ਦਾਰੇਸ ਸਲਾਮ, 27 ਅਗਸਤ – ਤੰਜਾਨੀਆ ਦੇ ਦਾਰੇਸ ਸਲਾਮ ਵਿੱਚ ਫਰਾਂਸਿਸੀ ਦੂਤਘਰ ਨੇੜੇ ਇਕ ਹਮਲਾਵਰ ਨੇ 3 ਪੁਲੀਸ ਅਧਿਕਾਰੀਆਂ ਤੇ ਇਕ ਸੁਰੱਖਿਆ ਗਾਰਡ ਨੂੰ ਮਾਰ ਦਿੱਤਾ। ਹਥਿਆਰਬੰਦ ਵਿਅਕਤੀ ਇਕ ਵਿਦੇਸ਼ੀ ਸੀ ਅਤੇ ਪੁਲੀਸ ਦਾ ਕਹਿਣਾ ਹੈ ਕਿ ਉਹ ਸੋਮਾਲੀਆ ਦਾ ਸੀ। ਅਮਰੀਕੀ ਦੂਤਘਰ ਨੇ ਸੁਰੱਖਿਆ ਦੇ ਮੱਦੇਨਜ਼ਰ ਨਾਗਰਿਕਾਂ ਨੂੰ ਖੇਤਰ ਤੋਂ ਬਚਣ ਦੀ ਚਿਤਾਵਨੀ ਦਿੱਤੀ।
ਰਾਸ਼ਟਰਪਤੀ ਸਾਮੀਆ ਸੁਲੁਹੂ ਹਸਨ ਵੱਲੋਂ ਸ਼ਹਿਰ ਦੇ ਇਕ ਹੋਰ ਹਿੱਸੇ ਵਿੱਚ ਸੁਰੱਖਿਆ ਅਧਿਕਾਰੀਆਂ ਨੂੰ ਸੰਬੋਧਨ ਕਰਨ ਦੇ ਤੁਰੰਤ ਬਾਅਦ ਸੰਘਰਸ਼ ਹੋਇਆ। ਰਾਸ਼ਟਰਪਤੀ ਹਸਨ ਨੇ ਕਿਹਾ ਕਿ ਹਮਲਾਵਰ ਕੋਲ ਇਕ ਰਾਇਫਲ ਸੀ ਅਤੇ ਉਸਦੀ ਵੀ ਜਵਾਬੀ ਕਾਰਵਾਈ ਵਿੱਚ ਗੋਲੀ ਲੱਗਣ ਨਾਲ ਮੌਤ ਹੋ ਗਈ। ਇਸ ਹਮਲੇ ਨੂੰ ਲੈ ਕੇ ਵੀਡੀਓ ਵੀ ਜਾਰੀ ਹੋਏ ਹਨ। ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਇਕ ਹਮਲਾਵਰ ਫਰਾਂਸਿਸੀ ਦੂਤਘਰ ਦੇ ਗੇਟ ਦੇ ਬਾਹਰ ਖੜਾ ਹੈ। ਇਸ ਦੌਰਾਨ ਗੋਲੀ ਚੱਲਣ ਦੀ ਆਵਾਜ਼ ਵੀ ਸੁਣਾਈ ਦੇ ਰਹੀ ਹੈ।