ਨਵੀਂ ਦਿੱਲੀ, 3 ਜੂਨ, 2020: ਕੇਰਲ ਦੇ ਮਲੱਪੁਰਮ ਵਿੱਚ ਇੱਕ ਗਰਭਵਤੀ ਹਾਥੀ ਨੂੰ ਪਟਾਕਿਆਂ ਨਾਲ ਭਰਿਆ ਅਨਾਨਾਸ ਖੁਆਉਣ ਕਾਰਨ ਹਾਥੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਹ ਘਟਨਾ 27 ਮਈ ਦੀ ਹੈ ਜਦੋਂ ਹਾਥੀ ਪਾਣੀ ਵਿਚ ਹੀ ਸੀ ਅਤੇ ਜੰਗਲਾਤ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੇਲਿਯਾਰ ਨਦੀ ਵਿੱਚ ਹੀ ਹਾਥੀ ਦੇ ਹੇਠਲੇ ਜਬਾੜੇ ਵਿੱਚ ਸੱਟ ਲੱਗਣ ਕਾਰਨ ਉਸ ਦੀ ਮੌਤ ਹੋ ਗਈ।
ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ, ਪਹਿਲਾਂ ਇਸ ਹਾਥੀ ਨੂੰ 23 ਮਈ ਨੂੰ ਦੇਖਿਆ ਗਿਆ ਸੀ ਉਸ ਤੋਂ ਬਾਅਦ ਸਥਾਨਕ ਲੋਕਾਂ ਵੱਲੋਂ ਸਾਨੂੰ ਦੱਸਿਆ ਗਿਆ ਕਿ ਇੱਕ ਹਾਥੀ ਜੰਗਲ ਦੇ ਨਿੱਜੀ ਖੇਤਰ ਵਿੱਚ ਘੁੰਮ ਰਿਹਾ ਹੈ। ਜਦੋਂ ਸਾਡੇ ਸਟਾਫ ਮੈਂਬਰਾਂ ਵਿੱਚੋਂ ਇੱਕ ਹਾਥੀ ਨੂੰ ਵੇਖਣ ਗਿਆ ਤਾਂ ਵੇਖਿਆ ਗਿਆ ਤਾਂ ਪਤਾ ਲੱਗਿਆ ਕਿ ਹਾਥੀ ਦੇ ਹੇਠਲੇ ਜਬਾੜੇ ‘ਚ ਜ਼ਖਮ ਸੀ। ਜ਼ਖਮ ਤੋਂ ਬਾਅਦ ਹਾਥੀ ਪਾਣੀ ਦੀ ਤਲਾਸ਼ ਕਰ ਰਿਹਾ ਸੀ ਜਿਸ ਤੋਂ ਬਾਅਦ ਉਹ ਵੇਲਿਯਾਰ ਨਦੀ ‘ਚ ਚਲਿਆ ਗਿਆ ਹਲਾਂਕਿ ਜ਼ਖਮੀ ਹੋਣ ਦੇ ਬਾਵਜੂਦ ਵੀ ਉਸ ਨੇ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਇਆ।
ਵਾਈਲਡ ਲਾਈਫ ਅਫਸਰ ਨੇ ਕਿਹਾ ਕਿ ਬਾਅਦ ਵਿੱਚ ਉਨ੍ਹਾਂ ਨੇ ਹਾਥੀ ਨੂੰ ਨਦੀ ਵਿੱਚੋਂ ਬਾਹਰ ਕੱਢਣ ਦੀ ਯੋਜਨਾ ਬਣਾਈ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ, ਉਸ ਨੂੰ ਪਾਣੀ ‘ਚੋਂ ਤਾਂ ਕੱਢ ਲਿਆ ਗਿਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ, ਕਿਉਂਕਿ ਪਟਾਕਿਆਂ ਵਾਲਾ ਅਨਾਨਾਸ ਖਾਣ ਕਾਰਨ ਉਹ ਉਸ ਦੇ ਮੂੰਹ ‘ਚ ਫਟ ਗਿਆ ਸੀ ਅਤੇ ਉਸ ਦਾ ਹਠਲਾ ਜੁਬਾੜਾਂ ਟੁੱਟ ਗਿਆ ਸੀ ਜਿਸ ਕਾਰਨ ਹਾਥੀ ਨੂੰ ਖਾਣ-ਪੀਣ ‘ਚ ਦਿੱਕਤ ਹੋ ਰਹੀ ਸੀ।