ਮੁੰਬਈ – ਮਨੋਰੰਜਨ ਜਗਤ ਤੋਂ ਇਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਸੰਗੀਤਕਾਰ ਵਿਜੈ ਪਾਟਿਲ, ਜਿਨ੍ਹਾਂ ਨੂੰ ‘ਰਾਮ ਲਕਸ਼ਮਣ’ ਦੇ ਨਾਂ ਫ਼ਿਲਮ ਇੰਡਸਟਰੀ ਵਿੱਚ ਜਾਣਿਆ ਜਾਂਦਾ ਸੀ, ਅੱਜ ਉਨ੍ਹਾਂ ਦਾ ਦੇਹਾਂਤ ਹੋ ਗਿਆ। ਬਾਲੀਵੁੱਡ ਦੀ ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਨੇ ਟਵੀਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ।ਉਹ ਪਹਿਲਾਂ ਰਾਮ ਲਕਸ਼ਮਣ ਦੇ ਲਕਸ਼ਮਣ ਵਜੋਂ ਜਾਣੇ ਜਾਂਦੇ ਸਨ। ਉਨ੍ਹਾਂ ਨਾਲ ਰਾਮ ਜੋੜੀਦਾਰ ਸਨ ਅਤੇ ਹਿੰਦੀ ਸਿਨੇਮਾ ਵਿੱਚ ਰਾਮ ਲਕਸ਼ਮਣ ਮਿਲ ਕੇ ਸੰਗੀਤ ਦਿੰਦੇ ਸਨ। ਫ਼ਿਲਮ ‘ਏਜੰਟ ਵਿਨੋਦ’ ਵਿੱਚ ਗੀਤ ਗਾਉਣ ਤੋਂ ਬਾਅਦ ਅਚਾਨਕ ਰਾਮ ਦਾ ਦੇਹਾਂਤ ਹੋ ਗਿਆ ਸੀ। ਇਸ ਤੋਂ ਬਾਅਦ ਵਿਜੇ ਪਾਟਿਲ ਨੇ ਆਪਣਾ ਪੂਰਾ ਨਾਂ ਰਾਮ ਲਕਸ਼ਮਣ ਰੱਖ ਲਿਆ। ਉਨ੍ਹਾਂ ਨੇ ਆਪਣੇ ਪਿਤਾ ਅਤੇ ਚਾਚੇ ਤੋਂ ਸੰਗੀਤ ਦੀ ਸਿੱਖਿਆ ਲਈ।ਉਨ੍ਹਾਂ ਨੇ ਲਗਭਗ 75 ਫ਼ਿਲਮਾਂ ਵਿੱਚ ਸੰਗੀਤ ਦਿੱਤਾ ਸੀ। ਸੂਰਜ ਬਡਜਾਤਿਆ ਨਾਲ ਮਿਲ ਕੇ ਉਨ੍ਹਾਂ ਨੇ ਕਈ ਹਿੱਟ ਗਾਣੇ ਦਿੱਤੇ। ਉਨ੍ਹਾਂ ਨੂੰ ਫ਼ਿਲਮ ‘ਮੈਂਨੇ ਪਿਆਰ ਕੀਆ’ ਨਾਲ ਵੱਡਾ ਬਰੇਕ ਮਿਲਿਆ ਸੀ। ਇਸ ਫ਼ਿਲਮ ਦੇ ਗਾਣੇ ਬਹੁਤ ਹਿੱਟ ਹੋਏ ਸਨ।