ਸ਼ਿਕਾਇਤਕਰਤਾ ਨੂੰ ਮਿਲੇਗੀ 15-20 ਮਿੰਟ ਵਿਚ ਸਹਾਹਿਤਾ
ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅੱਜ ਪੰਚਕੂਲਾ ਵਿਚ 42 ਕਰੋੜ ਦੀ ਲਾਗਤ ਨਾਲ ਬਣੇ ਹਰਿਆਣਾ ਐਮਰਜੈਂਸੀ ਰਿਸਪਾਂਸ ਸੈਂਟਰ ਵਿਚ ਡਾਇਲ 112 ਕੰਟਰੋਲ ਰੂਮ ਦੀ ਸ਼ੁਰੂਆਤ ਕੀਤੀ। ਮੁੱਖ ਮੰਤਰੀ ਨੇ ਇਸ ਦੌਰਾਨ ਸਾਰੇ ਜਿਲ੍ਹਿਆਂ ਦੇ ਲਈ 630 ਗੱਡੀਆਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਸਾਰੀ ਗੱਡੀਆਂ ਡਾਇਲ 112 ਯੋਜਨਾ ਦੇ ਤਹਿਤ ਤੁਰੰਤ ਸਹਾਇਤਾ ਉਪਲਬਧ ਕਰਵਾਉਣਗੇ।ਇਸ ਦੌਰਾਨ ਉਨ੍ਹਾਂ ਦੇ ਨਾਲ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ, ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਵੀ ਮੌਜੂਦ ਰਹੇ।ਮੁੱਖ ਮੰਤਰੀ ਨੇ ਇਸ ਤੋਂ ਪਹਿਲਾਂ ਪੂਰੀ ਵਿਵਸਥਾ ਦਾ ਜਾਇਜਾ ਲਿਆ। ਕੰਟਰੋਲ ਰੂਮ ਵਿਚ ਪਹਿਲਾ ਵਿਭਾਗ ਕੰਮਿਯੁਨੀਕੇਸ਼ਨ ਵਿੰਗ ਹੈ। ਇਸ ਵਿੰਗ ਦੀ ਕਮਾਨ ਐਸਪੀ ਉਦੈ ਸਿੰਘ ਮੀਣਾ ਨੂੰ ਸੌਂਪੀ ਗਈ ਹੈ। ਉਨ੍ਹਾਂ ਨੇ ਦਸਿਆ ਕਿ ਇਸ ਵਿੰਗ ਵਿਚ ਸ਼ਿਕਾਇਤਕਰਤਾ ਦੀ ਕਾਲ ਰਿਸੀਵ ਹੋਵੇਗੀ। ਕੰਮਿਯੂਨੀਕੇਸ਼ਨ ਅਧਿਕਾਰੀ ਸ਼ਿਕਾਇਤਕਰਤਾ ਦੀ ਪੂਰੀ ਗਲ ਨੂੰ ਸੁਣ ਕੇ ਅਤੇ ਲੋਕੇਸ਼ਨ ਦੀ ਮੌਜੂਦਗ ਸਥਿਤੀ ਦੀ ਜਾਣਕਾਰੀ ਨਿਰਧਾਰਤ ਫੋਰਮੇਟ ਵਿਚ ਅਪਲੋਡ ਕਰੇਗਾ। ਇਸ ਦੇ ਬਾਅਦ ਹਿਹ ਸ਼ਿਕਾਇਤ ਤੁਰੰਤ ਡਿਸਪੇਚ ਵਿਭਾਗ ਨੂੰ ਫਾਰਵਰਡ ਹੋ ਜਾਵੇਗੀ। ਇਸ ਦੇ ਬਾਅਦ ਅੱਗੇ ਦੀ ਕਾਰਵਾਈ ਸ਼ੁੁਰੂ ਹੋ ਜਾਵੇਗੀ। ਇਸ ਵਿੰਗ ਵਿਚ ਜਾਣਕਾਰੀ ਲੈਣ ਦੌਰਾਨ ਮੁੱਖ ਮੰਤਰੀ ਨੇ 112 ਨੰਬਰ ‘ਤੇ ਡਾਇਲ ਕਰ ਕੇ ਕੰਮਿਯੂਨੀਕੇਸ਼ਨ ਅਧਿਕਾਰੀ ਨਾਲ ਗਲ ਵੀ ਕੀਤੀ।ਇਸ ਦੇ ਬਾਅਦ ਮੁੱਖ ਮੰਤਰੀ ਨੇ ਡਿਸਪੈਚ ਵਿੰਗ ਦੀ ਕਾਰਜਪ੍ਰਣਾਲੀ ਦੇ ਬਾਰੇ ਵਿਚ ਵਿਸਥਾਰ ਨਾਲ ਜਾਣਿਆ। ਇਸ ਵਿੰਗ ਦੇ ਪ੍ਰਭਾਰੀ ਐਸਪੀ ਨਿਤਿਸ਼ ਅਗਰਵਾਲ ਨੇ ਦਸਿਆ ਕਿ ਇਸ ਵਿੰਗ ਨੂੰ ਤਿੰਨ ਹਿਸਿਆਂ ਵਿਚ ਵੰਡਿਆ ਗਿਆ ਹੈ ਜਿਨ੍ਹਾਂ ਵਿਚ ਸਿਹਤ, ਫਾਇਰ ਅਤੇ ਪੁਲਿਸ ਸੇਵਾ ਸ਼ਾਮਿਲ ਹੈ। ਕੰਮਿਯੂਨੀਕੇਸ਼ਨ ਵਿੰਗ ਤੋਂ ਸ਼ਿਕਾਇਤ ਡਾਰਵਰਡ ਹੁੰਦੇ ਹੀ ਸਬੰਧਿਤ ਵਿਭਾਗ ਦੇ ਕੰਟਰੋਲ ਰੂਮ ਵਿਚ ਦਿਖਾਈ ਦੇਵੇਗੀ ਜਿਸ ‘ਤੇ ਡਿਸਪੈਚ ਅਧਿਕਾਰੀ ਤੁਰੰਤ ਫਾਰਵਰਡ ਕਰਦੇ ਹੋਏ ਸ਼ਿਕਾਇਤਕਰਤਾ ਦੀ ਲੋਕੇਸ਼ਨ ਜਾਣ ਕੇ ਉਕਤ ਖੇਤਰ ਵਿਚ ਉਪਲਬਧ ਨੇੜੇ ਕੱਡੀ ਦੇ ਮੋਬਾਇਲ ਡਾਟਾ ਟਰਮੀਨਲ ‘ਤੇ ਸੰਦੇਸ਼ ਭੇਜੇਗਾ। ਇਹ ਸੰਦੇਸ਼ ਮਿਲਦੇ ਹੀ ਉਕਤ ਗੱਡੀ ‘ਤੇ ਤੈਨਾਤ ਕਰਮਚਾਰੀ ਤੁਰੰਤ ਲੋਕੇਸ਼ਨ ਸਥਾਨ ਦੇ ਲਈ ਰਵਾਨਾ ਹੋਵੇਗੀ। ਇਸ ਦੇ ਨਾਲ ਹੀ ਸ਼ਿਕਾਇਤਕਰਤਾ ਦਾ ਰਿਕਾਡਿਡ ਮੈਸੇਜ ਵੀ ਗੱਡੀ ‘ਤੇ ਤੈਨਾਤ ਕਰਮਚਾਰੀਆਂ ਨੂੰ ਪਹੁੰਚ ਜਾਵੇਗਾ ਤਾਂ ਜੋ ਲੋਕੇਸ਼ਨ ਤਕ ਪਹੁੰਚਣ ਤੋਂ ਪਹਿਲਾਂ ਸ਼ਿਕਾਇਤ ਦੇ ਬਾਰੇ ਵਿਚ ਚੰਗੀ ਤਰ੍ਹਾ ਸਮਝ ਸਕਣ। ਇਸ ਤਰ੍ਹਾ 15 ਤੋਂ 20 ਮਿੰਟ ਵਿਚ ਸ਼ਿਕਾਇਤਕਰਤਾ ਕਾਲ ਕਰਨ ਵਾਲੇ ਨੂੰ ਮਦਦ ਮਿਲ ਸਕੇਗੀ।ਇਸ ਦੇ ਬਾਅਦ ਮੁੱਖ ਮੰਤਰੀ ਨੇ ਸਪੈਸ਼ਲ ਆਪ੍ਰੇਸ਼ਨ ਵਿੰਗ ਦਾ ਨਿਰੀਖਣ ਕੀਤਾ ਅਤੇ ਪੁਲਿਸ ਸੁਪਰਡੈਂਟਾਂ ਨਾਲ ਵੀਡੀਓ ਕਾਨਫ੍ਰੈਸਿੰਗ ਰਾਹੀਂ ਗਲ ਕਰਦੇ ਹੋਏ ਉਨ੍ਹਾਂ ਨੇ ਡਾਇਲ 112 ਦੇ ਸਫਲ ਸੰਚਾਲਨ ਦੇ ਲਈ ਕੰਮ ਕਰਨ ਨੂੰ ਕਿਹਾ।