ਦੱਖਣੀ ਕੋਰੀਆਂ – ਪੂਰੀ ਦੁਨੀਆਂ ਵਿੱਚ ਕੋਰੋਨਾ ਦਾ ਕਹਿਰ ਹਾਲੇ ਵੀ ਜਾਰੀ ਹੈ। ਦੁਨੀਆਂ ਵਿਚ ਰੋਜ਼ਾਨਾ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਮੌਤ ਦਰ ਵਿੱਚ ਵਾਧਾ ਹੋ ਰਿਹਾ ਹੈ ਤੇ ਵੈਕਸੀਨੇਸ਼ਨ ਖ਼ੁਰਾਕ ਵਿਚ ਕਮੀ ਪਾਈ ਜਾ ਰਹੀ ਹੈ।ਇਸਦੇ ਨਾਲ ਹੀ ਦੱਖਣੀ ਕੋਰੀਆ ਵਾਲਿਆਂ ਲਈ ਖ਼ੁਸ਼ੀ ਦੀ ਖ਼ਬਰ ਇਹ ਹੈ ਕਿ ਉਥੇ ਦੇ ਲੋਕ ਹੁਣ ਬਿਨ੍ਹਾਂ ਕਿਸੇ ਡਰ ਤੋਂ ਘਰਾਂ ਦੇ ਬਾਹਰ ਵੀ ਘੁੰਮ ਸਕਣਗੇ। ਇਸਦੇ ਇਲਾਵਾ ਜਿਹੜੇ ਲੋਕ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲਗਵਾ ਚੁੱਕੇ ਹਨ ਉਨ੍ਹਾਂ ਲਈ ਮਾਸਕ ਲਗਾਉਣਾ ਜ਼ਰੂਰੀ ਨਹੀਂ ਹੋਵੇਗਾ।ਦੱਖਣੀ ਕੋਰੀਆ ਦਾ ਇਹ ਕਦਮ ਵੈਕਸੀਨੇਸ਼ਨ ਨੂੰ ਬੜਾਵਾ ਦੇਣ ਲਈ ਚੁੱਕਿਆ ਗਿਆ ਹੈ। ਦੱਖਣੀ ਕੋਰੀਆ ਦਾ ਟੀਚਾ ਆਪਣੇ 52 ਮਿਲੀਅਨ ਲੋਕਾਂ ਵਿੱਚੋਂ ਘੱਟ ਤੋਂ ਘੱਟ 70 ਫੀਸਦ ਦੀ ਵੈਕਸੀਨੇਸ਼ਨ ਕਰਨਾ ਹੈ। ਹੁਣ ਤੱਕ ਦੇਸ਼ ਵਿਚ ਸਿਰਫ਼ 7.7 ਫੀਸਦ ਲੋਕਾਂ ਦੀ ਵੈਕਸੀਨੇਸ਼ਨ ਹੋਈ ਹੈ।ਪ੍ਰਧਾਨ ਮੰਤਰੀ ਕਿਮ ਬੂ ਕਿਊਮ ਨੇ ਦੱਸਿਆ ਕਿ ਵੈਕਸੀਨ ਦੀ ਘੱਟੋ-ਘੱਟ ਇਕ ਡੋਜ਼ ਲੈ ਚੁੱਕੇ ਵਿਅਕਤੀਆਂ ਨੂੰ ਜੂਨ ਤੋਂ ਵੱਡੀ ਸੰਖਿਆ ਵਿਚ ਇਕੱਠੇ ਹੋਣ ਦੀ ਮੰਜ਼ੂਰੀ ਦਿੱਤੀ ਜਾਵੇਗੀ। ਹਾਲਾਂਕਿ ਕੁਆਰਨਟਾਇਨ ਨਿਯਮਾਂ ਵਿੱਚ ਅਕਤੂਬਰ ਤੱਕ ਕੋਈ ਛੋਟ ਨਹੀਂ ਦਿੱਤੀ ਜਾਵੇਗੀ।