ਮੁੰਬਈ – ਮਹਾਰਾਸ਼ਟਰ ਵਿੱਚ ਕਰੋਨਾਵਾਇਰਸ ਦੇ ਕੇਸਾਂ ਅਤੇ ਲਾਗ ਕਰ ਕੇ ਹੋਣ ਵਾਲੀਆਂ ਮੌਤਾਂ ਦਾ ਗ੍ਰਾਫ ਲਗਾਤਾਰ ਤੇਜ਼ੀ ਨਾਲ ਵਧਣ ਤੋਂ ਫ਼ਿਕਰਮੰਦ ਮੁੱਖ ਮੰਤਰੀ ਊਧਵ ਠਾਕਰੇ ਨੇ ਪੂਰੇ ਸੂਬੇ ਵਿੱਚ ਸਖ਼ਤ ਪਾਬੰਦੀਆਂ ਲਾਗੂ ਕਰ ਦਿੱਤੀਆਂ ਹਨ। ਪਾਬੰਦੀਆਂ ਤਹਿਤ ਪੂਰੇ ਸੂਬੇ ਵਿੱਚ ਧਾਰਾ 144 ਲਾਗੂ ਰਹੇਗੀ। ਇਸ ਦੌਰਾਨ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਹੋਰਨਾਂ ਸਾਰੀਆਂ ਸੇਵਾਵਾਂ ’ਤੇ ਮੁਕੰਮਲ ਪਾਬੰਦੀ ਰਹੇਗੀ। ਮੁੱਖ ਮੰਤਰੀ ਨੇ ਕਿਹਾ ਕਿ ਪਾਬੰਦੀ ਦੇ ਇਹ ਹੁਕਮ 14 ਅਪਰੈਲ ਨੂੰ ਰਾਤ 8 ਵਜੇਂ ਤੋਂ ਅਗਲੇ 15 ਦਿਨ ਲਈ ਅਮਲ ਵਿੱਚ ਰਹਿਣਗੇ। ਇਸ ਦੌਰਾਨ ਬਿਨਾਂ ਕਿਸੇ ਲੋੜ ਦੇ ਇਧਰ ਉਧਰ ਆਉਣਾ ਜਾਣਾ ਬੰਦ ਰਹੇਗਾ। ਲੋਕਲ ਤੇ ਹੋਰ ਬੱਸਾਂ ਅਤੇ ਆਟੋ ਟੈਕਸੀ ਦੀਆਂ ਸੇਵਾਵਾਂ ਵੀ ਜਾਰੀ ਰਹਿਣਗੀਆਂ। ਬੈਂਕ ਵੀ ਆਮ ਵਾਂਗ ਖੁੱਲ੍ਹੇ ਰਹਿਣਗੇ। ਮੁੱਖ ਮੰਤਰੀ ਨੇ ਕਿਹਾ ਕਿ ਮਹਾਰਾਸ਼ਟਰ ਵਿੱਚ ਆਕਸੀਜਨ ਦੀ ਵੱਡੀ ਕਿੱਲਤ ਹੈ, ਲਿਹਾਜ਼ਾ ਕੇਂਦਰ ਸਰਕਾਰ ਸੜਕ ਦੇ ਨਾਲ ਹਵਾਈ ਰਸਤੇ ਆਕਸੀਜਨ ਭੇਜੇ। ਠਾਕਰੇ ਨੇ ਕਿਹਾ ਕਿ ਸਰਕਾਰ ਹਰ ਗਰੀਬ ਤੇ ਲੋੜਵੰਦ ਨੂੰ ਅਗਲੇ ਇਕ ਮਹੀਨੇ ਲਈ ਤਿੰਨ ਕਿਲੋ ਕਣਕ ਤੇ ਦੋ ਕਿਲੋ ਚਾਵਲ ਮੁਹੱਈਆ ਕਰਵਾੲੇਗੀ। ਉਨ੍ਹਾਂ ਨੇ ਸਖ਼ਤ ਪਾਬੰਦੀਆਂ ਨੂੰ ‘ਲੌਕਡਾਊਨ’ ਦਾ ਨਾਮ ਦੇਣ ਤੋਂ ਇਨਕਾਰ ਕੀਤਾ ਹੈ। ਇਸ ਦੌਰਾਨ ਫ਼ਿਲਮ ‘ਕੋਰਟ’ ਲਈ ਕੌਮੀ ਐਵਾਰਡ ਜੇਤੂ ਅਦਾਕਾਰ ਤੇ ਕਾਰਕੁਨ ਵੀਰਾ ਸਾਥੀਦਾਰ(62) ਦੀ ਕੋਵਿਡ-19 ਪੇਚੀਦਗੀਆਂ ਕਰ ਕੇ ਅੱਜ ਮੌਤ ਹੋ ਗਈ। ਅਦਾਕਾਰ ਨਾਗਪੁਰ ਦੇ ਏਮਸ ਵਿੱਚ ਜ਼ੇਰੇ ਇਲਾਜ ਸੀ। ਅਦਾਕਾਰ ਨੂੰ ਪਿਛਲੇ ਹਫ਼ਤੇ ਨਿਮੋਨੀਏ ਤੇ ਸਾਹ ਵਿਚ ਤਕਲੀਫ ਮਗਰੋਂ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਚੇਤੇ ਰਹੇ ਕਿ ਮਹਾਰਾਸ਼ਟਰ ਉਨ੍ਹਾਂ ਸੂਿਬਆਂ ’ਚ ਿਸਖ਼ਰ ’ਤੇ ਹੈ ਜਿੱਥੇ ਕਰੋਨਾ ਕੇਸਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ।