱਤੇ ਹਨ। ਜਿਸ ਨਾਲ ਹੋਟਲ, ਢਾਬੇ, ਚਾਹ ਤੇ ਹੋਰ ਕਾਰੋਬਾਰ ਲਈ ਰੇਹਡ਼ੀਆਂ ਲਗਾਉਣ ਵਾਲੇ ਦੁਕਾਨਦਾਰਾਂ ਨੂੰ ਮਹਿੰਗਾਈ ਦੀ ਮਾਰ ਪਈ ਹੈ। ਕੇਂਦਰ ਸਰਕਾਰ ਵਲੋਂ ਪੈਟਰੋਲ ਤੇ ਡੀਜ਼ਲ ਦੇ ਰੇਟ ਵਿਚ ਵੀ ਲਗਾਤਰ ਵਾਧਾ ਕਰਨ ਦੇ ਕਾਰਨ ਲੋਕਾਂ ਵਿਚ ਹਾਹਕਾਰ ਮੱਚੀ ਹੋਈ ਹੈ। ਤਿਉਹਾਰਾਂ ਦੇ ਦਿਨ ਹੋਣ ਕਾਰਨ ਲੋਕ ਵੱਧ ਰਹੀ ਮਹਿੰਗਾਈ ਤੋਂ ਪਰੇਸ਼ਾਨ ਹਨ।