ਚੰਡੀਗੜ੍ਹ – ਹਰਿਆਣਾ ਦੇ ਖੇਡ ਅਤੇ ਯੁਵਾ ਪ੍ਰੋਗ੍ਰਾਮ ਵਿਭਾਗ ਵੱਲੋਂ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਵਿਚ ਮੈਡਲ ਜੇਤੂ ਖਿਡਾਰੀਆਂ ਤੋਂ ਨਗਦ ਪੁਰਸਕਾਰ ਲਈ ਬਿਨੈ ਪੱਤਰ ਮੰਗੇ ਹਨ। ਯੋਗ ਖਿਡਾਰੀ 25 ਜੁਲਾਈ, 2021 ਤਕ ਸਬੰਧਿਤ ਜਿਲ੍ਹਾ ਖੇਡ ਅਤੇ ਯੁਵਾ ਪੋ੍ਰਗ੍ਰਾਮ ਅਧਿਕਾਰੀ ਦੇ ਦਫਤਰ ਵਿਚ ਲਗਦ ਪੁਰਸਕਾਰ ਲਈ ਬਿਨੈ ਕਰ ਸਕਦੇ ਹਨ।ਨਗਦ ਪੁਰਸਕਾਰ ਪ੍ਰਾਪਤ ਕਰਨ ਲਈ ਖਿਡਾਰੀ ਦੀ ਖੇਡ ਉਪਲਬਧੀ 1 ਅਪ੍ਰੈਲ, 2020 ਤੋਂ 31 ਮਾਰਚ, 2021 ਦੇ ਵਿਚ ਦੀ ਹੋਣੀ ਚਾਹੀਦੀ ਹੈ ਅਤੇ ਬਿਨੈ ਨਿਰਧਾਰਤ ਫਾਰਮ ਜੋ ਕਿ ਵਿਭਾਗ ਦੀ ਵੈਬਸਾਇਟ haryanasports.gov.in ‘ਤੇ ਉਪਲਬਧ ਹਨ, ਵਿਚ ਹੋਣਾ ਚਾਹੀਦਾ ਹੈ। ਬਿਨੈ ਦੇ ਨਾਲ ਖਿਡਾਰੀ ਨੁੰ ਖੇਡ ਉਪਲਬਧੀਆਂ ਨਾਲ ਸਬੰਧਿਤ ਦਸਤਾਵੇਜਾਂ ਦੀ ਤਸਦੀਕ ਕਾਪੀਆਂ ਵੀ ਅਟੈਚ ਕਰਨੀ ਹੋਣਗੀਆਂ।ਉਨ੍ਹਾਂ ਨੇ ਦਸਿਆ ਕਿ ਖਿਡਾਰੀ ਹਰਿਆਣਾ ਦਾ ਸਥਾਈ ਨਿਵਾਸੀ ਹੋਣਾ ਚਾਹੀਦਾ ਹੈ ਅਤੇ ਇਸ ਦਾ ਪ੍ਰਮਾਣ ਵੀ ਬਿਨੈ ਦੇ ਨਾਲ ਅਟੈਚ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਦਸਿਆ ਕਿ ਯੋਗ ਖਿਡਾਰੀ ਵੱਲੋਂ ਸਬੰਧਿਤ ਕੌਮਾਂਤਰੀ ਤੇ ਕੌਮੀ ਪੱਧਰ ਦੇ ਮੁਕਾਬਲਿਆਂ ਵਿਚ ਹਿੱਸਾ ਲੈਣ ਦੇ ਸਬੰਧ ਵਿਚ ਦਿੱਤੇ ਗਏ ਪ੍ਰਮਾਣ ਪੱਤਰਾਂ ਦੀ ਫੋਟੋ ਕਾਪੀਆਂ ਬਿਨੇ ਪੱਤਰ ਦੇ ਨਾਲ-ਨਾਲ ਕੌਮੀ ਮੁਕਾਬਲਿਆਂ ਵਿਚ ਸੂਬੇ ਵੱਲੋਂ ਭਾਗੀਦਾਰੀ ਕੀਤੇ ਜਾਣ ਸਬੰਧਿਤ ਪ੍ਰਮਾਣ ਪੱਤਰ/ਦਸਤਾਵੇਜ ਵੀ ਬਿਨੈ ਦੇ ਨਾਲ-ਨਾਲ ਜਮ੍ਹਾ ਕਰਵਾਉਣੇ ਹੋਣਗੇ। ਉਨ੍ਹਾਂ ਨੇ ਕਿਹਾ ਕਿ ਬਿਨੈ ਪੱਤਰ ਦੇ ਨਾਲ ਜਨਮ ਪ੍ਰਮਾਣ ਪੱਤਰ, ਬੈਂਕ ਖਾਤੇ ਦੇ ਪਹਿਲੇ ਪੇਜ ਦੀ ਫੋਟੋਕਾਪੀ ਜਿਸ ‘ਤੇ ਖਾਤਾ ਨੰਬਰ ਤੇ ਆਈਐਫਐਸਸੀ ਕੋਡ ਹੋਵੇ, ਪੈਨ ਕਾਰਡ ਤੇ ਆਧਾਰ ਕਾਰਡ ਦੀ ਫੋਟੋਕਾਪੀ ਅਟੈਚ ਹੋਣੀ ਚਾਹੀਦੀ ਹੈ।