ਨਵੀਂ ਦਿੱਲੀ – ਦੇਸ਼ ਵਿੱਚ ਹੌਲੀ-ਹੌਲੀ ਕੋਰੋਨਾ ਦੇ ਹਾਲਤ ਸੁਧਰ ਰਹੇ ਹਨ। ਦੇਸ਼ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਕਮੀ ਆਈ ਹੈ ਜਿਸ ਨੂੰ ਧਿਆਨ ਵਿੱਚ ਰੱਖਦਿਆਂ ਹੁਣ ਹੌਲੀ-ਹੌਲੀ ਦੇਸ਼ ਅਨਲਾਕ ਹੋ ਰਿਹਾ ਹੈ। ਜ਼ਿਆਦਾਤਰ ਸੂਬਿਆਂ ਜਾਰੀ ਪਾਬੰਦੀਆਂ ਵਿੱਚ ਢਿੱਲ ਦਿੱਤੀ ਜਾ ਰਹੀ ਹੈ। ਮਾਲ, ਰੈਸਟੋਰੈਂਟ, ਮੈਟਰੋ ਤੋਂ ਬਾਅਦ ਹੁਣ ਸਾਰੇ ਕੇਂਦਰੀ ਸੁਰੱਖਿਅਤ ਸਮਾਰਕ/ਸਾਈਟਾਂ ਤੇ ਅਜਾਇਬ ਘਰਾਂ ਨੂੰ 16 ਜੂਨ ਤੋਂ ਖੋਲ੍ਹਿਆ ਜਾਵੇਗਾ। ਦੇਸ਼ ਦੇ ਪੁਰਾਤੱਤਵ ਸਰਵੇਖਣ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ।ਕੇਂਦਰੀ ਸੈਰ-ਸਪਾਟਾ ਤੇ ਸਭਿਆਚਾਰ ਰਾਜ ਮੰਤਰੀ ਪ੍ਰਹਿਲਾਦ ਸਿੰਘ ਪਟੇਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਟਵਿੱਟਰ ਤੇ ਲਿਖਿਆ ਕਿ ਟੂਰਿਜ਼ਮ ਮੰਤਰਾਲੇ ਨੇ ਸਾਰੇ ਸਮਾਰਕਾਂ ਨੂੰ 16 ਜੂਨ 2021 ਤੋਂ ਵਿਧੀਵੱਧ ਖੋਲ੍ਹਣ ਦੀ ਮਨਜ਼ੂਰੀ ਪ੍ਰਦਾਨ ਕੀਤੀ ਹੈ। ਯਾਤਰੀ ਕੋਰੋਨਾ ਨਿਯਮਾਂ ਦਾ ਪਾਲਣਾ ਕਰਦਿਆਂ ਸਮਾਰਕ ਦਾ ਦੌਰਾ ਕਰ ਸਕਦੇ ਹਨ।16 ਜੂਨ ਨੂੰ ਸਮਾਰਕਾਂ ਨੂੰ ਖੁੱਲ੍ਹਣ ਦੌਰਾਨ ਕਈ ਨਿਯਮਾਂ ਦੀ ਪਾਲਣਾ ਕਰਨਾ ਹੋਵੇਗੀ। ਆਦੇਸ਼ ਮੁਤਾਬਿਕ ਆਕਰਿਯੋਲਾਜਿਕਲ ਸਰਵੇ ਆਫ ਇੰਡੀਆ ਦੇ ਅੰਦਰ ਆਉਣ ਵਾਲੇ ਸਾਰੇ ਸਮਾਰਕਾਂ ਤੇ ਮਿਊਜ਼ਿਮ ਨੂੰ ਖੋਲ੍ਹਣ ਦਾ ਫ਼ੈਸਲਾ ਲਿਆ ਗਿਆ ਹੈ। ਨਾਲ ਹੀ ਕਿਹਾ ਗਿਆ ਕਿ ਇਹ ਸਮਾਰਕ ਜਿਸ ਸੂਬੇ ਵਿੱਚ ਹਨ ਉੱਥੇ ਦੀ ਕੋਰੋਨਾ ਗਾਈਡਲਾਈਨਜ਼ ਦੀ ਪਾਲਣਾ ਕੀਤੀ ਜਾਵੇਗੀ।ਜਿਕਰਯੋਗ ਹੈ ਕਿ ਪਿਛਲੇ ਸਾਲ ਕੋਰੋਨਾ ਦੀ ਪਹਿਲੀ ਲਹਿਰ ਦੌਰਾਨ ਤਾਜ ਮਹਿਲ ਸਮੇਤ ਦੇਸ਼ ਦੇ ਸਾਰੇ ਸਮਾਰਕਾਂ ਨੂੰ 17 ਮਾਰਚ ਤੋਂ ਬੰਦ ਕਰ ਦਿੱਤਾ ਗਿਆ ਸੀ।