240 ਮੀਟ੍ਰਿਕ ਟਨ ਆਕਸੀਜਨ ਦੇ ਲਈ ਕੇਂਦਰ ਨੂੰ ਭੈਜਿਆ ਬਿਨੈ
ਚੰਡੀਗੜ੍ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸੂਬੇ ਵਿਚ ਕਿਸੇ ਵੀ ਕੋਰੋਨਾ ਸੰਕ੍ਰਮਣ ਮਰੀਜ ਨੂੰ ਆਕਸੀਜਨ ਦੀ ਕਮੀ ਨਹੀ ਹੋਣ ਦਿੱਤੀ ਜਾਵੇਗੀ। ਮੁੱਖ ਮੰਤਰੀ ਰੋਹਤਕ ਦੇ ਪੀਜੀਆਈਐਮਐਸ ਵਿਚ ਕੋਰੋਨਾ ਵਾਇਰਸ ਮਰੀਜਾਂ ਦੇ ਲਈ ਜਰੂਰੀ ਸਿਹਤ ਸੇਵਾਵਾਂ ਦਾ ਜਾਇਜਾ ਲੈਣ ਬਾਅਦ ਹੈਲੀਪੇਡ ਤੇ ਪੱਤਰਕਾਰਾਂ ਦੇ ਨਾਲ ਵਾਰਤਾ ਕਰ ਰਹੇ ਸਨ।ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਰਾਜ ਦੇ ਲਈ 162 ਮੀਟ੍ਰਿਕ ਟਨ ਆਕਸੀਜਨ ਦਾ ਕੋਟਾ ਨਿਰਧਾਰਤ ਹੈ ਅਸੀਂ ਇਸ ਕੋਟੇ ਨੁੰ ਵਧਾ ਕੇ 200 ਮੀਟ੍ਰਿਕ ਟਨ ਤਕ ਕਰਾਇਆ ਹੈ। ਇਸ ਤੋਂ ਇਲਾਵਾ 240 ਮੀਟ੍ਰਿਕ ਟਨ ਆਕਸੀਜਨ ਦੇ ਲਈ ਕੇਂਦਰ ਸਰਕਾਰ ਨੂੰ ਬਿਨੈ ਕੀਤਾ ਹੈ।ਉਨ੍ਹਾਂ ਨੇ ਕਿਹਾ ਕਿ 5 ਮੀਟਿ੍ਰੰਕ ਟਨ ਲਿਕਵਿਡ ਆਕਸੀਜਨ ਉਦਯੋਗਪਤੀ ਜਿੰਦਲ ਨੇ ਭੇਜਣ ਦੀ ਗਲ ਕਹੀ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਹੈ ਕਿ ਅਸੀਂ ਸੂਬੇ ਦੀ ਜਨਤਾ ਦੇ ਲਈ ਆਕਸੀਜਨ ਦੀ ਕਮੀ ਨਹੀਂ ਹੋਣ ਦੇਵਾਂਗੇ।ਉਨ੍ਹਾਂ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਸੰਕਟ ਨੂੰ ਦੇਖਦੇ ਹੋਏ ਪੀਜੀਆਈਐਮਐਸ, ਰੋਹਤਕ ਵਿਚ ਵੱਧ 650 ਬੈਡ ਦੀ ਵਿਵਸਥਾ ਕੀਤੀ ਜਾ ਰਹੀ ਹੈ ਜਦੋਂ ਕਿ ਪਹਿਲਾਂ ਪੀਜੀਆਈਐਮਐਸ ਵਿਚ ਕੋਰੋਨਾ ਮਰੀਜਾਂ ਦੇ ਲਈ 350 ਬੈਡ ਦੀ ਵਿਵਸਥਾ ਹੈ।ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਵੱਖ੍ਰਵੱਖ ਮੈੜੀਕਲ ਕਾਲਜਾਂ ਵਿਚ 1250 ਬੈਡ ਦੀ ਵਿਵਸਥਾ ਹੋਰ ਕੀਤੀ ਜਾ ਰਹੀ ਹੈ ਅਤੇ 500੍ਰ500 ਬੈਡ ਦੀ ਵਿਵਸਥਾ ਕਰਨ ਦੇ ਲਈ ਥਾਂ ਚੋਣ ਕਰ ਲਈ ਗਈ ਹੈ। ਆਉਣ ਵਾਲੇ ਤਿੰਨ ਚਾਰ ਦਿਨਾਂ ਵਿਚ ਉੱਥੇ ਢਾਂਚਾ ਖੜਾ ਹੋ ਜਾਵੇਗਾ ਅਤੇ ਜਲਦੀ ਹੀ ਇਹ ਸਾਰੇ ਬੈਡ ਕੋਰੋਨਾ ਸੰਕ੍ਰਮਿਤਾਂ ਦੇ ਲਈ ਉਪਲਬਧ ਹੋਣਗੇ।ਉਨ੍ਹਾਂ ਨੇ ਕਿਹਾ ਕਿ ਅਿਸੀਂ ਸੂਬਾ ਪੱਧਰ ਤੇ ਨਿਜੀ ਹਸਪਤਾਾਲਾਂ ਦੀ ਮਾਨੀਟਰਿੰਗ ਕਰ ਰਹੇ ਹਨ ਤਾਂ ਜੋ ਨਿਜੀ ਹਸਪਤਾਲ ਉਨ੍ਹਾਂ ਦੀ ਸਮਰੱਥਾ ਤੋਂ ਵੱਧ ਮਰੀਜ ਭਰਤੀ ਨਾ ਕਰ ਸਕਣ ਅਤੇ ਲਗਾਤਾਰ ਕੋਰੋਨਾ ਸੰਕ੍ਰਮਣ ਮਰੀਜਾਂ ਦੇ ਲਈ ਆਕਸੀਜਨ ਸਪਲਾਈ ਬਣੀ ਰਹੇ।ਉੰਨ੍ਹਾਂ ਨੇ ਕਿਹਾ ਕਿ ਅਜਿਹੇ ਕੋਰੋਨਾ ਸੰਕ੍ਰਮਿਤ ਮਰੀਜ ਜਿਨ੍ਹਾਂ ਨੇ ਆਕਸੀਜਨ ਦੀ ਜਰੂਰਤ ਨਹੀਂ ਹੈ ਉਹ ਸਾਰੇ ਆਪਣੇ ਘਰ ਵਿਚ ਆਈਸੋਲੇ੪ਨ ਵਿਚ ਰਹਿਣ ਅਤੇ ਸਿਹਤ ਵਿਭਾਗ ਵੱਲੋਂ ਉਨ੍ਹਾਂ ਨੂੰ ਇਕ ਸਿਹਤ ਕਿੱਟ ਦਿੱਤੀ ਜਾ ਰਹੀ ਹੈ ਤਾਂ ਜੋ ਉਹ ਸਾਰੇ ਘਰ ਤੇ ਆਪਣਾ ਸਹੀ ਢੰਗ ਨਾਲ ਖਿਆਲ ਰੱਖ ਸਕਣ। ਮੁੱਖ ਮੰਤਰੀ ਨੇ ਕਿਹਾ ਕਿ ਸੰਕਟ ਦੀ ਇਸ ਘੜੀ ਵਿਚ ਸੂਬੇ ਦੇ ਲੋਕਾਂ ਦੇ ਨਾਲ ਪੂਰਾ ਪ੍ਰਸਾ੪ਨ ਅਤੇ ਸੂਬੇ ਦੀ ਜਨਤਾ ਖੁਦ ਵੀ ਮਿਲ ਕੇ ਕਾਰਜ ਕਰਨ ਤਾਂ ਜੋ ਇਸ ਸੱਭ ਮਿਲ ਕੇ ਇਸ ਮਹਾਮਾਰੀ ਨੂੰ ਹਰਾ ਸਕਣ।ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਇਸ ਤੋਂ ਪਹਿਲਾਂ ਪੀਜੀਆਈਐਮਐਸ ਰੋਹਤਕ ਵਿਚ ਪ੍ਰਸਾ੪ਨਿਕ ਅਧਿਕਾਰੀਆਂ ਦੀ ਮੀਟਿੰਗ ਲਈ ਅਤੇ ਉਨ੍ਹਾਂ ਤੋਂ ਕੋਰੋਨਾ ਮਹਾਮਾਰੀ ਨਾਲ ਨਜਿਠਣ ਲਈ ਕੀਤੇ ਜਾ ਰਹੇ ਕੰਮਾਂ ਦੀ ਰਿਪੋਰਟ ਪ੍ਰਾਪਤ ਕੀਤੀ। ਮੁੱਖ ਮੰਤਰੀ ਨੇ ਸੰਸਥਾਨ ਵਿਚ ਉਪਚਾਰਧੀਨ ਮਰੀਜਾਂ ਦੀ ਸਹੂਲਤਾਂ ਦੇ ਬਾਰੇ ਵਿਚ ਵੀ ਹੈਲਥ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਦੀ ਰਿਪੋਰਟ ਲਈ ਅਤੇ ਉਨ੍ਹਾਂ ਨੂੰ ਜਰੂਰੀ ਦਿ੪ਾ੍ਰਨਿਰਦੇ੪ ਵੀ ਜਾਰੀ ਕੀਤੇ। ਹੈਲਥ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾy ਓਪੀ ਕਾਲੜਾ ਨੇ ਮੀਟਿੰਗ ਵਿਚ ਮੁੱਖ ਮੰਤਰੀ ਨੂੰ ਸਾਰੀ ਸਹੂਲਤਾਂ ਦੇ ਬਾਰੇ ਵਿਚ ਦਸਿਆ। ਇਸ ਦੇ ਬਾਅਦ ਮੁੱਖ ਮੰਤਰੀ ਸ੍ਰੀ ਮਨੌਹਰ ਲਾਲ ਨੇ ਲਾਲਾ ੪ਾਮ ਲਾਲ ਬਿਲਡਿੰਗ ਦਾ ਨਿਰੀਖਣ ਕੀਤਾ।