ਚੰਡੀਗੜ੍ਹ – ਹਰਿਆਣਾ ਦੇ ਸਿਹਤ ਮੰਤਰੀ ਸ੍ਰੀ ਅਨਿਲ ਵਿਜ ਨੇ ਅੱਜ ਰਾਜ ਦੇ ਨਾਗਰਿਕ ਹਸਪਤਾਲਾਂ, ਪ੍ਰਾਥਮਿਕ ਸਿਹਤ ਕੇਂਦਰਾਂ, ਸਮੂਦਾਇਕ ਸਿਹਤ ਕੇਂਦਰਾਂ ਦੇ ਨਾਲ-ਨਾਲ ਸਬ-ਸੈਂਟਰਾਂ ਵਿਚ ਸਵੱਛਤਾ ਪਖਵਾੜੇ ਦੀ ਸ਼ੁਰੂਆਤ ਕੀਤੀ ਹੈ ਅਤੇ ਇਹ ਸਵੱਛਤਾ ਪਖਵਾੜਾ 15 ਜੂਨ ਤੋਂ 30 ਜੂਨ ਤਕ ਚੱਲੇਗਾ।ਇਸ ਮੌਕੇ ‘ਤੇ ਵੀਡੀਓ ਕਾਨਫ੍ਰੈਸਿੰਗ ਰਾਹੀਂ ਸ੍ਰੀ ਵਿਜ ਨੇ ਰਾਜ ਦੇ ਸਾਰੇ ਸਿਵਲ ਸਰਜਨਾਂ ਨਾਲ ਗਲਬਾਤ ਕੀਤੀ ਅਤੇ ਜਰੂਰੀ ਦਿਸ਼ਾ-ਨਿਰਦੇਸ਼ ਵੀ ਦਿੱਤੇ।ਸ੍ਰੀ ਵਿਜ ਨੇ ਕਿਹਾ ਕਿ ਅੱਜ ਅਸੀਂ ਸਵੱਛਤਾ ਪਖਵਾੜੇ ਦੀ ਸ਼ੁਰੂਆਤ ਕੀਤੀ ਹੈ ਪਰ ਸਾਨੂੰ ਇਸ ਨੂੰ ਆਪਣੇ ਜੀਵਨ ਵਿਚ ਰੋਜਾਨਾ ਅਪਨਾਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਇਸ ਖਤਰਨਾਕ ਸੰਕ੍ਰਤਿ ਬੀਮਾਰੀ ਕੋਰੋਨਾ ਦੀ ਦੂਜੀ ਲਹਿਰ ਤੋਂ ਬਾਹਰ ਨਿਕ ਰਹੇ ਹਨ ਇਸ ਲਈ ਸਾਨੂੰ ਸਾਰਿਆਂ ਪੀਐਚਸੀ, ਸੀਐਚਸੀ ਅਤੇ ਹਸਪਤਾਲਾਂ ਨੂੰ ਸਾਫ ਕਰਨਾ ਹੋਵੇਗਾ ਅਤੇ ਇਸ ਦੌਰਾਨ ਆਪਣੇ-ਆਪਣੇ ਸੰਸਥਾਨ ਦਾ ਰੂਪ ਨਿਖਾਰਣਾ ਹੋਵੇਗਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਪਖਵਾੜੇ ਦੌਰਾਨ ਹਸਪਤਾਲਾਂ ਦਾ ਰੰਗਰੂਪ ਬਦਲ ਦਿਓ।ਸ੍ਰੀ ਵਿਜ ਨੇ ਡਾਕਟਰਾਂ, ਨਰਸਾਂ ਤੇ ਪੈਰਾਮੈਡੀਕਲ ਸਟਾਫ ਨੂੰ ਕੋਰੋਨਾ ਯੋਧਾ ਦਸਦੇ ਹੋਏ ਨਮਨ ਕੀਤਾ ਅਤੇ ਕਿਹਾ ਕਿ ਇਸ ਸਦੀ ਦੀ ਸੱਭ ਤੋਂ ਮੁਸ਼ਕਲ ਸਮੇਂ ਵਿਚ ਇੰਨ੍ਹਾਂ ਯੋਧਾਵਾਂ/ਟੀਮ ਨੇ ਕਾਫੀ ਮੁਸ਼ਕਲਾਂ ਆਉਣ ਦੇ ਬਾਵਜੂਦ ਵੀ ਆਪਣੇ ਕਾਰਜ ਨੂੰ ਲਗਾਤਾਰ ਜਾਰੀ ਰੱਖਦੇ ਹੋਏ ਦਿਨ-ਰਾਤ ਕਾਰਜ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੌਰਾਨ ਹਰਿਆਣਾ ਦੇ ਕਿਸੇ ਵੀ ਨਾਗਰਿਕ ਹਸਪਤਾਲ ਵਿਚ ਕੋਈ ਘਟਨਾ ਹੋਈ ਅਤੇ ਇੰਨ੍ਹਾਂ ਯੋਧਾਵਾਂ ਨੇ ਸਥਿਤੀ ਨੂੰ ਸੰਭਾਲਣ ਵਿਚ ਆਪਣਾ ਭਰਪੂਰ ਯੋਗਦਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵਰਗੀ ਖਤਰਨਾਕ ਸੰਕ੍ਰਮਿਤ ਬੀਮਾਰੀ ਦੇ ਕੋਲ ਜਾਂਦੇ ਹੋਏ ਲੋਕ ਘਬਰਰਾਉਂਦੇ ਹਨ ਉਦੋਂ ਵੀ ਇੰਨ੍ਹਾਂ ਯੋਧਾਵਾਂ ਨੇ ਲੋਕਾਂ ਨੂੰ ਠੀਕ ਕਰਨ, ਉਪਚਾਰ ਕਰਨ ਤੇ ਉਪਚਾਰ ਵਿਚ ਠੀਕ ਹੋਣ ਬਾਅਦ ਲੋਕਾਂ ਨੂੰ ਉਨ੍ਹਾਂ ਦੇ ਘਰ ਭੇਜਣ ਦਾ ਹਿੰਮਤੀ ਕੰਮ ਕੀਤਾ ਹੈ।ਸਿਹਤ ਮੰਤਰੀ ਨੇ ਕਿਹਾ ਕਿ ਕੋਰੋਨਾ ਸਮੇਂ ਦੌਰਾਨ ਨਾਗਰਿਕ ਹਸਪਤਾਲਾਂ ਦਾ ਕੱਦ ਵਧਿਆ ਹੈ ਅਤੇ ਇਸ ਦੌਰਾਨ ਲੋਕਾਂ ਦੀ ਪਸੰਦ ਨਾਗਰਿਕ ਹਸਪਤਾਲ ਰਹੇ ਹਨ। ਉਨ੍ਹਾਂ ਨੇ ਨਾਗਰਿਕ ਹਸਪਤਾਲ ਤੇ ਪ੍ਰਾਈਵੇਟ ਹਸਪਤਾਲਾਂ ਦੇ ਅੰਤਰ ਨੂੰ ਸਪਸ਼ਟ ਕਰਦੇ ਹੋਏ ਕਿਹਾ ਕਿ ਪ੍ਰਾਈਵੇਟ ਹਸਪਤਾਲਾਂ ਵਿਚ ਸਫਾਈ ਤੇ ਆਵਾਜਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ ਪਰ ਹੁਣ ਸਾਨੂੰ ਨਾਗਰਿਕ ਹਸਪਤਾਲਾਂ ਵਿਚ ਵੀ ਪ੍ਰਾਈਵੇਟ ਹਸਪਤਾਲਾਂ ਤੋਂ ਬਿਹਤਰ ਸਫਾਈ ਦਾ ਧਿਆਨ ਦੇਣਾ ਹੈ। ਉਨ੍ਹਾਂ ਨੇ ਕਿਹਾ ਕਿ ਹਸਪਤਾਲਾਂ ਵਿਚ ਦਿਨ ਵਿਚ ਤਿੰਨ-ਤਿੰਨ ਵਾਰ ਪੋਚਾ ਲੱਗੇ ਤੇ ਮੋਡੀਅਮ ਹਾਈਡ੍ਰੋਕਲੋਰਾਇਡ ਦਾ ਇਸਤੇਮਾਲ ਕਰਦੇ ਹੋਏ ਕੀਟਾਣੂਆਂ ਸੋਧਨ ਦਾ ਕੰਮ ਕੀਤਾ ਜਾਵੇ। ਇਸੀ ਤਰ੍ਹਾ, ਟੁੱਟੇ ਢਾਚਿਆਂ ਨੂੰ ਠੀਕ ਕਰਨ ਦਾ ਕੰਮ ਹੋਵੇ ਅਤੇ ਰੰਗ ਰੋਗਨ ਕਰ ਚੀਜਾਂ ਨੂੰ ਦਰੁਸਤ ਕੀਤਾ ਜਾਵੇ।ਇਸ ਤਰ੍ਹਾ ਸ੍ਰੀ ਵਿਜ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਹਸਪਤਾਲਾਂ ਦੇ ਖਾਲੀ ਸਥਾਨਾਂ ‘ਤੇ ਪੌਧਾਰੋਪਨ ਦਾ ਕਾਰਜ ਵੀ ਹੋਣਾ ਚਾਹੀਦਾ ਹੈ ਤਾਂ ਜੋ ਹਸਪਤਾਲਾਂ ਦਾ ਮਾਹੌਲ ਖੁਸ਼ਨੁਮਾ ਬਣੇ। ਉਨ੍ਹਾਂ ਨੇ ਸੁਝਾਅ ਦਿੰਦੇ ਹੋਏ ਕਿਹਾ ਕਿ ਹਸਪਤਾਲਾਂ ਵਿਚ ਫੂੱਲਾਂ ਦੇ ਪੌਧੇ ਲਗਾਏ ਜਾਣ ਤਾਂ ਜੋ ਮਰੀਜਾਂ ਨੂੰ ਚੰਗਾ ਮਹਿਸੂਸ ਹੋਵੇ। ਸਿਹਤ ਮੰਤਰੀ ਨੇ ਨਾਗਰਿਕ ਹਸਪਤਾਲਾਂ ਵਿਚ ਕੰਮ ਕਰ ਰਹੇ ਡਾਕਟਰਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਕੰਮ ਦੇ ਮਾਮਲੇ ਵਿਚ ਸਰਕਾਰੀ ਡਾਕਟਰਾਂ ਦਾ ਕੋਈ ਮੁਕਾਬਲਾ ਨਹੀਂ ਹੈ ਅਤੇ ਇਹ ਡਾਕਟਰ ਰੋਜਾਨਾ ਕਾਫੀ ਗਿਣਤੀ ਵਿਚ ਓਪੀਡੀ ਅਟਂੈਡ ਕਰਦੇ ਹਨ ਪਰ ਹੁਣ ਆਧੁਨਿਕ ਸਹੂਲਤਾਂ ‘ਤੇ ਧਿਆਨ ਦੇਣਾ ਹੈ।ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਹਸਪਤਾਲਾਂ ਵਿਚ ਪੀਣ ਦੇ ਪਾਣੀ ਦੇ ਲਈ ਆਓ ਦੀ ਵਿਵਸਥਾ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਮਰੀਜਾਂ ਨੂੰ ਪਾਣੀ ਤੋਂ ਹੋਣ ਵਾਲੀ ਬੀਮਾਰੀਆਂ ਨਾ ਲੱਗਣ। ਇਸ ਦੇ ਨਾਲ ਹੀ ਪੀਣ ਦੀ ਪਾਣੀ ਦੀ ਸਫਾਈ ਰੱਖਣ ਅਤੇ ਟੰਕੀਆਂ ਨੂੰ ਵਿਸ਼ੇਸ਼ ਰੂਪ ਨਾਲ ਸਵੱਛ ਰੱਖਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਹਸਪਤਾਲ ਉਪਚਾਰ ਦੇ ਕੇਂਦਰ ਹੁੰਦੇ ਹਨ ਨਾ ਕਿ ਬੀਮਾਰੀ ਦੇਣ ਦਾ। ਇਸ ਤਰ੍ਹਾ ਹਸਪਤਾਲਾਂ ਵਿਚ ਹਰ ਦਿਨ ਦੇ ਅਨੁਸਾਰ ਵੱਖ ਰੰਗ ਵਾਲੀ ਚਾਦਰ ਨਿਯਮਤ ਤੌਰ ‘ਤੇ ਵੀ ਬਦਲੀ ਜਾਵੇ ਅਤੇ ਇਸ ਦੇ ਲਈ ਹਸਪਤਾਲਾਂ ਵਿਚ ਹਰ ਦਿਨ ਬੋਰਡ ਵਿਚ ਵਰਨਣ ਵੀ ਕੀਤਾ ਜਾਵੇ।ਇਸ ਤੋਂ ਪਹਿਲਾ, ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜੀਵ ਅਰੋੜਾ ਨੇ ਕਿਹਾ ਕਿ ਸਵੱਛਾ ਪਖਵਾੜੇ ਦੌਰਾਨ ਸਾਰੇ ਸਿਹਤ ਭਵਨਾਂ ਵਿਚ ਚੰਗੀ ਤਰ੍ਹਾ ਨਾਲ ਸਾਫ-ਸਫਾਈ ਨੂੰ ਕੀਤਾ ਜਾਵੇ ਤਾਂ ਜੋ ਮਰੀਜਾਂ ਨੂੰ ਬਿਹਤਰ ਮਹਿਸੂਸ ਹੋਵੇ। ਇਸ ਤੋਂ ਇਲਾਵਾ, ਸਵਛਤਾ ਦੇ ਸਬੰਧ ਵਿਚ ਇਕ ਸਿਹਤਵਰਧਕ ਮੁਕਾਬਲੇ ਦਾ ਮਾਹੌਲ ਵੀ ਤਿਆਰ ਕੀਤਾ ਜਾਵੇ ਤਾਂ ਜੋ ਹਸਪਤਾਲ ਪੀਐਚਸੀ ਤੇ ਸੀਐਚਸੀ ਵਿਚ ਸਫਾਈ ਬਰਕਰਾਰ ਰਹੇ। ਇਸ ਤੋਂ ਇਲਾਵਾ, ਉਨ੍ਹਾਂ ਨੇ ਸਿਹਤ ਮੰਤਰੀ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇਗੀ।ਇਸ ਦੌਰਾਨ ਸਿਹਤ ਸੇਵਾਵਾਂ ਵਿਭਾਗ ਦੀ ਮਹਾਨਿਦੇਸ਼ਕ ਡਾ. ਵੀਣਾ ਸਿੰਘ ਨੇ ਸਵੱਛਤਾ ਦੇ ਸਬੰਧ ਵਿਚ ਇਕ ਪੇਸ਼ਗੀ ਵੀ ਦਖਾਈ। ਇਸ ਮੌਕੇ ‘ਤੇ ਹਰਿਆਣਾ ਮੈਡੀਕਲ ਸੇਵਾਵਾਂ ਨਿਗਮ ਦੇ ਪ੍ਰਬੰਧ ਨਿਦੇਸ਼ਕ ਸਾਕੇਤ ਕੁਮਾਰ, ਖੁਰਾਕ ਅਤੇ ਔਸ਼ਧ ਪ੍ਰਸਾਸ਼ਨ ਦੇ ਕਮਿਸ਼ਨਰ ਰਾਜੀਵ ਰਤਨ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।