ਚੰਡੀਗੜ੍ਹ – ਹਰਿਆਣਾ ਦੇ ਸਿਹਤ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਕੋਰੋਨਾ ਸੰਕ੍ਰਮਣ ਨੂੰ ਰੋਕਨ ਦੇ ਲਈ ਸਾਰਿਆਂ ਨੂੰ ਮਾਨਸਿਕ ਰੂਪ ਨਾਲ ਸਾਕਾਰਤਮਕ ਸੋਚ ਦੇ ਨਾਲ ਅੱਗੇ ਵੱਧਣ ਦੀ ਜਰੂਰਤ ਹੈ, ਤਾਂਹੀ ਅਸੀਂ ਕੋਰੋਨਾ ਦੇ ਚੱਕਰ ਨੂੰ ਪੂਰੀ ਤਰ੍ਹਾ ਨਾਲ ਧਰਾਸ਼ਾਹੀ ਕਰ ਪਾਵਾਂਗੇ।ਉਨ੍ਹਾਂ ਨੇ ਕਿਹਾ ਕਿ ਕੋਰੋਨਾ ਸੰਕ੍ਰਮਣ ਦੇ ਪ੍ਰਭਾਵ ਨੂੰ ਰੋਕਨ ਦੇ ਲਈ ਸਾਰੇ ਸਾਂਝੇ ਯਤਨ ਵੀ ਜਾਰੀ ਰੱਖੇ ਹੋਏ ਹਨ ਅਤੇ ਸੂਬੇ ਵਿਚ ਕੋਰੋਨਾ ਵਾਇਰਸ ਦਾ ਗ੍ਰਾਫ ਹੌਲੀ-ਹੌਲੀ ਘੱਟ ਵੀ ਹੋ ਰਿਹਾ ਹੈ। ਮਹਾਮਾਰੀ ਅਲਰਟ-ਸੁਰੱਖਿਅਤ ਹਰਿਆਣਾ ਦੇ ਤਹਿਤ ਆਮਜਨਤਾ ਦੇ ਸਹਿਯੋਗ ਦੇ ਚਲਦੇ ਹੌਲੀ-ਹੌਲੀ ਸਥਿਤੀ ਆਮ ਹੋ ਰਹੀ ਹੈ ਜੋ ਕਿ ਸਾਡੇ ਸਾਰਿਆਂ ਲਈ ਚੰਗੇ ਸੰਕੇਤ ਵੀ ਹਨ।ਸ੍ਰੀ ਵਿਜ ਨੇ ਕਿਹਾ ਕਿ ਸਰਕਾਰ ਵੱਲੋਂ ਸਮੇਂ-ਸਮੇਂ ‘ਤੇ ਜਾਰੀ ਨਿਰਦੇਸ਼ਾਂ ਦੀ ਪਾਲਣਾ ਅਤੇ ਮਿਹਨਤੀ ਕੋਰੋਨਾ ਯੋਧਾਵਾਂ ਦੀ ਕੜੀ ਮਿਹਨਤ ਦੇ ਚਲਦੇ ਸੂਬੇ ਵਿਚ ਵੱਧ ਗਿਣਤੀ ਵਿਚ ਕੋਰੋਨਾ ਮਰੀਜ ਰਿਕਵਰ ਵੀ ਹੋ ਰਹੇ ਹਨ ਅਤੇ ਸੂਬੇ ਦੇ ਸਾਰੇ ਹਸਪਤਾਲਾਂ ਵਿਚ ਕਾਫੀ ਸਹੂਲਤਾਂ ਵੀ ਉਪਲਬਧ ਕਰਵਾਈਆਂ ਜਾ ਰਹੀਆਂ ਹਨ।ਸਿਹਤ ਮੰਤਰੀ ਨੇ ਦਸਿਆ ਕਿ ਮਹਾਮਾਰੀ ਅਲਰਟ-ਸੁਰੱਖਿਅਤ ਹਰਿਆਣਾ ਦੇ ਤਹਿਤ ਸਮੇਂ ਵਧਾਇਆ ਗਿਆ ਹੈ ਅਤੇ ਕੁੱਝ ਛੋਟ ਵੀ ਵਧਾਈ ਗਈ ਹੈ, ਇਸ ਦੌਰਾਨ ਸਾਰਿਆਂ ਨੂੰ ਚਾਹੀਦਾ ਹੈ ਕਿ ਉਹ ਜਾਰੀ ਨਿਰਦੇਸ਼ਾਂ ਅਤੇ ਆਦੇਸ਼ਾਂ ਦੀ ਸੁਚਾਰੂ ਰੂਪ ਨਾਲ ਪਾਲਣਾ ਕਰਨ ਤਾਂ ਜੋ ਕੋਰੋਨਾ ਸੰਕ੍ਰਮਣ ਦੀ ਚੇਨ ਤੋੜ ਪਾਉਣ।ਸ੍ਰੀ ਵਿਜ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਹਾਲਾਂਕਿ ਆਏ ਦਿਨ ਕੋਰੋਨਾ ਦੇ ਮਰੀਜਾਂ ਦੀ ਰਿਕਵਰੀ ਵੱਧ ਹੋ ਰਹੀ ਹੈ ਫਿਰ ਵੀ ਸਾਨੂੱ ਸਾਵਧਾਨ ਅਤੇ ਚੌਕਸ ਰਹਿਣ ਦੀ ਜਰੂਰਤ ਹੈ। ਵੈਕਸਿਨੇਸ਼ਨ ਕਾਰਜ ਨਿਰਧਾਰਤ ਪੋ੍ਰਗ੍ਰਾਮ ਦੇ ਤਹਿਤ ਚਲ ਰਿਹਾ ਹੈ ਅਤੇ ਵੈਕਸਿਨ ਦੇ ਬਾਅਦ ਵੀ ਮਾਸਕ ਪਹਿਨਣ, ਸਮਾਜਿਕ ਦੂਰੀ ਬਣਾਏ ਰੱਖਣ ਅਤੇ ਸਫਾਈ ਵਿਵਸਥਾ ਨੂੰ ਲਗਾਤਾਰ ਬਣਾਏ ਰੱਖਣ ਦੀ ਜਰੂਰਤ ਹੈ।