ਚੰਡੀਗੜ੍ਹ , ਪੰਜਾਬ ਕਾਂਗਰਸ ਕਮੇਟੀ ਦੇ ਪ੍ਧਾਨ ਨਵਜੋਤ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਖੇਤੀ ਕਾਨੂੰਨਾਂ ਦੀ ਨੀਂਹ ਬਾਦਲਾਂ ਨੇ ਰੱਖੀ ਅਤੇ ਅਕਾਲੀ ਦਲ ਹੀ ਖੇਤੀ ਕਾਨੂੰਨਾਂ ਲਈ ਜਿੰਮੇਵਾਰ ਹੈ। ਸਿੱਧੂ ਨੇ ਕਿਹਾ ਕਿ 2013 ਤੋਂ ਪਹਿਲਾਂ ਇਕ ਕੰਟਰੈਕਟ ਫਾਰਮਿੰਗ ਐਕਟ ਪੰਜਾਬ ਵਿਧਾਨ ਸਭਾ ਵਿਚ ਆਇਆ ਸੀ, ਜਿਸ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਸਦਨ ਵਿਚ ਰੱਖਿਆ ਸੀ। ਤਿੰਨ ਖੇਤੀ ਕਾਨੂੰਨਾਂ ਦੀ ਨੀਂਹ ਇਸ ਕੰਟਰੈਕਟ ਫਾਰਮਿੰਗ ਕਾਨੂੰਨ ਨੇ ਰੱਖੀ ਸੀ। ਇਸ ਕੰਟਰੈਕਟ ਫਾਰਮਿੰਗ ਕਾਨੂੰਨ ਵਿਚ ਐਮਐਸਪੀ ਦਾ ਕੋਈ ਸਥਾਨ ਨਹੀਂ ਰੱਖਿਆ ਗਿਆ ਸੀ। 108 ਫਸਲਾਂ ਵਿਚ ਕਣਕ ਅਤੇ ਚੌਲ ਨੂੰ ਇਸ ਵਿਚ ਜੋਡ਼ ਦਿੱਤਾ ਤਾਂ ਕਿ ਐਮਐਸਪੀ ਤੇ ਘੱਟ ਫਸਲਾਂ ਨੂੰ ਬੇਚਿਆ ਜਾ ਸਕੇ। ਸਿੱਧੂ ਨੇ ਕਿਹਾ ਕਿਸਾਨ ਦੇ ਕੋਲ ਇਸ ਕਾਨੂੰਨ ਵਿਚ ਕੋਰਟ ਜਾਣ ਦਾ ਕੋਈ ਅਧਿਕਾਰ ਨਹੀਂ ਸੀ। ਉਨਾ ਕਿਹਾ ਕਿ ਅੱਜ ਵੀ ਕਿਸਾਨਾਂ ਨੂੰ ਐਮਐਸਪੀ ਨਹੀਂ ਮਿਲ ਰਿਹਾ ਹੈ ਪਰ ਕਾਰਪੋਰੇਟ ਘਰਾਣਿਆਂ ਨੂੰ ਪੂਰਾ ਮੁਨਾਫਾ ਦੇ ਰਹੇ ਹਨ। ਸਿੱਧੂ ਨੇ ਅਕਾਲੀ ਦਲ ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਚੋਣਾਂ ਮਗਰੋਂ ਫਿਰ ਭਾਜਪਾ ਨਾਲ ਗਠਜੋਡ਼ ਕਰ ਲੈਣਗੇ।