ਨਾਗਰਿਕਾਂ ਦੀ ਸੁਰੱਖਿਆ ਦੇ ਲਈ ਵੱਧ ਚੌਕਸ ਰਹੇਗੀ ਹਰਿਆਣਾ ਪੁਲਿਸ
ਚੰਡੀਗੜ੍ਹ – ਹਰਿਆਣਾ ਦੇ ਪੁਲਿਸ ਮਹਾਨਿਦੇਸ਼ਕ (ਡੀਜੀਪੀ) ਸ੍ਰੀ ਮਨੋਜ ਯਾਦਵ ਨੇ ਕੋਰੋਨਾ ਦੀ ਮੌਜੂਦਾ ਸਥਿਤੀ ਦੇ ਮੱਦੇਨਜਰ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਵਾਰ ਰੰਗਾਂ ਤੇ ਖੁਸ਼ੀਆਂ ਦੇ ਉਤਸਵ ਹੋਲੀ ਨੂੰ ਮਨਾਉਂਦੇ ਸਮੇਂ ਕੋਵਿਡ- ਪ੍ਰੋਟੋਕਾਲ ਦਾ ਸਹੀ ਨਾਲ ਪਾਲਣ ਕਰਦੇ ਹੋਏ ਬਹੁਤ ਜਿਆਦਾ ਸਾਵਧਾਨੀ ਦੇ ਨਾਲ ਸੇਫ ਹੋਲੀ ਮਨਾਉਣਾ ਯਕੀਨੀ ਕਰਨ।ਸ੍ਰੀ ਯਾਦਵ ਨੇ ਰੰਗਾਂ ਦੇ ਤਿਉਹਾਰ ਹੋਲੀ ਦੇ ਸ਼ੁਭ ਮੌਕੇ ‘ਤੇ ਸੂਬੇ ਦੇ ਨਾਗਰਿਕਾਂ, ਹਰਿਆਣਾ ਪੁਲਿਸ ਦੇ ਸਾਰੇ ਅਧਿਕਾਰੀਆਂ ਤੇ ਜਵਾਨਾਂ ਸਮੇਤ ਉਨ੍ਹਾਂ ਦੇ ਪਰਿਵਾਰਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਹੋਲੀ ਦਾ ਤਿਉਹਾਰ ਲੋਕਾਂ ਦੇ ਜੀਵਨ ਵਿਚ ਹੋਰ ਵੱਧ ਰੰਗ ਭਰ ਕੇ ਸਾਰੇ ਨੂੰ ਸਾਰਿਆਂ ਨੂੰ ਸਮਾਜ ਵਿਚ ਸਦਭਾਵ ਨਾਲ ਰਹਿਣ ਦੇ ਲਈ ਪੇ੍ਰਰਿਤ ਕਰਨਦਾ ਹੈ।ਜਨਤਕ ਸਥਾਨਾਂ ‘ਤੇ ਸਾਮੂਹਿਕ ਰੂਪ ਨਾਲ ਹੋਲੀ ਉਤਸਵ ਮਨਾਉਣ ‘ਤੇ ਪਾਬੰਦੀ ਦੇ ਮੱਦੇਨਜਰ ਡੀਜੀਪੀ ਨੇ ਊਮੀਦ ਜਤਾਈ ਕਿ ਇਸ ਵਾਰ ਲਕ ਘਰ ‘ਤੇ ਹੋਲੀ ਦਾ ਤਿਉਹਾਰ ਭਾਰਤੀ ਊਤਸਾਹ ਅਤੇ ਖੁਸ਼ੀ ਨਾਲ ਮਨਾਉਣਗੇ। ਇਸ ਵਾਰ ਹੋਲੀ ‘ਤੇ ਖੁਸ਼ੀਆਂ ਭਰੇ ਮਾਹੌਲ ਵਿਚ ਸਾਰੇ ਨੂੰ ਆਪਣੀ ਸੁਰੱਖਿਆ ਨੂੰ ਲੈ ਕੇ ਵੱਧ ਏਤਿਆਤ ਵਰਤਣ ਦੀ ਜਰੂਰਤ ਹੈ ਤਾਂ ਜੋ ਇਹ ਉਤਸਵ ਸਾਰਿਆਂ ਦੇ ਲਈ ਖੁਸ਼ੀਆਂ ਨਾਲ ਭਰਿਆ ਹੋਵੇ ਅਤੇ ਸਾਰੇ ਕੋਰੋਨਾ ਸੰਕ੍ਰਮਣ ਤੋਂ ਵੀ ਬਚੇ ਰਹਿਣ।ਡੀਜੀਪੀ ਨੇ ਫੀਲਡ ਵਿਚ ਤੈਨਾਤ ਪੁਲਿਸ ਅਧਿਕਾਰੀਆਂ ਨੂੱ ਵਿਸ਼ੇਸ਼ ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਉਹ ਹੋਲੀ ਦੇ ਮੌਕੇ ‘ਤੇ ਸੂਬੇ ਵਿਚ ਕਾਨੂੰਨ ਵਿਵਸਥਾ ਬਣਾਏ ਰੱਖਣ ਦੇ ਲਈ ਵੱਧ ਚੌਕਸ ਰਹਿਣ।ਉਨ੍ਹਾਂ ਨੇ ਕਿਹਾ ਕਿ ਹਰਿਆਣਾ ਪੁਲਿਸ ਨੇ ਰੰਗਾਂ ਦੇ ਉਤਸਵ ਨੂੰ ਧਿਆਨ ਵਿਚ ਰੱਖਦੇ ਹੋਏ ਕਿਸੇ ਵੀ ਘਟਨਾ ਨਾਲ ਨਜਿਠਣ ਲਈ ਪਹਿਲਾਂ ਹੀ ਕਮਰ ਕਸ ਲਈ ਹੈ। ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ‘ਤੇ ਸ਼ਿਕੰਜਾ ਕੱਸਣ ਦੇ ਲਈ ਵਿਸ਼ੇਸ਼ ਨਾਕੇ ਸਥਾਪਤ ਕੀਤੇ ਜਾਣਗੇ। ਨਾਲ ਹੀ, ਜਨਤਕ ਸਥਾਨਾਂ ‘ਤੇ ਗਸ਼ਤ ਦੇ ਲਈ ਪੁਲਿਸ ਕਰਮਚਾਰੀਆਂ ਦੀ ਗਿਣਤੀ ਵੀ ਵਧਾਈ ਜਾਵੇਗੀ ਤਾਂ ਜਜੋ ਹੁੜਦੰਗਬਾਜੀ, ਛੇੜਖਾਨੀ ਤੇ ਹੋਰ ਘਟਨਾਵਾਂ ਨੂੰ ਚੈਕ ਕਰਦੇ ਹੋਏ ਜਨਤਕ ਤੌਰ ‘ਤੇ ਹੋਲੀ ਉਤਸਵ ਮਨਾਉਣ ‘ਤੇ ਰੋਕ ਲਗਾਈ ਜਾ ਸਕੇ। ਇਸ ਤੋਂ ਇਲਾਵਾ, ਅਸਮਾਜਿਕ ਤੱਤਾਂ ‘ਤੇ ਵੀ ਪੁਲਿਸ ਦੀ ਪੈਨੀ ਨਜਰ ਰੱਖੇਗੀ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਗੈਰ ਕਾਨੁੰਨੀ ਗਤੀਵਿਧੀ ਵਿਚ ਸ਼ਾਮਿਲ ਜਾਣ ਵਾਲਿਆਂ ਤੋਂ ਕਾਨੁੰਨ ਅਨੁਸਾਰ ਸਖਤੀ ਨਾਲ ਨਜਿਠਿਆਂ ਜਾਵੇਗਾ।ਉਨ੍ਹਾਂ ਨੇ ਨਾਗਰਿਕਾਂ ਤੋਂ ਰੰਗਾਂ ਦੇ ਤਿਉਹਾਰ ਨੂੰ ਮਨਾਉਂਦੇ ਸਮੇਂ ਦੂਜਿਆਂ ਦੀ ਭਾਵਨਾਵਾਂ ਦਾ ਸਨਮਾਨ ਕਰਨ ਅਤੇ ਉਨ੍ਹਾਂ ਦੀ ਸੰਵੇਦਨਸ਼ੀਲਤਾ ਨੂੰ ਠੇਸ ਨਾ ਪਹੁੰਚਾਉਣ ਦੀ ਵੀ ਅਪੀਲ ਕੀਤੀ।ਹਰਿਆਣਾ ਪੁਲਿਸ ਵੱਲੋਂ ਸੇਫ ਹੋਲੀ ਦੇ ਸੰਦੇਸ਼ ਨੂੰ ਜਨ-ਜਨ ਤਕ ਪਹੁੰਚਾਉਣ ਦੇ ਲਈ ਸੋਸ਼ਲ ਮੀਡੀਆ ‘ਤੇ ਵੀ ਇਕ ਜਾਗਰੁਕਤਾ ਮੁਹਿੰਮ ਚਲਾਈ ਜਾ ਰਹੀ ਹੈ।