ਫਰਿਜ਼ਨੋ – ਅਮਰੀਕਾ ਦੇ ਸ਼ਹਿਰ ਡੈਲਾਸ ਦੇ ਇੱਕ ਕਾਰੋਬਾਰੀ ਐਲਨ ਵਾਈਟ ਜੋ ਕਿ ਅਕਤੂਬਰ ਤੋਂ ਲਾਪਤਾ ਹੈ, ਦੀ ਲਾਸ਼ ਟੈਕਸਾਸ ਸ਼ਹਿਰ ਦੇ ਇੱਕ ਜੰਗਲੀ ਖੇਤਰ ਵਿੱਚ ਮਿਲੀ ਹੈ। ਇਸ ਕਾਰੋਬਾਰੀ ਦੀ ਲਾਸ਼ ਦੇ ਅਵਸ਼ੇਸ਼ ਪਾਲ ਕੁਇਨ ਕਾਲਜ ਲਈ ਕੰਮ ਕਰ ਰਹੇ ਸਰਵੇ ਕਰਮਚਾਰੀਆਂ ਨੂੰ ਵੀਰਵਾਰ ਵਾਲੇ ਦਿਨ ਕੈਂਪਸ ਦੇ ਨੇੜੇ ਮਿਲੇ। ਇਨ੍ਹਾਂ ਮਨੁੱਖੀ ਅਵਸ਼ੇਸ਼ਾਂ ਦੀ ਪਛਾਣ ਡੈਲਾਸ ਕਾਉਂਟੀ ਦੇ ਮੈਡੀਕਲ ਪ੍ਰੀਖਿਅਕ ਦੁਆਰਾ ਐਲਨ ਵਾਈਟ ਵਜੋਂ ਕੀਤੀ ਗਈ ਹੈ।ਐਲਨ ਜੋ ਕਿ ਅਕਾਉਟਿੰਗ ਫਰਮ ਕੇ ਪੀ ਐਮ ਜੀ ਦਾ ਐਗਜ਼ੀਕਿਊਟਿਵ ਸੀ। ਐਲਨ ਨੂੰ ਆਖਰੀ ਵਾਰ 22 ਅਕਤੂਬਰ ਨੂੰ ਜਿਮ ਜਾਣ ਵੇਲੇ ਵੇਖਿਆ ਗਿਆ ਸੀ। ਇਸ 55 ਸਾਲਾਂ ਵਿਅਕਤੀ ਦੀ ਕਾਰ ਵਾਹਨ ਲੱਗਭਗ ਇੱਕ ਹਫ਼ਤੇ ਬਾਅਦ ਮਿਲੀ ਸੀ, ਪਰ ਉਸ ਮੌਕੇ ਹਾਦਸੇ ਦੇ ਕੋਈ ਸੰਕੇਤ ਨਹੀਂ ਮਿਲੇ ਸਨ। ਪੁਲਿਸ ਅਧਿਕਾਰੀਆਂ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੇ ਹਿੱਸੇ ਵਜੋਂ ਕੇਸ ਨਾਲ ਸਬੰਧਤ ਕਿਸੇ ਤਰ੍ਹਾਂ ਦੀ ਜਾਣਕਾਰੀ ਦੇਣ ਲਈ 10,000 ਡਾਲਰ ਦਾ ਇਨਾਮ ਵੀ ਰੱਖਿਆ ਗਿਆ ਹੈ।