ਚੰਡੀਗੜ੍ਹ – ਹਰਿਆਣਾ ਦੇ ਸਿਹਤ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਇਸ ਮਹੀਨੇ ਦੇ ਅੰਤ ਤਕ ਸੂਬੇ ਵਿਚ ਕਰੀਬ 35 ਲੱਖ ਲੋਕਾਂ ਦੀ ਵੈਕਸੀਨੇਸ਼ਨ ਦਾ ਯਤਨ ਕੀਤਾ ਜਾਵੇਗਾ। ਹੁਣ ਤਕ ਹਰਿਆਣਾ ਵਿਚ ਕਰੀਬ 2 ਲੱਖ ਲੋਕਾਂ ਦਾ ਕੋਵਿਡ੍ਰ19 ਦਾ ਟੀਕਾਕਰਣ ਕੀਤਾ ਹੈ।ਸ੍ਰੀ ਵਿਜ ਕੋਵਿਡ੍ਰ19 ਦੇ ਵਿ ਸ਼ਾ ਨੂੰ ਲੈ ਕੇ ਕੇਂਦਰੀ ਸਿਹਤ ਮੰਤਰੀ ਡਾy ਹਰ ਸ਼ਵਰਧਨ ਦੀ ਅਗਵਾਈ ਹੇਠ ਆਯੋਜਿਤ 11 ਰਾਜਾਂ ਦੀ ਸਮੀਖਿਆ ਮੀਟਿੰਗ ਵਿਚ ਬੋਲਦੇ ਹੋਏ ਕਿਹਾ ਕਿ ਰਾਜ ਸਰਕਾਰ ਕੋਵਿਡ ਦੀ ਦੂਜੀ ਲਹਿਰ ਨੂੰ ਕੰਟਰੋਲ ਕਰਨ ਦੇ ਲਈ ਪਿਛਲੇ ਸਾਲ ਦੀ ਤਰ੍ਹਾ ਸਾਰੇ ਜਰੂਰੀ ਕਦਮ ਮੁੜ ਉਠਾਉਣਾ ਯਕੀਨੀ ਕਰੇਗੀ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਚ ਇਸ ਸਮੇਂ 13 ਹਜਾਰ ਐਕਟਿਵ ਕੇਸ ਹਨ, ਰਾਜ ਕਰੀਬ 25 ਹਜਾਰ ਦੀ ਟੇਸਟਿੰਗ ਕੀਤੀ ਜਾਂਦੀ ਹੈ ਅਤੇ ਪਾਜੀਟਿਵ ਰੇਟ ਕਰੀਬ 4.7 ਫੀਸਦੀ ਹੈ। ਅਸੀਂ ਸੂਬੇ ਵਿਚ ਟੇਸਟਿੰਗ ਨੂੰ ਹੋਰ ਵਧਾਉਣ ਦਾ ਯਤਨ ਕਰ ਰਹੇ ਹਨ।ਸ੍ਰੀ ਵਿਜ ਨੇ ਕਿਹਾ ਕਿ ਸੂਬੇ ਵਿਚ ਕੋਵਿਡ੍ਰ19 ਦੀ ਜਾਂਚ ਦੇ ਲਈ 35 ਲੈਬ ਕੰਮ ਕਰ ਰਹੀਆਂ ਹਨ, ਜਿਨ੍ਹਾਂ ਵਿਚ ਕਰੀਬ 92 ਹਜਾਰ ਰੋਜਾਨਾ ਟੇਸਟਿੰਗ ਦੀ ਸਮਰੱਥਾ ਹੈ। ਸੂਬੇ ਵਿਚ ਆਈਸੋਲੇ ਸ਼ਨ ਵਾਰਡ, ਵੇਂਟੀਲੇਟਰ, ਆਮ ਬੈਡ, ਆਕਸੀਜਨ ਸਹੂਲਤਾਂ ਨਾਲ ਲੈਸ ਬੈਡ, ਆਈਸੀਯੂ, ਦਵਾਈਆਂ ਅਤੇ ਸਮੱਗਰੀਆਂ ਦੀ ਕਾਫੀ ਗਿਣਤੀ ਹੈ। ਉਨ੍ਹਾਂ ਨੇ ਕੇਂਦਰੀ ਸਿਹਤ ਮੰਤਰੀ ਨੂੰ ਅਪੀਲ ਕੀਤੀ ਕਿ ਸੂਬਾ ਸਰਕਾਰ ਵੱਲੋਂ ਜੋ ਜਾਂਚ ਦੇ ਲਈ ਸੈਂਪਲ ਭੇਜੇ ਜਾਂਦੇ ਹਨ ਉਨ੍ਹਾਂ ਦੀ ਰਿਪੋਰਟ ਜਲਦੀ ਭੇਜੀ ਜਾਵੇ ਤਾਂ ਜੋ ਨਵੇਂ ਸਟ੍ਰੇਨ ਦਾ ਪਤਾ ਲਗਾ ਕੇ ਊਸ ਦਾ ਉਪਚਾਰ ਕੀਤਾ ਜਾ ਸਕੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾਕਿ ਕੇਂਦਰ ਸਰਕਾਰ ਵੱਲੋਂ ਜੇਕਰ ਉਪਚਾਰ ਦਾ ਕੋਈ ਨਵਾਂ ਪੋੋਰਟੋਕਾਲ ਬਣਾਇਆ ਗਿਆ ਹੈ ਤਾਂ ਉਸ ਨੂੰ ਸੂਬਿਆਂ ਦੇ ਨਾਲ ਜਲਦੀ ਸਾਂਝਾ ਕੀਤਾ ਜਾਵੇ।ਕੇਂਦਰੀ ਸਿਹਤ ਮੰਤਰੀ ਨੇ ਕਿਹਾ ਕਿ ਸੂਬਿਆਂ ਨੂੰ ਕੋਵਿਡ ਕੰਟਰੋਲ ਕਰਨ ਦੇ ਲਈ ਠੋਸ ਕਦਮ ਚੁੱਕਣੇ ਹੋਣਗੇ ਅਤੇ ਪ੍ਰੋਟੋਕਾਲ ਦਾ ਸਹੀ ਤਰ੍ਹਾ ਨਾਲ ਪਾਲਣ ਕਰਨਾ ਹੋਵੇਗਾ। ਇਸ ਦੇ ਲਈ ਮਾਸਕ, ਵਿਅਕਤੀਗਤ ਦੂਰੀ ਅਤੇ ਹੋਰ ਸਾਰੇ ਨਿਯਮਾਂ ਨੂੰ ਅਪਨਾਉਣਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਵਿਗਿਆਨ ਦੀ ਵਰਤੋ ਮਨੁੱਖ ਜਾਤੀ ਦੇ ਉਪਕਾਰ ਲਈ ਹੋਣੀ ਚਾਹੀਦੀ ਹੈ ਇਸ ਲਈ ਵੈਕਸਿਨ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਲਾਭ ਪਹੁੰਚਾਇਆ ਜਾਵੇ।ਪਹਿਲਾਂ ਸ੍ਰੀ ਵਿਜ ਦੀ ਅਗਵਾਈ ਵਿਚ ਆਯੋਜਿਤ ਮੀਟਿੰਗ ਵਿਚ ਉਨ੍ਹਾਂ ਨੇ ਸੂਬੇ ਦੇ ਸਿਹਤ ਸੇਵਾਵਾਂ ਨਾਲਲ ਜੁੜੇ ਅਧਿਕਾਰੀਆਂ ਨੂੰ ਜਰੂਰਤ ਅਨੁਸਾਰ ਰਾਜ ਵਿਚ ਮੁੜ ਕੋਵਿਡ ਹਸਪਤਾਲਾਂ ਨੂੰ ਸ਼ੁਰੂ ਕਰਨ ਦੇ ਨਿਰਦੇ ਸ਼ ਦਿੱਤੇ। ਇਸ ਦੇ ਲਈ ਉਨ੍ਹਾਂ ਨੇ ਆਗਾਮੀ 3੍ਰ4 ਦਿਨਾਂ ਵਿਚ ਨਿਰੀਖਣ ਕਰਨ ਅਜਿਹੇ ਹਸਪਤਾਲਾਂ ਨੂੰ ਨੋਟੀਫਾਇਡ ਕਰਨ ਨੂੰ ਕਿਹਾ ਹੈ। ਇੰਨ੍ਹਾਂ ਹਸਪਤਾਲਾਂ ਦੀ ਸੂਚੀ ਨੂੰ ਵਿਭਾਗ ਦੇ ਪੋਰਟਲ ਤੇ ਵੀ ਪਾਇਆ ਜਾਵੇਗਾ।ਉਨ੍ਹਾਂ ਨੇ ਕਿਹਾ ਕਿ ਰਾਜ ਵਿਚ ਪੀਪੀਈ ਕਿੱਟ, ਮਾਸਕ, ਦਵਾਈਆਂ ਅਤੇ ਹੋਰ ਜਰੂਰੀ ਵਸਤੂਆਂ ਦਾ ਸਟਾਕ ਪੂਰਾ ਰੱਖਿਆ ਜਾਵੇਗਾ।