ਚੰਡੀਗੜ੍ – ਹਰਿਆਣਾ ਹਰਿਆਣਾ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਨੇ ਅਫੀਮ ਤਸਕਰੀ ਨੂੰ ਲੈ ਕੇ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਐਸਟੀਐਫ ਨੇ ਕੈਥਲ ਅਤੇ ਕੁਰੂਕਸ਼ੇਤਰ ਜਿਲ੍ਹਿਆਂ ਤੋਂ 8y5 ਕਿਲੋ ਅਫੀਮ ਜਬਤ ਕਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਵਿਚ ਪੰਜ ਲੋਕਾਂ ਨੂੰ ਗਿਰਫਤਾਰ ਕੀਤਾ ਹੈ। ਪਹਿਲੇ ਮਾਮਲੇ ਵਿਚ ਐਸਟੀਐਫ ਦੀ ਟੀਮ ਨੇ ਗੁਪਤ ਸੂਚਨਾ ਦੇ ਬਾਅਦ ਤਿੰਨ ਦੋਸ਼ੀਆਂ ਨੂੰ ਕੈਥਲ ਵਿਚ ਚੀਕਾ ਦੇ ਨੇੜੇ ਤੋਂ ਕਾਬੂ ਕਰ ਉਨ੍ਹਾਂ ਦੇ ਕਬਜੇ ਤੋਂ 3y5 ਕਿਲੋ ਅਫੀਮ ਬਰਾਮਦ ਕੀਤੀ। ਗਿਰਫਤਾਰ ਦੋਸ਼ੀਆਂ ਦੀ ਪਹਿਚਾਣ ਝਾਰਖੰਡ ਨਿਵਾਸੀ ਅਜੈ ਰਾਮ, ਪੰਜਾਬ ਦੇ ਰਹਿਣ ਵਾਲੇ ਹਰਬੰਸ ਸਿੰਘ ਅਤੇ ਰਾਮਜੀਤ ਸਿੰਘ ਵਜੋ ਹੋਈ ਹੈ। ਪੁਲਿਸ ਨੂੰ ਦੋਸ਼ੀਆਂ ਦੇ ਕਬਜੇ ਤੋਂ ਹਿਕ ਕਾਰ ਵੀ ਬਰਾਮਦ ਹੋਈ।ਦੂਜੇ ਮਾਮਲੇ ਵਿਚ ਐਸਟੀਐਫ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦਿੱਲੀ ਤੋਂ ਚੰਡੀਗੜ੍ਹ ਵੱਲੋਂਜਾ ਰਹੇ ਇਕ ਟਰੱਕ ਵਿਚ ਭਾਰੀ ਗਿਣਤੀ ਵਿਚ ਅਫੀਮ ਹੋ ਸਕਦੀ ਹੈ। ਇਸ ਦੇ ਆਧਾਰ ਤੇ ਪੁਲਿਸ ਨੇ ਕੁਰੂਕਸ਼ੇਤਰ ਦੇ ਸ਼ਾਹਬਾਦ ਦੇ ਨੇੜੇ ਵਾਹਨ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਦੋਸ਼ੀਆਂ ਤੋਂ 5 ਕਿਲੋ ਅਫੀਮ ਬਰਾਮਦ ਹੋਈ। ਸ਼ੁਰੂਆਤੀ ਜਾਂਚ ਵਿਚ ਪਤਾ ਚਲਿਆ ਹੈ ਕਿ ਦੋਨੋਂ ਦੋਸ਼ਹ ਝਾਰਖੰਡ ਤੋਂ ਅਫੀਮ ਖਰੀਦ ਦੇ ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਵੱਖ੍ਰਵੱਖ ਜਿਲ੍ਹਿਆਂ ਵਿਚ ਉੱਚੇ ਦਾਮਾਂ ਤੇ ਵੇਚਦੇ ਸਨ।ਗਿਰਫਤਾਰ ਦੋਸ਼ੀਆਂ ਦੀ ਪਹਿਚਾਣ ਝਾਰਖੰਡ ਨਿਵਾਸੀ ਇਰਸ਼ਾਦ ਅਤੇ ਮੋਹਮਦ ਵਜੋ ਹੋਈ ਹੈ।ਫੜੇ ਗਏ ਦੋਸ਼ੀਆਂ ਦੇ ਖਿਲਾਫ ਐਨਡੀਪੀਐਸ ਐਕਟ ਦੀ ਸਬੰਧਿਤ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਅੱਗੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।