ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਹਿੰਦੀ ਸਿਨੇਮਾ ਜਗਤ ਦੇ ਮਸ਼ਹੂਰ ਅਭਿਨੇਤਾ ਸ੍ਰੀ ਦਿਲੀਪ ਕੁਮਾਰ ਦੇ ਨਿਧਨ ‘ਤੇ ਡੁੰਘਾ ਸੋਗ ਅਤੇ ਦੁੱਖ ਪ੍ਰਗਟਾਇਆ ਹੈ। ਸ੍ਰੀ ਦਿਲੀਪ ਕੁਮਾਰ 98 ਸਾਲ ਦੇ ਸਨ ਅਤੇ ਲੰਬੇ ਸਮੇਂ ਤੋਂ ਬੀਮਾਰ ਚਲ ਰਹੇ ਸਨ। ਉਨ੍ਹਾਂ ਨੇ ਅੱਜ ਮੁੰਬਈ ਦੇ ਹਿੰਦੂਜਾ ਹਸਪਤਾਲ ਵਿਚ ਆਖੀਰੀ ਸਾਹ ਲਏ।ਮੁੱਖ ਮੰਤਰੀ ਨੇ ਸ੍ਰੀ ਦਿਲੀਪ ਕੁਮਾਰ ਨੂੰ ਇਕ ਬਿਹਤਰੀਨ ਤੇ ਦਿੱਗਜ ਅਭਿਨੇਤਾ ਦਸਦੇ ਹੋਏ ਕਿਹਾ ਕਿ ਟ੍ਰੇਜੇਡੀ ਕਿੰਗ ਦੇ ਨਾਂਅ ਨਾਲ ਮਸ਼ਹੂਰ ਸ੍ਰੀ ਦਿਲੀਪ ਕੁਮਾਰ ਦੇ ਨਿਧਨ ਨਾਲ ਫਿਲਮ ਜਗਤ ਵਿਚ ਇਸ ਖਾਲੀ ਥਾਂ ਦੀ ਭਰਪਾਈ ਕਰਨਾ ਅਸੰਭਵ ਹੈ। ਉਨ੍ਹਾਂ ਨੇ ਕਿਹਾ ਕਿ ਆਪਣੀ ਸਹਿਜ ਅਤੇ ਸੰਵੇਦਨਸ਼ੀਲ ਅਦਾਕਾਰੀ ਦੇ ਲਈ ਮਸ਼ਹੂਰ ਸ੍ਰੀ ਦਿਲੀਪ ਕੁਮਾਰ ਸਦਾ ਲੋਕਾਂ ਦੇ ਦਿਲਾਂ ਵਿਚ ਵਸੇ ਰਹਿਣਗੇ।ਉਨ੍ਹਾਂ ਨੇ ਕਿਹਾ ਕਿ ਆਪਣੀ ਸ਼ਾਨਦਾਰ ਅਦਾਕਾਰੀ ਦੇ ਲਈ ਸ੍ਰੀ ਦਿਲੀਪ ਕੁਮਾਰ ਭਾਰਤੀ ਫਿਲਮਾਂ ਦੇ ਸਰਵੋਚ ਸਨਮਾਨ ਦਾਦਾ ਸਾਹੇਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਹੋਣ ਦੇ ਨਾਲ-ਨਾਲ ਰਾਜਸਭਾ ਦੇ ਮੈਂਬਰ ਵੀ ਰਹੇ। ਉਨ੍ਹਾਂ ਦੀ ਸ਼ਾਨਦਾਰ ਐਕਟਿੰਗ ਨੂੰ ਕਦੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਦਾ ਦੁਖਦ ਨਿਧਨ ਫਿਲਮ ਜਗਤ ਦੇ ਨਾਲ-ਨਾਲ ਦੇਸ਼ ਦੇ ਲਈ ਵੀ ਇਕ ਹਾਨੀ ਹੈ।ਮੁੱਖ ਮੰਤਰੀ ਨੇ ਸੋਗ ਪਰਿਵਾਰ ਦੇ ਮੈਂਬਰਾਂ ਦੇ ਪ੍ਰਤੀ ਆਪਣੀ ਦਿਲੋ ਸੰਵੇਦਨਾ ਪ੍ਰਗਟਾਈ ਅਤੇ ਅਰਦਾਸ ਕੀਤੀ ਕਿ ਪਰਮਾਤਮਾ ਮਰਹੂਮ ਰੂਹ ਨੂੰ ਆਪਣੇ ਚਰਣਾਂ ਵਿਚ ਸਥਾਨ ਦੇਵੇ।