ਅਮਰਗੜ੍ਹ, , 23 ਸਤੰਬਰ 2021- ਪੰਜਾਬ ਪ੍ਰਦੇਸ਼ ਮਹਿਲਾਂ ਕਾਂਗਰਸ ਕੋਆਰਡੀਨੇਟਰ ਅਤੇ ਹਲਕਾ ਅਮਰਗੜ੍ਹ ਦੇ ਸੀਨੀਅਰ ਕਾਂਗਰਸੀ ਆਗੂ ਬੀਬੀ ਪ੍ਰਿਤਪਾਲ ਕੌਰ ਬਡਲਾ ਨੇ ਸੂਬੇ ਦੇ ਨਵੇਂ ਬਣੇ ਉੱਪ ਮੁੱਖ ਮੰਤਰੀ ਸ ਸੁਖਜਿੰਦਰ ਸਿੰਘ ਰੰਧਾਵਾ ਨਾਲ ਮੁਲਾਕਾਤ ਕੀਤੀ। ਰੰਧਾਵਾ ਨਾਲ ਮੁਲਾਕਾਤ ਕਰਨ ਤੋ ਬਾਅਦ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਬੀਬੀ ਬਡਲਾ ਨੇ ਕਿਹਾ ਕਿ ਸੁਖਜਿੰਦਰ ਸਿੰਘ ਰੰਧਾਵਾ ਜੀ ਦੇ ਉੱਪ ਮੁੱਖ ਮੰਤਰੀ ਬਣਨ ਨਾਲ ਵਰਕਰਾਂ ਦਾ ਮਾਣ ਵਧਿਆ ਹੈ। ਕਾਂਗਰਸ ਪਾਰਟੀ ਨੇ ਹਮੇਸ਼ਾ ਵਰਕਰ ਦੀ ਕਦਰ ਕੀਤੀ ਹੈ।ਪਾਰਟੀ ਹਾਈਕਮਾਨ ਦਾ ਧੰਨਵਾਦ ਕਰਦਿਆ ਬੀਬੀ ਬਡਲਾ ਨੇ ਕਿਹਾ ਕਿ ਸ੍ਰੀ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਜੀ ਨੇ ਪੰਜਾਬ ਵਾਸੀਆ ਲਈ ਜੋ ਫੈਸਲਾ ਲਿਆ ਹੈ ਉਹ ਅਤਿ ਸਲਾਘਾਯੋਗ ਹੈ ਇਸ ਨਾਲ ਪੰਜਾਬ ਨਵੀਆਂ ਬੁਲੰਦੀਆ ਛੂਹੇਗਾ। ਸ੍ਰੀਮਤੀ ਸੋਨੀਆ ਗਾਂਧੀ ਜੀ ਅਤੇ ਸਮੁੱਚੀ ਪਾਰਟੀ ਹਾਈਕਮਾਨ ਵੱਲੋ ਜੋ ਮਹਿਲਾਂਵਾ ਦੀ ਤਰੱਕੀ ਲਈ ਫੈਸਲੇ ਲਏ ਜਾ ਰਹੇ ਹਨ ਉਹਨਾਂ ਦੀ ਜਿੰਨੀ ਤਾਰੀਫ ਕੀਤੀ ਜਾਵੇ ਥੋੜੀ ਹੈ।ਜਿੱਥੇ ਇੱਕ ਆਮ ਪਰਿਵਾਰ ਵਿੱਚੋ ਮੁੱਖ ਮੰਤਰੀ ਬਣਾਇਆ ਗਿਆ ਹੈ ਉਸੇ ਤਰਾਂ ਪਾਰਟੀ ਆਉਂਦੀਆ ਵਿਧਾਨ ਸਭਾ ਚੋਣਾ ਵਿੱਚ ਮਹਿਲਾਂਵਾ ਨੂੰ 33 ਫੀਸਦੀ ਟਿਕਟਾ ਦੇ ਕੇ ਨਿਵਾਜੇਗੀ ।
ਬੀਬੀ ਬਡਲਾ ਨੇ ਕਿਹਾ ਕਿ ਰੰਧਾਵਾ ਸਾਹਿਬ ਨੇ ਹਮੇਸ਼ਾ ਵਰਕਰਾਂ ਦੇ ਕੰਮ ਨੂੰ ਪਹਿਲ ਦਿੱਤੀ ਹੈ ਅਤੇ ਕੈਬਨਿਟ ਵਜ਼ੀਰ ਹੁੰਦਿਆ ਹਲਕਾ ਅਮਰਗੜ੍ਹ ਦੇ ਕੰਮਕਾਜ ਮੈਰਿਟ ਦੇ ਆਧਾਰ ਤੇ ਕੀਤੇ ਹਨ । ਹਰ ਵਰਕਰ ਦੇ ਦੁੱਖ ਸੁੱਖ ਵਿੱਚ ਉਸਦੀ ਬਾਂਹ ਫੜੀ ਹੈ। ਬੀਬੀ ਬਡਲਾ ਨੇ ਕਿਹਾ ਕਿ ਅਗਲੇ ਹਫ਼ਤੇ ਉਹ ਰੰਧਾਵਾ ਸਾਹਿਬ ਨੂੰ ਨਾਲ ਲੈ ਕੇ ਮੁੱਖ ਮੰਤਰੀ ਸਾਹਿਬ ਨਾਲ ਮੁਲਾਕਾਤ ਕਰਨਗੇ ਅਤੇ ਹਲਕਾ ਅਮਰਗੜ੍ਹ ਦੀ ਮੁੱਖ ਸਮੱਸਿਆ ਸਿਵਲ ਹਸਪਤਾਲ ਅਮਰਗੜ੍ਹ ਅਤੇ ਅਹਿਮਦਗੜ੍ਹ ਵਿੱਚ ਡਾਕਟਰਾਂ ਦੀ ਪੱਕੀ ਨਿਯੁਕਤੀ ਅਤੇ ਹਲਕਾ ਵਾਸੀਆ ਨੂੰ ਵਧੀਆ ਸਿਹਤ ਸਹੂਲਤਾਂ ਮਿਲਣਾ ਯਕੀਨੀ ਬਣਾਉਣਗੇ। ਬੀਬੀ ਬਡਲਾ ਨੇ ਕਿਹਾ ਕਿ ਅਗਲੇ ਤਿੰਨ ਮਹੀਨਿਆ ਵਿੱਚ ਹਲਕਾ ਅਮਰਗੜ੍ਹ ਵਿਕਾਸ ਦੀਆ ਰਾਹਾ ਤੇ ਤੁਰੇਗਾ ਅਤੇ ਹਲਕਾ ਵਾਸੀਆ ਨੂੰ ਵਧੀਆ ਪ੍ਰਸ਼ਾਸਨ ਮੁਹੱਈਆ ਕਰਵਾਇਆ ਜਾਵੇਗਾ। ਇਸ ਦੌਰਾਨ ਸ ਹਰਮਨਦੀਪ ਸਿੰਘ ਬਡਲਾ, ਗੁਰਲੀਨ ਸਿੰਘ ਗੈਰੀ, ਰਣਜੀਤ ਕੌਰ ਬਦੇਸ਼ਾ ਆਦਿ ਹਾਜ਼ਰ ਸਨ।