ਕੈਲੀਫੋਰਨੀਆ – ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਵਰਲਡ ਟਰੇਡ ਸੈਂਟਰ ਅਤੇ ਪੈਂਟਾਗਨ ‘ਤੇ ਹੋਏ ਅੱਤਵਾਦੀ ਹਮਲਿਆਂ ਦੀ 20 ਵੀਂ ਵਰ੍ਹੇਗੰਢ ਦੌਰਾਨ 11 ਸਤੰਬਰ 2021 ਤੱਕ ਅਫਗਾਨਿਸਤਾਨ ਵਿਚਲੇ ਅਮਰੀਕੀ ਸੈਨਿਕਾਂ ਨੂੰ ਵਾਪਿਸ ਬੁਲਾਉਣਗੇ। ਇਸ ਸੰਬੰਧੀ ਬਾਈਡੇਨ ਕੋਲੋਂ ਬੁੱਧਵਾਰ ਨੂੰ ਐਲਾਣ ਕੀਤੇ ਜਾਣ ਦੀ ਉਮੀਦ ਹੈ। ਜਿਸ ਅਨੁਸਾਰ 1 ਮਈ ਤੋਂ ਪਹਿਲਾਂ ਸੈਨਾ ਦੀ ਕਟੌਤੀ ਸ਼ੁਰੂ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ ਅਤੇ 11 ਸਤੰਬਰ ਤੱਕ ਸਾਰੀਆਂ 3000 ਤੋਂ ਉੱਪਰ ਫੌਜਾਂ ਨੂੰ ਦੇਸ਼ ਤੋਂ ਬਾਹਰ ਕੱਢਿਆ ਜਾਵੇਗਾ। ਪ੍ਰਸ਼ਾਸਨ ਦੇ ਇੱਕ ਸੀਨੀਅਰ ਅਧਿਕਾਰੀ ਦੇ ਅਨੁਸਾਰ, ਬਾਈਡੇਨ ਨੇ ਕਿਹਾ ਹੈ ਕਿ ਅਮਰੀਕੀ ਹਿੱਤਾਂ ਦੀ ਰਾਖੀ ਲਈ ਅਫਗਾਨਿਸਤਾਨ ਵਿੱਚ ਲੜਾਈ ਨੂੰ ਖਤਮ ਕਰਨਾ ਹੈ। ਅੱਤਵਾਦੀਆ ਨੂੰ ਅਫਗਾਨਿਸਤਾਨ ਤੋਂ ਹੋਰ ਹਮਲੇ ਕਰਨ ਤੋਂ ਰੋਕਣ ਲਈ 9/11 ਦੇ ਹਮਲੇ ਤੋਂ ਬਾਅਦ ਅਮਰੀਕੀ ਸੈਨਿਕਾਂ ਨੂੰ ਅਫਗਾਨਿਸਤਾਨ ਵਿੱਚ ਤਾਇਨਾਤ ਕੀਤਾ ਗਿਆ ਸੀ। ਬਾਈਡੇਨ ਪ੍ਰਸ਼ਾਸਨ ਨੇ ਨਿਸ਼ਚਤ ਕੀਤਾ ਹੈ ਕਿ ਅਲ ਕਾਇਦਾ ਇਸ ਵੇਲੇ ਬਾਹਰੀ ਸਾਜ਼ਿਸ਼ ਰਚਣ ਦੀ ਸਮਰੱਥਾ ਨਹੀਂ ਰੱਖਦਾ ਹੈ।ਬਾਈਡੇਨ ਪ੍ਰਸ਼ਾਸਨ ਨੂੰ ਪਿਛਲੇ ਸਾਲ ਤਾਲਿਬਾਨ ਨਾਲ ਟਰੰਪ ਪ੍ਰਸ਼ਾਸਨ ਦੁਆਰਾ ਇੱਕ ਸਮਝੌਤੇ ਵਿੱਚ 1 ਮਈ ਦੀ ਡੈੱਡਲਾਈਨ ਦਾ ਸਾਹਮਣਾ ਕਰਨਾ ਪਿਆ ਸੀ ਜਿਸ ਵਿੱਚ ਹਿੰਸਾ ਨੂੰ ਘਟਾਉਣ ਦੀ ਮੰਗ ਕੀਤੀ ਗਈ ਸੀ। ਅਮਰੀਕਾ ਨਾਟੋ ਦੇ ਸਹਿਯੋਗੀ ਦੇਸ਼ਾਂ ਨਾਲ ਸਲਾਹ ਮਸ਼ਵਰਾ ਕਰ ਰਿਹਾ ਹੈ ਅਤੇ ਟਾਈਮਫ੍ਰੇਮ ਦੇ ਅੰਦਰ ਨਾਟੋ ਫੋਰਸਾਂ ਦੀ ਵਾਪਸੀ ਦਾ ਵੀ ਤਾਲਮੇਲ ਕਰੇਗਾ ਇਸ ਸੰਬੰਧੀ ਸੁੱਰਖਿਆ ਸੱਕਤਰ ਲੋਇਡ ਆਸਟਿਨ ਅਤੇ ਸੈਕਟਰੀ ਆਫ ਸਟੇਟ ਐਂਟਨੀ ਬਲਿੰਕੇਨ ਬੁੱਧਵਾਰ ਨੂੰ ਬ੍ਰਸੱਲਜ਼ ਦੀ ਯਾਤਰਾ ਕਰ ਰਹੇ ਹਨ।