ਸ਼ਹੀਦ ਹੋਏ 5 ਫੌਜ਼ੀ ਪਰਿਵਾਰਾਂ ਨੂੰ ਇੱਕ ਇੱਕ ਕਰੋੜ ਦੀ ਮਦਦ ਲਈ ਸੈਨਿਕ ਵਿੰਗ ਮੁੱਖ ਮੰਤਰੀ ਨੂੰ ਦੇਵੇਗਾ ਮੰਗ ਪੱਤਰ
ਬਰਨਾਲਾ 12 ਅਕਤੂਬਰ 2021- ਨਾਇਬ ਸੂਬੇਦਾਰ ਜਸਵਿੰਦਰ ਸਿੰਘ ਨਾਇਕ ਮਨਦੀਪ ਸਿੰਘ ਸਿਪਾਹੀ ਸਰਾਜ ਸਿੰਘ ਸਿਪਾਹੀ ਗੱਜਣ ਸਿੰਘ ਅਤੇ ਕੇਰਲਾ ਰਾਜ ਦੇ ਸਿਪਾਹੀ ਵੈਸਾਖ ਐੱਚ ਕੋਟਰਕਰਾ ਦੇਸ਼ ਦੇ ਦੁਸ਼ਮਣਾਂ ਨਾਲ ਲੋਹਾ ਲੈਂਦੇ ਵੀਰ ਗਤੀ ਪ੍ਰਾਪਤ ਕਰ ਗਏ, ਪਤਾ ਨਹੀਂ ਕਿਹੜੇ ਹਾਲ ਵਿੱਚ ਹੋਣਗੇ ਇਨ੍ਹਾਂ ਬਹਾਦਰਾਂ ਦੇ ਮਾਪੇ ਸਾਰੇ ਹੀ ਨੌਜਵਾਨ ਸਨ ਤੇ ਭਰ ਜੋਬਨ ਰੁੱਤੇ ਕਿਸੇ ਭੈਣ ਦਾ ਵਿਧਵਾ ਹੋਣਾ ਕਿੰਨਾ ਕ ਔਖਾ ਹੈ । ਸਾਰਾ ਸੰਸਾਰ ਜਾਣਦਾ ਹੈ ਪਤਾ ਨਹੀਂ ਕਿਸ ਕਿਸ ਦੇ ਛੋਟੇ ਛੋਟੇ ਬੱਚੇ ਆਪਣੇ ਪਾਪਾ ਦੇ ਆਉਣ ਦੀ ਉਡੀਕ ਵਿਚ ਸਨ। ਅੱਜ ਦੀਆ ਸਰਕਾਰਾਂ ਦਾ ਫਰਜ਼ ਬਣਦਾ ਕੇ ਉਹ ਆਪਣੇ ਖਜ਼ਾਨੇ ਵੱਲ ਨਾ ਦੇਖਣ । ਇਨ੍ਹਾਂ ਦੇ ਪਰਿਵਾਰਾਂ ਨੂੰ ਇੱਕ ਇੱਕ ਕਰੋੜ ਰੁਪਏ ਦੀ ਮਾਲੀ ਮੱਦਦ ਅਤੇ ਉਨ੍ਹਾਂ ਦੀਆਂ ਪਤਨੀਆਂ ਜਾਂ ਭਰਾ, ਭੈਣ, ਮਾਤਾ ਨੂੰ ਸਰਕਾਰੀ ਨੌਕਰੀ ਦਾ ਉਨ੍ਹਾਂ ਦੇ ਭੋਗ ਪੈਣ ਤੋ ਪਹਿਲਾਂ ਐਲਾਨ ਕਰਨ। ਇਹ ਮੰਗ ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਇਕ ਪ੍ਰੈਸ ਨੋਟ ਜਾਰੀ ਕਰਦਿਆਂ ਪੰਜਾਬ ਸਰਕਾਰ ਤੋਂ ਕੀਤੀ । ਸਿਪਾਹੀ ਸਰਾਜ਼ ਸਿੰਘ ਲਈ ਵੀ ਇਹ ਮੰਗ ਕੀਤੀ, ਕਿਉਂਕਿ ਸਰਾਜ਼ ਸਿੰਘ ਦਾ ਪਿੱਛਾ ਵੀ ਪੰਜਾਬ ਤੋਂ ਹੈ। ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਇਸ ਸੰਬੰਧ ਵਿੱਚ ਮੰਗ ਪੱਤਰ ਵੀ ਦੇਏਗਾ। ਇਸ ਮੌਕੇ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ, ਸੂਬੇਦਾਰ ਸਰਬਜੀਤ ਸਿੰਘ, ਸੂਬੇਦਾਰ ਗੁਰਜੰਟ ਸਿੰਘ, ਸੂਬੇਦਾਰ ਸੁਖਦੇਵ ਸਿੰਘ, ਐਡਵੋਕੇਟ ਸੁਰਿੰਦਰ ਸ਼ਰਮਾ, ਵਿੰਗ ਦੇ ਲੀਗਲ ਅਡਵਾਈਜ਼ਰ ਵਿਸ਼ਾਲ ਸ਼ਰਮਾ, ਹੌਲਦਾਰ ਕੁਲਦੀਪ ਸਿੰਘ, ਹੌਲਦਾਰ ਦੀਵਾਨ ਸਿੰਘ, ਨਛੱਤਰ ਸਿੰਘ, ਬੀਬੀ ਸ਼ਿਮਲਾ ਦੇਵੀ, ਮਨਦੀਪ ਕੌਰ, ਸੁਨੀਤਾ ਰਾਣੀ ਹਾਜ਼ਰ ਸਨ।