ਮੁਹਾਲੀ – ਸਮਾਜ ਦੇ ਕਮਜ਼ੋਰ ਵਰਗਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕਤਾ ਫੈਲਾਉਣ ਲਈ, ਆਰਟੀਆਈ ਨੂੰ ਦਾਇਰ ਕਰਨ ਲਈ, ਮੁਫਤ ਕਾਨੂੰਨੀ ਸਹਾਇਤਾ ਪ੍ਰਾਪਤ ਕਰਨ ਲਈ ਆਰੀਅਨਜ਼ ਕਾਲਜ ਆਫ਼ ਲਾਅ ਵੱਲੋਂ ਪਿੰਡ ਨੇਪਰਾ ਅਤੇ ਰਾਜਪੁਰਾ- ਪਟਿਆਲਾ ਹਾਈਵੇ ਨੇੜੇ ਕਾਨੂੰਨੀ ਸਹਾਇਤਾ ਅਤੇ ਜਾਗਰੂਕਤਾ ਕੈਂਪ ਲਗਾਇਆ ਗਿਆ। ਇਹ ਕੋਵਿਡ -19 ਮਹਾਂਮਾਰੀ ਦੇ ਦੋਰਾਨ ਸਰਕਾਰ ਦੁਆਰਾ ਜਾਰੀ ਸੁਰੱਖਿਆ ਦਿਸ਼ਾ ਨਿਰਦੇਸ਼ਾਂ ਬਾਰੇ ਜਾਣਕਾਰੀ ਦੇ ਨਾਲ ਨਾਲ ਗਰੀਬਾਂ ਅਤੇ ਕਮਜ਼ੋਰ ਲੋਕਾਂ ਨੂੰ ਮੁਫਤ ਕਾਨੂੰਨੀ ਸਹਾਇਤਾ ਪ੍ਰਦਾਨ ਕਰਨ ਦੀ ਇੱਕ ਪਹਿਲ ਸੀ। ਪ੍ਰੋ. ਬੀ ਐਸ ਸਿੱਧੂ, ਡਾਇਰੈਕਟਰ, ਆਰੀਅਨਜ਼ ਗਰੁੱਪ ਦੀ ਅਗਵਾਈ ਹੇਠ ਇਹ ਕੈਂਪ ਆਯੋਜਿਤ ਕੀਤਾ ਗਿਆ।ਡਾ: ਅੰਸ਼ੂ ਕਟਾਰੀਆ, ਚੇਅਰਮੈਨ, ਆਰੀਅਨਜ਼ ਗਰੁੱਪ ਨੇ ਕਿਹਾ ਕਿ ਇਹ ਕੈਂਪ ਵਿਚ ਹਿੱਸਾ ਲੈ ਰਹੇ ਵਿਦਿਆਰਥੀਆ ਨੂੰ ਵਿਹਾਰਕ ਗਿਆਨ ਦਿਤਾ ਗਿਆ ਜੋ ਉਭਰ ਰਹੇ ਵਕੀਲਾ ਲਈ ਜ਼ਰੂਰੀ ਹੈ। ਵਿਦਿਆਰਥੀਆ ਨੇ ਆਮ ਜਨਤਾ ਨਾਲ ਗੱਲਬਾਤ ਦੌਰਾਨ ਵਕੀਲਾਂ ਦੀ ਸਹਾਇਤਾ ਕੀਤੀ ਜਿਹਨਾ ਨੇ ਉਹਨਾਂ ਨੂੰ ਕੇਸ ਸਟੱਡੀਜ਼ ਦਾ ਵਿਸ਼ਲੇਸ਼ਣ ਕਰਨ ਵਿਚ ਸਹਾਇਤਾ ਕੀਤੀ । ਇਸ ਪਲੇਟਫਾਰਮ ਨੇ ਵਿਦਿਆਰਥੀਆ ਦੇ ਵਿਸ਼ਵਾਸ ਪੱਧਰ ਨੂੰ ਉਤਸ਼ਾਹਿਤ ਕੀਤਾ।ਸ਼੍ਰੀਮਤੀ ਸੰਸਕ੍ਰਿਤ ਰਾਣਾ, ਫੈਕਲਟੀ, ਆਰੀਅਨਜ਼ ਕਾਲਜ ਆਫ਼ ਲਾਅ, ਨੇ ਭਾਰਤ ਦੇ ਸੰਵਿਧਾਨ ਦੇ ਆਰਟੀਕਲ 39ਏ ਬਾਰੇ ਗੱਲ ਕੀਤੀ ਜਿਹੜਾ ਗਰੀਬਾਂ ਨੂੰ ਮੁਫਤ ਕਾਨੂੰਨੀ ਸਹਾਇਤਾ ਪ੍ਰਦਾਨ ਕਰਦਾ ਹੈ ਅਤੇ ਸਮਾਜ ਦੇ ਕਮਜ਼ੋਰ ਵਰਗ ਅਤੇ ਸਾਰਿਆਂ ਲਈ ਨਿਆਂ ਨੂੰ ਯਕੀਨੀ ਬਣਾਉਂਦਾ ਹੈ। ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਵਲੰਟੀਅਰਾਂ ਦੇ ਤੌਰ ਤੇ ਆਰਟੀਆਈ ਅਰਜ਼ੀ ਦਾਇਰ ਕਰਨ ਦੀ ਮਹੱਤਤਾ ਅਤੇ ਵਿਧੀ ਅਤੇ ਨਿਵਾਰਣ ਦੇ ਰਾਹ ਬਾਰੇ ਵਿਸਥਾਰ ਨਾਲ ਦੱਸਿਆ। ਇਸ ਕਾਨੂੰਨੀ ਸਹਾਇਤਾ ਅਤੇ ਜਾਗਰੂਕਤਾ ਕੈਂਪ ਦਾ ਮੁੱਖ ਉਦੇਸ਼ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਜਾਗਰੂਕ ਕਰਨਾ, ਮੂਲ ਅਧਿਕਾਰਾਂ, ਕਾਨੂੰਨੀ ਅਧਿਕਾਰ, ਆਰਟੀਆਈ ਦਾਖਲ ਕਰਨ ਦੀ ਪ੍ਰਕਿਰਿਆ ਅਤੇ ਫਾਇਦਿਆਂ ਤੋਂ ਚੰਗੀ ਤਰ੍ਹਾਂ ਜਾਣੂ ਕਰਵਾਉਣਾ ਸੀ। ਸਾਹਿਲ ਵਾਲੀਆ, ਮ੍ਰਿਦੁਲ ਚੌਧਰੀ, ਅਮਨਦੀਪ ਸਿੰਘ ਵਿਦਿਆਰਥੀਆ ਨੇ ਇਸ ਕੈਂਪ ਵਿੱਚ ਵਲੰਟੀਅਰਾਂ ਵਜੋਂ ਭਾਗ ਲਿਆ।