ਚੰਡੀਗੜ੍ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਰਾਜ ਵਿਚ ਇਕ ਮਈ ਤੋਂ 18 ਸਾਲ ਤੋਂ ਵੱਧ ਉਮਰ ਦੇ ਕਰੀਬ 1.1 ਕਰੋੜ ਲੋਕਾਂ ਦਾ ਟੀਕਾਕਰਣ ਕੀਤਾ ਜਾਵੇਗਾ, ਜਿਸ ਦਾ ਰਜਿਸਟ੍ਰੇਸ਼ਣ 28 ਅਪ੍ਰੈਲ ਤੋਂ ਸ਼ੁਰੂ ਹੋਵੇਗਾ। ਇਸ ਤੇ ਕਰੀਬ 880 ਕਰੋੜ ਰੁਪਏ ਦਾ ਖਰਚ ਸਰਕਾਰ ਵੱਲੋਂ ਭੁਗਤਾਨ ਕੀਤਾ ਜਾਵੇਗਾ।ਮੁੱਖ ਮੰਤਰੀ ਨੇ ਅੱਜ ਰਾਜ ਪੱਧਰੀ ਕੋਵਿਡ ਨਿਗਰਾਨੀ ਕਮੇਟੀ ਦੀ ਮੀਟਿੰਗ ਦੀ ਅਗਵਾਈ ਕਰਦੇ ਹੋਏ ਕਿਹਾ ਕਿ ਲੋਕਾਂ ਦਾ ਸਰਕਾਰੀ ਹਸਪਤਾਲਾਂ ਵਿਚ ਟੀਕਾਕਰਣ ਫਰੀ ਕੀਤਾ ਜਾਵੇਗਾ, ਜਦੋਂ ਕਿ ਨਿਜੀ ਹਸਪਤਾਲ ਵਿਚ ਇਹ ਟੀਕਾ ਫਰੀ ਨਹੀਂ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਦੇਸ਼ ਤੇ ਸੂਬੇ ਵਿਚ ਵੱਧ ਰਹੇ ਕੋਵਿਡ ਮਰੀਜਾਂ ਨੂੰ ਦੇਖਦੇ ਹੋਏ ਕਾਪਰੇਟਿਵ ਘਰਾਨਿਆਂ ਨੁੰ ਅਪੀਲ ਕੀਤੀ ਜਾਵੇਗੀ ਕਿ ਊਹ ਆਪਣੇ ਕਰਮਚਾਰੀਆਂ ਅਤੇ ਮਜਦੂਰਾਂ ਦਾ ਟੀਕਾਕਰਣ ਆਪਣੇ ਖਰਚ ਤੇ ਕਰਵਾਉਣ।ਮੁੱਖ ਮੰਤਰੀ ਨੇ ਕਿਹਾ ਕਿ ਰਾਜ ਦੇ ਵੱਖੁੁ-ਵੱਖ ਹਸਪਤਾਲਾਂ ਵਿਚ ਬਿਸਤਰਿਆਂ ਦੀ ਗਿਣਤੀ ਵਿਚ ਵਾਧਾ ਕੀਤਾ ਗਿਆ ਹੈ। ਇਸ ਦੇ ਤਹਿਤ ਪੀਜੀਆਈ ਰੋਹਤਕ ਵਿਚ 1000 ਆਕਸੀਜਨ ਬੈਡਾਂ ਅਤੇ ਹੋਰ ਮੈਡੀਕਲ ਕਾਲਜ ਦੇ ਹਸਪਤਾਲਾਂ ਵਿਚ ਆਕਸੀਜਨ ਯੁਕਤ 1250 ਬਿਸਤਰਿਆਂ ਨੂੰ ਵਧਾਉਣ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਮਰੀਜਾਂ ਨੁੰ ਕਿਸੇ ਵੀ ਤਰ੍ਹਾ ਦੀ ਮੁਸ਼ਕਲ ਨਾ ਆ ਸਕੇ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਲਾਵਾ, ਆਰਮੀ ਵੱਲੋਂ ਡਾਕਟਰਾਂ ਤੇ ਹੋਰ ਸਟਾਫ ਭੇਜਿਆ ਜਾ ਰਿਹਾ ਹੈ, ਜਿਸ ਵਿਚ ਅਟੱਲ ਬਿਹਾਰੀ ਹਸਪਤਾਲ ਵਿਚ 200 ਬਿਸਤਰਿਆਂ ਤੇ ਵਿਵਸਥਾ ਕੀਤੀ ਜਾਵੇਗੀ। ਇਸ ਦੇ ਨਾਲ ਹੀ ਨਿਜੀ ਹਸਪਤਾਲਾਂ ਨੂੱ 50 ਫੀਸਦੀ ਤਕ ਬਿਸਤਰਿਆਂ ਨੂੰ ਕੋਵਿਡ ਮਰੀਜਾਂ ਦੇ ਲਈ ਰਾਖਵੇਂ ਕਰਨ ਨੂੰ ਕਿਹਾ ਗਿਆ ਹੈ ਅਤੇ ਸਰਕਾਰੀ ਹਸਪਤਾਲਾਂ ਵਿਚ ਓਪੀਡੀ ਦਾ ਸਮੇਂ ਘੱਟ ਕੀਤਾ ਗਿਆ ਹੈ ਤਾਂ ਜੋ ਕੋਵਿਡ ਦੇ ਮਰੀਜਾਂ ਨੂੰ ਪ੍ਰਾਥਮਿਕਤਾ ਦਿੱਤੀ ਜਾ ਸਕੇ।ਮੁੱਖ ਮੰਤਰੀ ਨੇ ਕਿਹਾ ਕਿ ਰਾਜ ਦੇ ਸਾਰੇ ਸਰਕਾਰੀ ਦਫਤਰਾਂ ਵਿਚ ਘਰ ਤੋਂ ਕੰਮ ਕਰਨ ਨੂੰ ਜਰੂਰਤ ਅਨੁਸਾਰ ਪੋ੍ਰਤਸਾਹਨ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, ਜਿਨ੍ਹਾਂ ਦਫਤਰਾਂ ਵਿਚ ਘਰ ਤੋਂ ਕੰਮ ਚੱਲ ਸਕਦਾ ਹੈ ਉੱਥੇ ਜਿਆਦਾਤਰ ਕਰਮਚਾਰੀਆਂ ਨੂੰ ਵਰਕ ਫ੍ਰਾਮ ਹੋਮ ਨੂੰ ਅਪਨਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਗੁਰੂਗ੍ਰਾਮ, ਫਰੀਦਾਬਾਦ, ਸੋਨੀਪਤ ਵਰਗੇ ਜਿਲ੍ਹਿਆਂ ਵਿਚ ਕੋਰੋਨਾ ਦੇ ਵੱਧ ਮਾਮਲਿਆਂ ਨੂੰ ਦੇਖਦੇ ਹੋਏ ਨਿਜੀ ਦਫਤਰਾਂ ਨੂੰ ਜਿਆਦਾਤਰ ਕਰਮਚਾਰੀਆਂ ਨੂੰ ਘਰ ਤੋਂ ਕੰਮ ਕਰਨ ਨੂੰ ਪ੍ਰਾਥਮਿਕਤਾ ਦੇਣ ਨੂੰ ਕਿਹਾ ਗਿਆ ਹੈ।ਮੁੱਖ ਮੰਤਰੀ ਨੇ ਕਿਹਾ ਕਿ ਹੁਣ ਕਿਸੇ ਵੀ ਸਮਾਜਿਕ ਅਤੇ ਪਰਿਵਾਰਕ ਪੋ੍ਰਗ੍ਰਾਮਾਂ ਵਿਚ ਮੌਜੂਦਗੀ ਦੀ ਗਿਣਤੀ 50 ਤੋਂ ਵੱਧ ਅਤੇ ਦਾਹ ਸੰਸਕਾਰ ਵਿਚ 20 ਤੋਂ ਵੱਧ ਨਹੀਂ ਹੋਵੇਗੀ। ਇਸ ਤੋਂ ਇਲਾਵਾ ਸਾਰੇ ਜਿਲ੍ਹਾ ਡਿਪਟੀ ਕਮਿਸ਼ਨਰਾਂ ਨੂੰ ਜਰੂਰਤ ਅਨੁਸਾਰ ਧਾਰਾ 144 ਲਗਾਉਣ, ਜਿਲ੍ਹਿਆਂ ਵਿਚ ਘੱਟੋ ਘੱਟ ਸਰਕਾਰੀ ਦਫਤਰਾਂ ਵਿਚ ਕਰਮਚਾਰੀਆਂ ਦੀ ਗਿਣਤੀ ਤੈਅ ਕਰਨ, ਕੰਟੇਨਮੈਂਟ ਜੋਨ ਬਨਾਉਣ, ਭੀੜ ਇਕੱਠਾ ਨਾ ਹੋਣ ਦੇਣ ਸਮੇਤ ਹੋਰ ਫੈਸਲੇ ਲੈਣ ਦੇ ਲਈ ਅਥੋਰਾਇਜਡ ਕੀਤਾ ਗਿਆ ਹੈ। ਇਸ ਦੇ ਨਾਲ ਹਸਪਤਾਲਾਂ ਦੀ ਹਰੇਕ ਸਥਿਤੀ ਤੇ ਨਿਗਰਾਨੀ ਦੇ ਲਈ ਵਧੀਕ ਮੁੱਖ ਸਕੱਤਰ ਪੀਕੇ ਦਾਸ ਨੂੰ ਰਾਜ ਨੌਡਲ ਅਧਿਕਾਰੀ ਬਣਾਇਆ ਗਿਆ ਹੈ।ਗ੍ਰਹਿ ਅਤੇ ਸਿਹਤ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਮੈਡੀਕਲ ਕਾਲਜਾਂ ਵਿਚ ਪੜ ਰਹੇ ਫਾਈਨਲ ਸਾਲ ਦੇ ਵਿਦਿਆਰਥੀਆਂ ਨੂੰ ਵੀ ਕੋਵਿਡ ਮਹਾਮਾਰੀ ਨੂੰ ਦੇਖਦੇ ਹੋਏ ਹਸਪਤਾਲਾਂ ਵਿਚ ਲਗਾਇਆ ਜਾਵੇ। ਇਸ ਦੇ ਨਾਲ ਹੀ 417 ਆਈਸੀਯੂ ਅਤੇ ਆਕਸੀਮੀਟਰ ਦੀ ਖਰੀਦ ਕੀਤੀ ਜਾ ਰਹੀ ਹੈ ਅਤੇ ਜਿਲ੍ਹਿਆਂ ਵਿਚ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਰਾਜ ਵਿਚ ਪਹਿਲੇ ਬਣਾਏ ਗਏ ਪਲਾਜਮਾ ਬੈਂਕ ਨੂੰ ਮੁੜ ਐਕਟਿਵ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਜਰੂਰਤ ਅਨੁਸਾਰ ਮਰੀਜਾਂ ਨੂੰ ਇਸ ਤੋਂ ਲਾਭ ਦਿੱਤਾ ਜਾ ਸਕੇ।ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਤੋਂ ਸੂਬੇ ਦੇ ਆਕਸੀਜਨ ਦਾ ਕੋਟਾ ਵਧਾ ਕੇ 200 ਐਮਟੀ ਕਰਨ ਦੀ ਮੰਗ ਕੀਤੀ ਗਈ ਹੈ ਹੁਣ ਹਰਿਆਣਾ 162 ਐਮਟੀ ਆਕਸੀਜਨ ਦੀ ਸਪਲਾਈ ਕੀਤੀ ਜਾ ਰਹੀ ਹੈ। ਬੋਕਾਰੋ ਸਟੀਲ ਪਲਾਂਟ ਤੋਂ ਵੀ ਕਰੀਬ 6000 ਐਮਟੀ ਆਕਸੀਜਨ ਦੇ ਨਾਲ ਇਕ ਵਿਸ਼ੇਸ਼ ਰੇਲ ਦੀ ਵਿਵਸਥਾ ਕੀਤੀ ਜਾਵੇਗੀ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾ ਦੀ ਕਮੀ ਨਾ ਹੋਣ ਦਿੱਤੀ ਜਾਵੇ। ਇਸ ਦੇ ਨਾਲ ਰਾਜ ਦੇ ਛੋਟੇ ਉਦਯੋਗਾਂ ਨੂੰ ਵੀ ਉਦਯੋਗਿਕ ਆਕਸੀਜਨ ਨੂੰ ਮੈਡੀਕਲ ਆਕਸੀਜਨ ਵਿਚ ਬਦਲਣ ਦੇ ਨਿਰਦੇਸ਼ ਦਿੱਤੇ ਗਏ ਹਨ।ਇਸ ਦੌਰਾਨ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਡੀ ਐਸ਼ ਢੇਸੀ, ਮੁੱਖ ਸਕੱਤਰ ਵਿਜੈ ਵਰਧਨ ਨੇ ਵੀ ਅਧਿਕਾਰੀਆਂ ਨੂੰ ਕੋਰੋਨਾ ਮਾਮਲਿਆਂ ਤੇ ਸਖਤੀ ਨਾਲ ਕਾਰਜ ਕਰਨ ਨੂੰ ਕਿਹਾ ਹੈ। ਸਿਹਤ ਵਿਭਾਗ ਦੇ ਵਧੀਕ ਮੁੱਖ ਸਕੰਤਰ ਅਤੇ ਕਮੇਟੀ ਦੇ ਮੈਂਬਰ ਰਾਜੀਵ ਅਰੋੜਾ ਨੇ ਮੀਟਿੰਗ ਵਿਚ ਕੋਰੋਨਾ ਦੀ ਮੌਜੁਦਾ ਸਥਿਤੀ ਨਾਲ ਜਾਣੂੰ ਕਰਵਾਇਆ।