ਸਰੀ – ਅਰਪਨ ਲਿਖਾਰੀ ਸਭਾ ਕੈਲਗਰੀ ਦੀ ਮਾਸਿਕ ਜ਼ੂਮ ਮੀਟਿੰਗ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਾਰ ਸੌ ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਰਹੀ। ਮੀਟਿੰਗ ਦਾ ਆਗਾਜ਼ ਕਰਦਿਆਂ ਸਤਨਾਮ ਸਿੰਘ ਢਾਹ ਨੇ ਸਾਰੇ ਸਾਹਿਤ ਪ੍ਰੇਮੀਆਂ ਨੂੰ ਜੀ ਆਇਆਂ ਆਖਿਆ। ਉਨ੍ਹਾਂ ਪਿਛਲੇ ਦਿਨੀਂ ਵਿੱਛੜ ਗਈਆਂ ਨਾਮਵਰ ਸ਼ਖ਼ਸੀਅਤਾਂ ਪ੍ਰੇਮ ਗੋਰਖੀ, ਲਲਿਤ ਬਹਿਲ,ਮਹਿੰਦਰ ਸਿੰਘ ਮੰਨੂਪੁਰੀ, ਪ੍ਰਿ. ਸੁਲਖਣ ਮੀਤ,ਜਸਵੰਤ ਸਿੰਘ ਅਜੀਤ,ਗਿੱਲ ਸੁਰਜੀਤ,ਅਜੀਤ ਸਿੰਘ ਰਾਹੀ,ਪ੍ਰਿੰ. ਕਰਤਾਰ ਸਿੰਘ ਕਾਲੜਾ ਅਤੇ ਸਭਾ ਦੇ ਮੈਂਬਰ ਤੇ ਸਮਾਜ ਸੇਵਕ ਜਰਨੈਲ ਸਿੰਘ ਤੱਗੜ ਦੇ ਦਾਮਾਦ ਸਤਨਾਮ ਸਿੰਘ,ਜਨਮੇਜਾ ਸਿੰਘ ਜੌਹਲ ਦੀ ਸੁਪਤਨੀ ਨਰਿੰਦਰ ਕੌਰ ਜੌਹਲ,ਮਾ. ਭਜਨ ਗਿੱਲ ਦੇ ਨੌਜਵਾਨ ਦੋਹਤੇ ਪ੍ਰਿੰਸ ਦੀ ਬੇਵਕਤੀ ਤੇ ਦੁੱਖਦਾਈ ਮੌਤ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਸਭਾ ਦੇ ਮੈਂਬਰਾਂ ਵੱਲੋਂ ਇਨ੍ਹਾਂ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੰਦਿਆਂ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਗਈ।ਜਗਦੇਵ ਸਿੰਘ ਸਿੱਧੂ ਨੇ ਗੁਰੁ ਤੇਗ ਬਹਾਦਰ ਜੀ ਦੀ ਚਾਰ ਸੌ ਸਾਲਾ ਜਨਮ ਸ਼ਤਾਬਦੀ,ਮਜ਼ਦੂਰ ਦਿਵਸ, ਕਿਸਾਨੀ ਅੰਦੋਲਨ ਅਤੇ ਮਾਂ ਬਾਰੇ ਬਹੁਤ ਹੀ ਭਾਵਪੂਰਤ ਅਤੇ ਸੰਖੇਪ ਵਿਚਾਰ ਪੇਸ਼ ਕੀਤੇ। ਸਰੂਪ ਸਿੰਘ ਮੰਡੇਰ ਨੇ ਗੁਰੂ ਤੇਗ ਬਹਾਦਰ ਜੀ ਵੱਲੋਂ ਜਬਰ ਜ਼ੁਲਮ ਦੇ ਖ਼ਿਲਾਫ਼ ਔਰੰਗਜੇਬ ਨੂੰ ਵੰਗਾਰਦੀ ਕਵੀਸ਼ਰੀ ਪੇਸ਼ ਕੀਤੀ। ਇਕਬਾਲ ਖ਼ਾਨ ਨੇ ਆਖਿਆ ਕਿ ਗੁਰੁ ਤੇਗ ਬਹਾਦਰ ਜੀ ਨੇ ਇਨਸਾਨੀਅਤ ਦੇ ਹੱਕਾਂ ਦੀ ਰਾਖੀ ਲਈ ਆਪਣੇ ਜੀਵਨ ਦੀ ਕੁਰਬਾਨੀ ਦਿੱਤੀ। ਅੱਜ ਵੀ ਕਿਸਾਨ ਜਥੇਬੰਦੀਆਂ ਕੇਂਦਰ ਦੇ ਜਬਰ ਜ਼ੁਲਮ ਦੇ ਖ਼ਿਲਾਫ਼ ਉਸੇ ਮਿਸ਼ਨ ਨੂੰ ਲੈ ਕੇ ਲੜ ਰਹੀਆਂ ਹਨ। ਉਨ੍ਹਾਂ ਜ਼ਿੰਦਗੀ ਅਤੇ ਮੌਤ ਬਾਰੇ ਇਕ ਕਵਿਤਾ ਸੁਣਾਈ।ਉਪਰੰਤ ਹਰਮਿੰਦਰ ਕੌਰ ਚੁੱਘ ਨੇ ਹਰਪ੍ਰੀਤ ਪੰਧੇਰ ਨੇ ਮਾਂ ਦਿਵਸ ਤੇ ਬਹੁਤ ਹੀ ਭਾਵੁਕ ਕਵਿਤਾ ਪੇਸ਼ ਕੀਤੀ। ਮਲਕੀਤ ਸਿੰਘ ਸਿੱਧੂ ਨੇ ਕੈਲਗਰੀ ਦੇ ਮੌਸਮ ਬਾਰੇ ਕਵਿਤਾ ਸੁਣਾਈ। ਸਰਬਜੀਤ ਕੌਰ ਉੱਪਲ ਨੇ ਮਾਂ ਦੀ ਪ੍ਰਸੰਸਾ ਵਿਚ ਇਕ ਕਵਿਤਾ ਦੇ ਨਾਲ ਨਾਲ ਜੰਡੂ ਲਿਤਰਾਂ ਵਾਲੇ ਦਾ ਇਕ ਗੀਤ ਪੇਸ਼ ਕੀਤਾ। ਜੋਗਾ ਸਿੰਘ ਸਿਹੋਤਾ ਨੇ ਆਪਣੀ ਬੁਲੰਦ ਆਵਾਜ਼ ਵਿਚ ਟੱਪੇ ਅਤੇ ਗੀਤ ਸੁਣਾਏ। ਜਗਦੇਵ ਸਿੰਘ ਸਿੱਧੂ ਨੇ ਮਾਂ ਬਾਰੇ ਰੂਹ ਨੂੰ ਟੁੰਬਣ ਵਾਲੀ ਕਵਿਤਾ ਸੁਣਾ ਕੇ ਸਰੋਤਿਆਂ ਨੂੰ ਭਾਵੁਕ ਕਰ ਦਿੱਤਾ। ਅਜਾਇਬ ਸਿੰਘ ਸੇਖੋਂ ਨੇ ਖੁਸ਼ਹਾਲ ਜੀਵਨ ਜਿਉਣ ਬਾਰੇ ਆਪਣਾ ਲੇਖ ਸਾਂਝਾ ਕੀਤਾ। ਰੁਪਿੰਦਰ ਦਿਉਲ ਨੇ ਆਪਣੀਆਂ ਗ਼ਜ਼ਲਾਂ ਨਾਲ ਵਿਲੱਖਣ ਰੰਗ ਪੇਸ਼ ਕੀਤਾ। ਜਸਵੀਰ ਸਿਹੋਤਾ ਨੇ ਅੱਜ ਦੀ ਨੇਤਾਗਿਰੀ ਤੇ ਸੋਹਣਾ ਵਿਅੰਗ ਕੱਸਿਆ। ਮਨਮੋਹਣ ਸਿੰਘ ਬਾਠ ਨੇ ਇਕ ਫ਼ਿਲਮੀ ਗੀਤ ਸਾਂਝਾ ਕੀਤਾ। ਤੇਜਾ ਸਿੰਘ ਥਿਆੜਾ ਨੇ ਵੀ ਵਿਚਾਰ ਚਰਚਾ ਵਿਚ ਹਾਜ਼ਰੀ ਭਰੀ। ਅਖ਼ੀਰ ਵਿਚ ਸਤਨਾਮ ਸਿੰਘ ਢਾਅ ਨੇ ਸਾਰੇ ਹੀ ਸਾਹਿਤਕਾਰਾਂ ਦਾ ਧੰਨਵਾਦ ਕੀਤਾ।