ਸਾਰੇ ਹਸਪਤਾਲਾਂ ਦੇ ਆਕਸੀਜਨ ਬੈਡ, ਆਕਸੀਜਨ ਸਟੋਰੇਜ ਸਮਰੱਥਾ ਦਾ ਬਿਊਰਾ ਮੰਗਿਆ
ਚੰਡੀਗੜ੍ਹ – ਹਰਿਆਣਾ ਦੇ ਸਿਹਤ ਅਤੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਉਨ੍ਹਾਂ ਦੇ ਜਿਲ੍ਹਿਆਂ ਦੇ ਸਾਰੇ ਨਿਜੀ ਤੇ ਸਰਕਾਰੀ ਹਸਪਤਾਲਾਂ ਵਿਚ ਆਕਸੀਜਨ ਬੈਡਸ, ਆਕਸੀਜਨ ਸਟੋਰੇਜ ਦੀ ਸਮਰੱਥਾ ਅਤੇ ਵੈਂਟੀਲੇਟਰ ਸਮੇਤ ਹੋਰ ਜਰੂਰਤਾਂ ਦਾ ਖਾਕਾ ਵੀਰਵਾਰ ਸਵੇਰੇ 10 ਵਜੇ ਤਕ ਉਪਲਬਧ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਕੋਰੋਨਾ ਦੀ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਧਾਰਾ 144 ਦਾ ਸਖਤੀ ਨਾਲ ਪਾਲਣ ਕਰਨ ਦੇ ਵੀ ਆਦੇਸ਼ ਦਿੱਤੇ ਹਨ।ਸ੍ਰੀ ਵਿਜ ਨੇ ਅੱਜ ਰਾਜ ਪੱਧਰੀ ਕੋਵਿਡ ਨਿਗਰਾਨੀ ਕਮੇਟੀ ਅਤੇ ਜਿਲ੍ਹਾ ਡਿਪਟੀ ਕਮਿਸ਼ਨਰਾਂ ਦੀ ਵੀਡੀਓ ਕਾਨਫ੍ਰੈਸਿੰਗ ਨਾਲ ਮੀਟਿੰਗ ਦੀ ਅਗਵਾਈ ਕਰਦੇ ਹੋਏ ਕਿਹਾ ਕਿ ਸਾਨੂੰ ਸੂਬੇ ਦੇ ਹਰੇਕ ਕੋਵਿਡ ਮਰੀਜ ਨੂੰ ਬਚਾਉਣ ਦਾ ਯਤਨ ਕਰਨਾ ਹੈ। ਇਸ ਦੇ ਲਈ ਅਸੀਂ ਹਰ ਜਰੂਰੀ ਪ੍ਰਬੰਧ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਦੁਰਭਾਗ ਨਾਲ ਜਿਸ ਮਰੀਜ ਦੀ ਕੋਵਿਡ ਕਾਰਣ ਮੌਤ ਹੋ ਜਾਂਦੀ ਹੈ ਤਾਂ ਉਸ ਦਾ ਅੰਤਮ ਸੰਸਕਾਰ ਕੋਵਿਡ ਪੋ੍ਰਟੋਕਾਲ ਦੇ ਤਹਿਤ ਉਸੀ ਦਿਨ ਕਰਵਾਉਣ ਦੀ ਵਿਵਸਥਾ ਯਕੀਨੀ ਕਰਨ। ਇਸ ਦੇ ਤੋਂ ਇਲਾਵਾ, ਸ਼ਮਸ਼ਾਨ ਭੂਮੀ ਦਾ ਵੀ ਜਰੂਰਤ ਅਨੁਸਾਰ ਚੋਣ ਕਰਨ। ਇਸ ਤੋਂ ਇਲਾਵਾ, ਡਾਇਲ-112 ਦੀ 20-20 ਗੱਡੀਆਂ ਵੀ ਹਰ ਜਿਲ੍ਹੇ ਵਿਚ ਭੇਜੀਆਂ ਜਾ ਰਹੀਆਂ ਹਨ, ਜਿਨ੍ਹਾਂ ਦਾ ਜਰੂਰਤ ਦੇ ਅਨੁਸਾਰ ਵਰਤੋ ਕਰਨ।ਸਿਹਤ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੁੰ ਕਿਹਾ ਕਿ ਉਹ ਆਪਣੇ ਜਿਲ੍ਹਿਆਂ ਵਿਚ ਜਿਲ੍ਹਾ ਪੱਧਰੀ ਕੋਵਿਡ ਨਿਗਰਾਨੀ ਕਮੇਟੀ ਦਾ ਗਠਨ ਕਰਨ, ਜਿਸ ਵਿਚ ਵੱਖ-ਵੱਖ ਵਿਭਾਗ ਸਮੇਤ ਜਿਲ੍ਹਾ ਵਿਧਿਕ ਸੇਵਾਵਾਂ ਅਥਾਰਿਟੀ ਦੇ ਸਕੱਤਰ ਵੀ ਸ਼ਾਮਿਲ ਕੀਤੇ ਜਾਣ। ਉਨ੍ਹਾਂ ਨੇ ਸਾਰੇ ਸਿਵਲ ਸਰਜਨ ਨੂੰ ਨਿਰਦੇਸ਼ ਦਿੱਤੇ ਕਿ ਉਹ ਆਪਣੇ ਖੇਤਰ ਵਿਚ ਹੋਮ ਆਈਸੋਲੇਸ਼ਨ ਵਿਚ ਉਪਚਾਰਧੀਨ ਮਰੀਜਾਂ ਦੀ ਹਰੇਕ ਦੂਜੇ ਦਿਨ ਘਰ ‘ਤੇ ਜਾ ਕੇ ਜੲਚ ਕਰਾਉਣ ਦੀ ਵਿਵਸਥਾ ਕਰਨ ਅਤੇ ਉਨ੍ਹਾਂ ਨੇ ਦਵਾਈਆਂ, ਆਯੂਸ਼ ਕਿੱਟ ਅਤੇ ਹੋਰ ਜਰੂਰ ਸਮੱਗਰੀ ਉਪਲਬਧ ਕਰਵਾਉਣ। ਇਸ ਦੇ ਨਾਲ ਹੀ ਮਰੀਜਾਂ ਨੂੰ ਨਿਯਮਤ ਸੁਝਾਅ ਲਈ ਡਾਕਟਰਾਂ ਦੇ ਨਾਂਅ ਤਅੇ ਡੋਨ ਨੰਬਰ ਪ੍ਰਕਾਸ਼ਿਤ ਕਰਵਾਉਣ ਤਾਂ ਜੋ ਹੋਮ ਆਈਸੋਲੇਸ਼ਨ ਵਿਚ ਰਹਿ ਰਹੇ ਕੋਵਿਡ ਮਰੀਜ ਉਨ੍ਹਾਂ ਤੋਂ ਸੰਪਰਕ ਕਰ ਸਕਣ।ਸ੍ਰੀ ਵਿਜ ਨੇ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਪੁਲਿਸ ਸੁਪਰਡਂੈਟਾਂ ਨੂੰ ਸਾਰੇ ਨਿਜੀ ਤੇ ਸਰਕਾਰੀ ਹਸਪਤਾਲਾਂ ਵਿਚ ਸੁਰੱਖਿਆ ਵਿਵਸਥਾ ਬਣਾਏ ਰੱਖਣ ਦੇ ਨਿਰਦੇਸ਼ ਦਿੱਤੇ। ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰਾਂ ਨੂੰ ਆਪਣੇ ਜਿਲ੍ਹਿਆਂ ਵਿਚ ਹਸਪਤਾਲਾਂ ਜਾਂ ਹੋਰ ਸਥਾਨਾਂ ‘ਤੇ ਬੈਡ ਸਮਰੱਥਾ ਨੂੰ ਵਧਾਉਣ ਨੂੰ ਕਿਹਾ ਹੈ ਤਾਂ ਜੋ ਕੋਈ ਵੀ ਮਰੀਜ ਉਪਚਾਰ ਤੋਂ ਵਾਂਝਾ ਨਾ ਰਹੇ। ਉਨ੍ਹਾਂ ਨੇ ਦਸਿਆ ਕਿ ਰਾਜ ਦੇ ਸਾਰੇ ਸਰਕਾਰੀ ਮੈਡੀਕਲ ਕਾਲਜਾਂ ਵਿਚ ਕ੍ਰਿਟੀਕਲ ਕੋਰੋਨਾ ਕੇਅਰ ਸੈਂਟਰ ਬਣਾਏ ਜਾ ਰਹੇ ੲਨ। ਇਸ ਦੇ ਨਾਲ ਹੀ ਇੰਨ੍ਹਾਂ ਵਿਚ ਡਾਕਟਰਾਂ ਦੀ ਕਮੀ ਨੂੰ ਦੂਰ ਕਰਨ ਦੇ ਲਈ ਮੈਡੀਕਲ ਕਾਲਜਾਂ ਵਿਚ ਪੜ ਰਹੇ ਕਰੀਬ 1400 ਪੀਜੀ ਅਤੇ ਐਮਬੀਬੀਐਸ ਫਾਈਨਲ ਦੇ ਵਿਦਿਆਰਥੀਆਂ ਨੂੰ ਤੁਰੰਤ ਜਿਲ੍ਹਿਆਂ ਵਿਚ ਲਗਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਭਾਰਤੀ ਮੈਡੀਕਲ ਸੰਘ ਤੋਂ ਵੀ ਡਾਕਟਰ ਭੇਜਣ ਦੀ ਅਪੀਲ ਕੀਤੀ ਹੈ।ਗ੍ਰਹਿ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਕਿ ਉਹ ਆਪਣੇ ਖੇਤਰਾਂ ਵਿਚ ਸਾਰੇ ਉਦਯੋਗਾਂ ਤੋਂ ਆਕਸੀਜਨ ਸਿਲੇਂਡਰ ਇਕੱਠਾ ਕਰਨ ਤਾਂ ਜੋ ਅਸੀਂ ਵੱਧ ਤੋਂ ਵੱਧ ਆਕਸੀਜਨ ਦਾ ਸਟੋਰੇਜ ਕਰ ਸਕਣ। ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਕੋਵਿਡ ਮਰੀਜਾਂ ਦੀ ਜਰੂਰਤਾਂ ਨੂੰ ਪੂਰਾ ਕਰਨ ਦੇ ਲਈ ਜਰੂਰਤ ਅਨੁਸਾਰ ਵਿਦੇਸ਼ਾਂ ਤੋਂ ਵੀ ਆਕਸੀਜਨ ਮੰਗਵਾਈ ਜਾਵੇਗੀ।ਮੁੱਖ ਸਕੱਤਰ ਸ੍ਰੀ ਵਿਜੈ ਵਰਧਨ ਨੇ ਡਿਪਟੀ ਕਮਿਸ਼ਨਰਾਂ ਨੂੰ ਮੈਕਰੋ ਕੰਟੇਨਮੈਂਟ ਜੋਨ ਵਿਚ ਕੋਵਿਡ ਪੋ੍ਰਟੋਕਾਲ ਦਾ ਸਖਤੀ ਨਾਲ ਪਾਲਣ ਕਰਵਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਅਤੇ ਹੋਰ ਪ੍ਰਸਾਸ਼ਨਿਕ ਅਧਿਕਾਰੀ ਆਪਣੇ ਦਫਤਰਾਂ ਤੋਂ ਬਾਹਰ ਨਿਕਲਣ ਅਤੇ ਸਥਿਤੀ ਦਾ ਜਾਇਜਾ ਲੈ ਕੇ ਜਰੂਰੀ ਵਿਵਸਥਾਵਾਂ ਕਰਵਾਉਣ। ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜੀਵ ਅਰੋੜਾ ਨੇ ਕਿਹਾ ਕਿ ਜਿਲ੍ਹਿਆਂ ਵਿਚ ਉਦਯੋਗਾਂ ਨੂੰ ਮੈਡੀਕਲ ਆਕਸੀਜਨ ਲਾਇਸੈਂਸ 24 ਘੰਟੇ ਵਿਚ ਉਪਲਬਧ ਕਰਵਾਉਣਗੇ। ਜਿਸ ਦੇ ਲਈ ਜਲਦੀ ਬਿਨੈ ਕਰਵਾਉਣ ਦੇ ਲਈ ਕਿਹਾ। ਰਾਜ ਦੇ ਸਰਕਾਰੀ ਹਸਪਤਾਲਾਂ ਵਿਚ ਵੈਂਟੀਲੇਟਰ ਦੀ ਗਿਣਤੀ 94 ਤੋਂ ਵੱਧ ਕੇ 141 ਕਰ ਦਿੱਤੀ ਗਈ ਹੈ। ਕੋਵਿਡ ਮਰੀਜਾਂ ਨੁੰ ਹਸਪਤਾਲਾਂ ਵਿਚ ਦਾਖਲ ਕਰਨ ਤੇ ਡਿਸਚਾਰਜ ਕਰਨ ਦੇ ਨਿਯਮ ਵੀ ਜਲਦੀ ਜਾਰੀ ਕੀਤੇ ਜਾਣਗੇ। ਮਾਲ ਅਤੇ ਆਪਦਾ ਪ੍ਰਬੰਧਨ ਦੇ ਵਿੱਤ ਕਮਿਸ਼ਨਰ ਅਤੇ ਵਧੀਕ ਮੁੱਖ ਸਕੱਤਰ ਸ੍ਰੀ ਸੰਜੀਵ ਕੌਸ਼ਲ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੁੰ ਕੋਵਿਡ ਪ੍ਰਬੰਧਨ ਦੀ ਰਿਪੋਰਟ ਲਈ ਅਤੇ ਜਰੂਰੀ ਬਜਟ ਜਲਦੀ ਜਾਰੀ ਕਰਨ ਦੀ ਗਲ ਕਹੀ।