ਰੁਦਰਪ੍ਰਯਾਗ – ਭਗਵਾਨ ਕੇਦਾਰਨਾਥ ਦੇ ਕਿਵਾੜ ਅੱਜ ਸਵੇਰੇ ਤੜਕਸਾਰ 5 ਵਜੇ ਆਗਾਮੀ ਛੇ ਮਹੀਨਿਆਂ ਲਈ ਖੋਲ੍ਹ ਦਿੱਤੇ ਗਏ ਹਨ। ਹੁਣ ਆਉਣ ਵਾਲੇ ਛੇ ਮਹੀਨੇ ਤੱਕ ਇੱਥੇ ਹੀ ਭਗਵਾਨ ਦੀ ਪੂਜਾ ਕੀਤੀ ਜਾਵੇਗੀ। ਕੋਰੋਨਾ ਮਹਾਂਮਾਰੀ ਕਾਰਨ ਕਿਵਾੜ ਖੁੱਲ੍ਹਣ ਸਮੇਂ ਕੇਦਾਰਨਾਥ ਦੇ ਰਾਵਲ, ਮੁੱਖ ਪੁਜਾਰੀ, ਪ੍ਰਸ਼ਾਸਨ ਸਣੇ ਦੇਵਸਥਾਨਮ ਬੋਰਡ ਦੇ ਕੁਝ ਮੈਂਬਰ ਮੌਜੂਦ ਸਨ। ਫਿਲਹਾਲ ਮੰਦਰ ਵਿਚ ਭਗਤਾਂ ਵੱਲੋਂ ਦਰਸ਼ਨ ਕਰਨ ਆਉਣ ਤੇ ਪਾਬੰਦੀ ਲਾਈ ਗਈ ਹੈ। ਮੁੱਖ ਪੁਜਾਰੀ ਹੀ ਸਿਰਫ਼ ਰੋਜ਼ਾਨਾ ਦੀ ਪੂੁਜਾ ਨੂੰ ਵਿਧੀ ਵਿਧਾਨ ਨਾਲ ਸੰਪੰਨ ਕਰੇਗਾ। ਉਥੇ ਅੱਜ ਪਹਿਲੀ ਪੂਜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਤੇ ਮੰਦਰ ਵਿਚ ਕੀਤੀ ਗਈ।ਸਵੇਰੇ 5 ਵਜੇ ਪੌਰਾਣਿਕ ਪਰੰਪਰਾਵਾਂ ਮੁਤਾਬਕ ਵਿਧੀ ਵਿਧਾਨ ਨਾਲ ਭਗਵਾਨ ਕੇਦਾਰਨਾਥ ਦੇ ਕਿਵਾੜ ਗਰਮੀ ਦੀ ਰੁੱਤ ਲਈ ਖੋਲ੍ਹ ਦਿੱਤੇ ਗਏ ਹਨ। ਸਰਦ ਰੁੱਤ ਦੇ ਛੇ ਮਹੀਨੇ ਤਕ ਪੰਚਗੱਦੀਸਥਲ ਉਂਕਾਰੇਸ਼ਵਰ ਮੰਦਰ ਉਖੀਮਠ ਵਿਚ ਆਰਾਮ ਕਰਨ ਤੋਂ ਬਾਅਦ ਬੀਤੀ 14 ਮਈ ਨੂੰ ਕੇਦਾਰ ਬਾਬਾ ਦੀ ਉਤਸਵ ਡੋਲੀ ਧਾਮ ਲਈ ਰਵਾਨਾ ਹੋਈ ਸੀ। 15 ਮਈ ਨੂੰ ਧਾਮ ਵਿਚ ਪਹੁੰਚ ਗਈ ਸੀ। ਦੋ ਦਿਨ ਧਾਮ ਵਿਚ ਆਰਾਮ ਕਰਨ ਤੋਂ ਬਾਅਦ ਕੇਦਾਰਨਾਥ ਭਗਵਾਨ ਮੰਦਰ ਵਿਚ ਬਿਰਾਜਮਾਨ ਹੋ ਗਏ ਹਨ। ਹੁਣ ਆਉਣ ਵਾਲੇ ਛੇ ਮਹੀਨਿਆਂ ਤਕ ਇਥੇ ਹੀ ਕੇਦਾਰਨਾਥ ਬਾਬਾ ਬਿਰਾਜਮਾਨ ਰਹਿਣਗੇ।