ਮੋਹਾਲੀ – ਪੰਜਾਬ ਨਰਸਿੰਗ ਰਜਿਸਟ੍ਰੇਸ਼ਨ ਕਾਊਂਸਿਲ (ਪੀਐਨਆਰਸੀ) ਵੱਲੋਂ ਆਯੋਜਿਤ ਏਐਨਐਮ ਫਾਈਨਲ ਪ੍ਰੀਖਿਆਵਾਂ ਵਿੱਚ ਆਰੀਅਨਜ਼ ਇੰਸਟੀਚਿਊਟ ਆਫ ਨਰਸਿੰਗ, ਰਾਜਪੁਰਾ, ਨੇੜੇ ਚੰਡੀਗੜ ਦੇ ਅਕਾਦਮਿਕ ਨਤੀਜੇ ਵਿੱਚ ਏਐਨਐਮ ਦੀ ਸਾਹਿਬਜਾਨ (ਰਾਜਪੁਰਾ), ਪੰਜਾਬ ਨੇ 1400 ਵਿੱਚੋ 918 ਨੰਬਰ ਪ੍ਰਾਪਤ ਕਰ ਕੇ ਪਹਿਲਾ ਸਥਾਨ, ਸ਼ੈਲਜਾ (ਹਿਮਾਚਲ) ਨੇ 910 ਨੰਬਰ ਪ੍ਰਾਪਤ ਕਰ ਕੇ ਦੂਜਾ ਸਥਾਨ ਜਦਕਿ ਕੁਲਵਿੰਦਰ ਕੌਰ (ਪੰਜਾਬ) ਨੇ 897 ਨੰਬਰ ਪ੍ਰਾਪਤ ਕਰ ਕੇ ਤੀਜਾ ਸਥਾਨ ਹਾਸਿਲ ਕੀਤਾ।ਆਰੀਅਨਜ਼ ਇੰਸਟੀਚਿਉਟ ਆਫ਼ ਨਰਸਿੰਗ ਦੇ ਪ੍ਰਿੰਸੀਪਲ, ਡਾ ਰਾਜਿੰਦਰਜੀਤ ਕੌਰ ਬਾਜਵਾ, ਨੇ ਵਿਦਿਆਰਥੀਆਂ ਅਤੇ ਸਟਾਫ ਨੂੰ ਨਿਰੰਤਰ ਯਤਨਾਂ ਅਤੇ ਸਖਤ ਮਿਹਨਤ ਦੇ ਲਈ ਵਧਾਈ ਦਿੱਤੀ। ਡਾ ਬਾਜਵਾ ਨੇ ਕਿਹਾ ਕਿ ਵਿਦਿਆਰਥੀਆਂ ਦੇ ਗਿਆਨ ਅਤੇ ਕੌਸ਼ਲ ਨੂੰ ਵਧਾਉਣ ਦੇ ਲਈ ਸਮੇਂ-ਸਮੇਂ ਤੇ ਰੈਗੂਲਰ ਅਕਾਦਮਿਕ, ਹੋਰ ਪਾਠਕ੍ਰਮ ਗਤੀਵਿਧੀਆਂ ਜਿਵੇਂ ਕਿ ਵਰਕਸ਼ਾਪ, ਸੈਮੀਨਾਰ ਅਤੇ ਨਰਸਿੰਗ ਤੇ ਕਲੀਨਿਕਲ ਪੋਸਟਿੰਗ ਦਾ ਵੀ ਆਯੋਜਨ ਕੀਤਾ ਜਾਂਦਾ ਹੈ।ਇਹ ਦੱਸਣਯੋਗ ਹੈ ਕਿ ਆਰੀਅਨਜ਼ ਇੰਸਟੀਚਿਊਟ ਆਫ ਨਰਸਿੰਗ, ਇੰਡੀਅਨ ਨਰਸਿੰਗ ਕਾਊਂਸਿਲ (ਆਈਐਨਸੀ), ਨਵੀਂ ਦਿੱਲੀ, ਪੰਜਾਬ ਨਰਸਿਸ ਰਜਿਸਟ੍ਰੇਸ਼ਨ ਕਾਊਂਸਿਲ (ਪੀਐਨਆਰਸੀ), ਮੋਹਾਲੀ ਅਤੇ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਫਰੀਦਕੋਟ ਤੋਂ ਮਾਨਤਾ ਪ੍ਰਾਪਤ ਜੀਐਨਐਮ (3 ਸਾਲ), ਏਐਨਐਮ (2 ਸਾਲ) ਅਤੇ ਬੀ. ਐਸਸੀ ਨਰਸਿੰਗ ਕੋਰਸਿਸ ਚਲਾ ਰਿਹਾ ਹੈ। ਇਹ ਕੋਰਸ ਵੱਖ-ਵੱਖ ਵਿਆਕਤੀਆਂ ਦੀ ਸਿਹਤ ਦੀ ਦੇਖ-ਰੇਖ ਦੇ ਅਧਿਐਨ ਤੇ ਕੇਂਦਰਿਤ ਹੈ। ਵਿਦਿਆਰਥੀਆਂ ਨੂੰ ਮਸ਼ੀਨਰੀ ਦੀ ਦੇਖਭਾਲ ਕਰਨ, ੳਪਰੇਸ਼ਨ ਥਿਏਟਰ ਦੀ ਸਥਾਪਨਾ, ਮਰੀਜ ਨੂੰ ਸਮੇਂ ਸਿਰ ਦਵਾਈ ਦੇਣ ਅਤੇ ਰਿਕਾਰਡ ਦੇ ਸਾਂਭ-ਸੰਭਾਲ ਆਦਿ ਦੇ ਬਾਰੇ ਸਿਖਲਾਈ ਦਿੱਤੀ ਜਾਂਦੀ ਹੈ।ਆਰੀਅਨਜ਼ ਇੰਸਟੀਚਿਊਟ ਆਫ ਨਰਸਿੰਗ ਵਿੱਚ 2021-22 ਦੇ ਸੈਸ਼ਨ ਲਈ ਜੀਐਨਐਮ, ਏਐਨਐਮ ਅਤੇ ਬੀ. ਐਸਸੀ ਨਰਸਿੰਗ ਕੋਰਸ ਵਿੱਚ ਦਾਖਿਲੇ ਸ਼ੁਰੂ ਹੋ ਚੁੱਕੇ ਹਨ। ਨਰਸਿੰਗ ਵਿੱਚ ਆਰੀਅਨਜ਼ ਦੇ ਕੋਲ ਜੀਐਨਐਮ ਕੋਰਸ ਵਿੱਚ 60 ਸੀਟਾਂ ਅਤੇ ਏਐਨਐਮ ਕੋਰਸ ਵਿੱਚ 40 ਸੀਟਾਂ ਅਤੇ ਬੀ. ਐਸਸੀ ਨਰਸਿੰਗ ਕੋਰਸ ਵਿੱਚ 60 ਸੀਟਾਂ ਹਨ ਅਤੇ ਵਿਦਿਆਰਥੀਆਂ ਅਤੇ ਕਾਲਜ ਦੁਆਰਾ ਨਿਯਮਤ ਤੌਰ ‘ਤੇ ਸ਼ਾਨਦਾਰ ਨਤੀਜੇ ਕਾਲਜ ਨੂੰ ਵਿਦਿਆਰਥੀਆਂ ਲਈ ਸਭ ਤੋਂ ਤਰਜੀਹ ਵਾਲੀ ਥਾਂ ਬਣਾਉਂਦੇ ਹਨ।