ਮੁਹਾਲੀ – ਆਰੀਅਨਜ ਗਰੁੱਪ ਆਫ਼ ਕਾਲੇਜਿਸ, ਰਾਜਪੁਰਾ, ਨੇੜੇ ਚੰਡੀਗੜ੍ਹ ਵਿਖੇ ਮਹਾਂਮਾਰੀ ਦੇ ਦੌਰਾਨ ਆਯੁਰਵੈਦਿਕ ਦੁਆਰਾ ਇਮਿਊਨਿਟੀ ਵਧਾਉਣ ਬਾਰੇ ਜਾਗਰੂਕ ਕਰਨ ਲਈ ਇੱਕ ਵੈਬਿਨਾਰ ਦਾ ਆਯੋਜਨ ਕੀਤਾ ਗਿਆ। ਡਾ: ਰੀਟਾ ਬਹਿਲ ਸੀਨੀਅਰ ਡਾਈਟ ਐਂਡ ਲਾਈਫਸਟਾਈਲ ਕੰਸਲਟੈਂਟ, ਬਾਨੀ, ਆਯੁਰਵੈਦਿਕ ਅਵਤਾਰਨ, ਮੁਹਾਲੀ ਨੇ ਆਰੀਅਨਜ ਦੇ ਨਰਸਿੰਗ, ਫਾਰਮੇਸੀ, ਲਾਅ, ਇੰਜੀਨੀਅਰਿੰਗ, ਮੈਨੇਜਮੈਂਟ, ਬੀ.ਐਡ ਅਤੇ ਐਗਰੀਕਲਚਰ ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਆਰੀਅਨਜ਼ ਗਰੁੱਪ ਦੇ ਚੇਅਰਮੈਨ ਡਾ: ਅੰਸ਼ੂ ਕਟਾਰੀਆ ਨੇ ਵੈਬਿਨਾਰ ਦੀ ਪ੍ਰਧਾਨਗੀ ਕੀਤੀ।ਡਾ: ਬਹਿਲ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਯੁਰਵੈਦ ਸਾਡੀ ਆਧੁਨਿਕ ਜੀਵਨ ਸ਼ੈਲੀ ਨੂੰ ਕੁਦਰਤੀ ਪਦਾਰਥਾਂ, ਦਵਾਈਆਂ ਅਤੇ ਜੜ੍ਹੀਆਂ ਬੂਟੀਆਂ ਦੀ ਵਰਤੋਂ ਨਾਲ ਸਿਹਤਮੰਦ ਖੁਸ਼ਹਾਲ, ਤਣਾਅ ਮੁਕਤ ਅਤੇ ਬਿਮਾਰੀ ਮੁਕਤ ਜ਼ਿੰਦਗੀ ਜਿਊਣ ਵਿਚ ਮਦਦ ਕਰਦਾ ਹੈ ਅਤੇ ਉਨਾ ਨੇ ਦੱਸਿਆ ਕਿ ਇਹ ਬਿਮਾਰੀ ਅਤੇ ਦੁੱਖਾਂ ਦੇ ਕਾਰਨਾਂ ਨੂੰ ਦੂਰ ਕਰਨ ਤੇ ਜ਼ੋਰ ਦਿੰਦਾ ਹੈ।ਉਨਾ ਨੇ ਅੱਗੇ ਕਿਹਾ ਕਿ ਆਯੁਰਵੈਦ ਤਣਾਅ ਮੁਕਤ ਅਤੇ ਸਿਹਤਮੰਦ ਜੀਵਨ ਲਈ ਕੁਦਰਤ ਦੇ ਤੱਤ ਦੇ ਨਾਲ ਮਨੁੱਖੀ ਸਰੀਰ ਦੀ ਸੰਪੂਰਨਤਾ ਦਾ ਮੇਲ ਹੈ।ਇਹ ਸਿਰਫ ਬਿਮਾਰੀ ਦੇ ਲੱਛਣਾਂ ਦਾ ਹੀ ਨਹੀਂ ਸਗੋ ਜੜ੍ਹਾਂ ਦੇ ਕਾਰਨਾਂ ਦਾ ਵੀ ਇਲਾਜ ਕਰਦਾ ਹੈ। ਬਹਿਲ ਨੇ ਅੱਗੇ ਕਿਹਾ ਕਿ ਆਯੁਰਵੈਦ ਵਿਅਕਤੀ ਦੇ ਜੀਵਨ ਦੇ ਸੰਪੂਰਨ ਵਾਤਾਵਰਣ ਨੂੰ ਧਿਆਨ ਵਿੱਚ ਰੱਖਦਾ ਹੈ ਜਿਸ ਵਿੱਚ ਸਵਾਦ, ਖੁਸ਼ਬੂਆਂ, ਆਵਾਜ਼ਾਂ,ਭੋਜਨ, ਅਤੇ ਜੜ੍ਹੀਆਂ ਬੂਟੀਆਂ ਅਤੇ ਜੀਵਨ ਸ਼ੈਲੀ ਦੇ ਗੁਣਾਂ ਦੀ ਵਰਤੋਂ ਦਵਾਈ ਵਜੋਂ ਕੀਤੀ ਜਾਂਦੀ ਹੈ।ਵਿਦਿਆਰਥੀਆਂ ਦੇ ਪ੍ਰਸ਼ਨਾਂ ਦੇ ਜਵਾਬ ਦਿੰਦੇ ਹੋਏ ਉਨਾ ਨੇ ਦੱਸਿਆ ਕਿ ਵਿਗਿਆਨ ਡੂੰਘੇ ਪੱਧਰਾਂ ਤੇ ਹਰੇਕ ਵਿਲੱਖਣ ਵਿਅਕਤੀ ਨੂੰ ਪੋਸ਼ਣ, ਜੀਵਨ ਸ਼ੈਲੀ ਦੀਆਂ ਆਦਤਾਂ, ਔਸ਼ਧੀਆਂ, ਸਰੀਰ ਦੇ ਉਪਚਾਰਾਂ, ਅਧਿਆਤਮਿਕ ਸਲਾਹ-ਮਸ਼ਵਰੇ ਦੇ ਨਾਲ ਹੋਰ ਉਪਚਾਰਾਂ ਦਾ ਸੁਮੇਲ ਵਰਤਦਾ ਹੈ। ਉਨਾ ਨੇ ਕਿਹਾ ਕਿ ਆਯੁਰਵੈਦ ਦਾ ਗਿਆਨ ਸ਼ਰੀਰ ਦਾ ਸੰਤੁਲਨ ਬਣਾਉਣ ਵਿੱਚ ਮਦਦਗਾਰ ਹੁੰਦਾ ਹੈ।