ਕੈਲੀਫੋਰਨੀਆ – ਅਮਰੀਕਾ ਦੀ ਸੈਨੇਟ ਨੇ ਭਾਰਤੀ ਮੂਲ ਦੀ ਵਨੀਤਾ ਗੁਪਤਾ ਦੀ ਬੁੱਧਵਾਰ ਨੂੰ ਐਸੋਸੀਏਟ ਅਟਾਰਨੀ ਜਨਰਲ ਵਜੋਂ ਪੁਸ਼ਟੀ ਕੀਤੀ ਹੈ। ਇਸ ਪੁਸ਼ਟੀ ਨਾਲ ਗੁਪਤਾ ਐਸੋਸੀਏਟ ਅਟਾਰਨੀ ਜਨਰਲ ਬਣਨ ਵਾਲੀ ਪਹਿਲੀ ਗੈਰ ਗੋਰੀ ਔਰਤ ਹੋਣ ਦੇ ਨਾਲ, ਜਸਟਿਸ ਵਿਭਾਗ ਦੀ ਦੂਜੀ ਸਭ ਤੋਂ ਉੱਚ ਰੈਂਕਿੰਗ ਅਧਿਕਾਰੀ ਹੋਵੇਗੀ। ਇਸ ਦੌਰਾਨ ਗੁਪਤਾ ਦੀ 51 ਤੋਂ 49 ਵੋਟਾਂ ਨਾਲ ਪੁਸ਼ਟੀ ਹੋਈ। ਉਪ ਰਾਸ਼ਟਰਪਤੀ ਕਮਲਾ ਹੈਰਿਸ ਬੁੱਧਵਾਰ ਨੂੰ ਕੈਪੀਟਲ ਵਿੱਚ ਸੀ, ਜੇਕਰ ਗੁਪਤਾ ਦੀ ਪੁਸ਼ਟੀ ਕਰਨ ਲਈ ਉਸ ਨੂੰ ਟਾਈ ਤੋੜਨ ਦੀ ਲੋੜ ਸੀ, ਪਰ ਮੁਰਕੋਵਸਕੀ ਨੇ ਦੁਪਹਿਰ ਨੂੰ ਐਲਾਨ ਕੀਤਾ ਕਿ ਉਹ ਇਸ ਅਹੁਦੇ ਲਈ ਨਾਮਜ਼ਦ ਵਿਅਕਤੀ ਦਾ ਸਮਰਥਨ ਕਰੇਗੀ।ਜ਼ਿਆਦਾਤਰ ਰਿਪਬਲਿਕਨ ਲੋਕਾਂ ਨੇ ਓਬਾਮਾ ਪ੍ਰਸ਼ਾਸਨ ਅਧੀਨ ਜਸਟਿਸ ਵਿਭਾਗ ਦੇ ਸਿਵਲ ਰਾਈਟਸ ਡਵੀਜ਼ਨ ਦੀ ਅਗਵਾਈ ਕਰਨ ਵਾਲੀ ਗੁਪਤਾ ਦਾ ਵਿਰੋਧ ਕੀਤਾ ਅਤੇ ਰਿਪਬਲਿਕਨ ਪ੍ਰਤੀ ਉਸਦੇ ਪਿਛਲੇ ਟਵੀਟ ਲਈ ਉਸ ਦੀ ਅਲੋਚਨਾ ਕੀਤੀ। ਉਸਦੀ ਪੁਸ਼ਟੀਕਰਨ ਸੁਣਵਾਈ ਦੇ ਦੌਰਾਨ, ਰਿਪਬਲੀਕਨਜ਼ ਨੇ ਉਸ ਤੋਂ ਵੀ ਪੁੱਛਗਿੱਛ ਵੀ ਕੀਤੀ। ਸੈਨੇਟ ਵਿੱਚ, ਸੈਨੇਟਰ ਮੁਰਕੋਵਸਕੀ ਨੇ ਕਿਹਾ ਕਿ ਉਹ ਗੁਪਤਾ ਦੇ ਕੁੱਝ ਬਿਆਨਾਂ ਨਾਲ ਸਹਿਮਤ ਨਹੀਂ ਹੈ, ਪਰ ਉਹ ਪ੍ਰਭਾਵਸ਼ਾਲੀ ਹੈ। ਵਨੀਤਾ ਗੁਪਤਾ ਨਿਆਂ ਵਿਭਾਗ ਵਿੱਚ ਅਟਾਰਨੀ ਜਨਰਲ ਮੈਰਿਕ ਗਾਰਲੈਂਡ ਅਤੇ ਡਿਪਟੀ ਅਟਾਰਨੀ ਜਨਰਲ ਲੀਜ਼ਾ ਮੋਨਾਕੋ ਦੀ ਟੀਮ ਵਿੱਚ ਸ਼ਾਮਿਲ ਹੋਵੇਗੀ, ਜਿਨ੍ਹਾਂ ਦੀ ਪਹਿਲਾਂ ਹੀ ਪੁਸ਼ਟੀ ਹੋ ਚੁੱਕੀ ਹੈ।