ਨਵੀਂ ਦਿੱਲੀ – ਤੇਲ ਮਾਰਕੀਟਿੰਗ ਕੰਪਨੀਆਂ ਨੇ ਅੱਜ ਫਿਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ। ਦਿੱਲੀ ਵਿੱਚ ਪੈਟਰੋਲ 99 ਰੁਪਏ ਅਤੇ ਚੇਨਈ ਵਿੱਚ 100 ਰੁਪਏ ਪ੍ਰਤੀ ਲੀਟਰ ਦੇ ਨੇੜੇ ਪਹੁੰਚ ਗਈ ਹੈ। ਅੱਜ ਦੇਸ਼ ਦੇ ਚਾਰ ਵੱਡੇ ਮਹਾਂਨਗਰਾਂ ਵਿੱਚ ਪੈਟਰੋਲ 35 ਪੈਸੇ ਅਤੇ ਡੀਜ਼ਲ 30 ਪੈਸੇ ਮਹਿੰਗਾ ਹੋ ਗਿਆ।ਪ੍ਰਮੁੱਖ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ ਦਿੱਲੀ ਵਿੱਚ ਪੈਟਰੋਲ ਦੀ ਕੀਮਤ ਅੱਜ 35 ਪੈਸੇ ਵਧ ਕੇ 98.81 ਰੁਪਏ ਅਤੇ ਡੀਜ਼ਲ ਦੀ ਕੀਮਤ 28 ਪੈਸੇ ਚੜ੍ਹ ਕੇ 89.18 ਰੁਪਏ ਪ੍ਰਤੀ ਲੀਟਰ ਦੇ ਉੱਚ ਪੱਧਰ ਤੇ ਪਹੁੰਚ ਗਈ ਹੈ। ਜੂਨ ਵਿੱਚ ਹੁਣ ਤੱਕ ਦਿੱਲੀ ਵਿੱਚ ਪੈਟਰੋਲ ਦੀ ਕੀਮਤ ਵਿੱਚ 4.58 ਰੁਪਏ ਅਤੇ ਡੀਜ਼ਲ ਦੀ ਕੀਮਤ ਵਿੱਚ 4.03 ਰੁਪਏ ਦਾ ਵਾਧਾ ਹੋਇਆ ਹੈ। ਇਸ ਤੋਂ ਪਹਿਲਾਂ ਮਈ ਵਿੱਚ ਪੈਟਰੋਲ 3.83 ਰੁਪਏ ਅਤੇ ਡੀਜ਼ਲ 4.42 ਰੁਪਏ ਮਹਿੰਗਾ ਹੋਇਆ ਸੀ।ਮੁੰਬਈ ਵਿੱਚ ਪੈਟਰੋਲ ਦੀ ਕੀਮਤ ਵਿੱਚ 34 ਪੈਸੇ ਅਤੇ ਡੀਜ਼ਲ ਵਿੱਚ 30 ਪੈਸੇ ਦਾ ਵਾਧਾ ਹੋਇਆ ਹੈ। ਉਥੇ ਹੁਣ ਇਕ ਲੀਟਰ ਪੈਟਰੋਲ ਦੀ ਕੀਮਤ 104.90 ਰੁਪਏ ਅਤੇ ਡੀਜ਼ਲ ਦੀ ਕੀਮਤ 96.72 ਰੁਪਏ ਹੈ ਜੋ ਹੁਣ ਤੱਕ ਰਿਕਾਰਡ ਪੱਧਰ ਹੈ।ਚੇਨਈ ਅਤੇ ਕੋਲਕਾਤਾ ਵਿੱਚ ਪੈਟਰੋਲ 31-31 ਪੈਸੇ ਮਹਿੰਗਾ ਹੋ ਕੇ ਕ੍ਰਮਵਾਰ 99.80 ਰੁਪਏ ਅਤੇ 98.64 ਰੁਪਏ ਪ੍ਰਤੀ ਲੀਟਰ ਹੋ ਗਿਆ। ਚੇਨਈ ਵਿੱਚ ਡੀਜ਼ਲ ਦੀ ਕੀਮਤ 26 ਪੈਸੇ ਵਧ ਕੇ 93.72 ਰੁਪਏ ਪ੍ਰਤੀ ਲੀਟਰ ਅਤੇ ਕੋਲਕਾਤਾ ਵਿੱਚ 28 ਪੈਸੇ ਵੱਧ ਕੇ 92.03 ਰੁਪਏ ਪ੍ਰਤੀ ਲੀਟਰ ਹੋ ਗਈ।