ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅੱਜ ਸ੍ਰੀ ਭੋਪਾਲ ਸਿੰਘ ਨੂੰ ਹਰਿਆਣਾ ਕਰਮਚਾਰੀ ਚੋਣ ਕਮਿਸ਼ਨ (ਐਚਐਸਐਸਸੀ) ਦੇ ਚੇਅਰਮੈਨ ਵਜੋ ਸੁੰਹ ਦਵਾਈ। ਇਸ ਮੌਕੇ ‘ਤੇ ਸਿਖਿਆ ਮੰਤਰੀ ਸ੍ਰੀ ਕੰਵਰ ਪਾਲ ਵੀ ਮੌਜੂਦ ਸਨ।ਅੱਜ ਇੱਥੇ ਹਰਿਆਣਾ ਨਿਵਾਸ ਵਿਚ ਆਯੋਜਿਤ ਸੁੰਹ-ਗ੍ਰਹਿਣ ਸਮਾਰੋਹ ਵਿਚ ਸ੍ਰੀ ਭੋਪਾਲ ਸਿੰਘ ਨੇ ਜਿਮੇਵਾਰੀ, ਅਹੁਦੇ ਅਤੇ ਗੁਪਤਤਾ ਦੀ ਸਹੁੰ ਲਈ। ਇਸ ਤੋਂ ਬਾਅਦ ਕਮਿਸ਼ਨ ਦੇ ਚੇਅਰਮੈਨ ਸ੍ਰੀ ਭੋਪਾਲ ਸਿੰਘ ਨੇ ਨਵੇਂ ਨਿਯੁਕਤ ਮੈਂਬਰਾਂ ਸ੍ਰੀ ਵਿਜੈ ਕੁਮਾਰ, ਸੀ ਸਤਅਵਾਨ ਸ਼ੇਰਾ, ਸ੍ਰੀ ਵਿਕਾਸ ਦਹਿਆ ਅਤੇ ਸ੍ਰੀ ਸਚਿਨ ਨੂੰ ਜਿਮੇਵਾਰੀ, ਅਹੁਦਾ ਅਤੇ ਗੁਪਤਤਾ ਦੀ ਸਹੁੰ ਦਵਾਈ।ਸਹੁੰ ਗ੍ਰਹਿਣ ਸਮਰੋਹ ਦੇ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਨਵੇਂ ਚੇਅਰਮੈਨ ਅਤੇ ਮੈਂਬਰਾਂ ਤੋਂ ਹੁਣ ਇਹੀ ਅਪੇਕਸ਼ਾਂ ਹੈ ਕਿ ਸਰਕਾਰ ਵੱਲੋਂ ਭੇਜੀ ਗਈ ਅਹੁਦਿਆਂ ਦੀ ਮੰਗ ‘ਤੇ ਕਮਿਸ਼ਨ ਸੂਚਿਤਾਪੂਰਣ ਢੰਗ ਨਾਲ ਡਿਪਟੀ ਕਮਿਸ਼ਨ ਸ਼ੈਡਯੁਲ ਬਣਾ ਕੇ ਭਰਤੀ ਪ੍ਰਕ੍ਰਿਆ ਨੂੰ ਅੰਜਾਮ ਦੇਣ। ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਵਿਚ ਜਿਸ ਤਰ੍ਹਾ ਨਾਲ ਪਹਿਲਾਂ ਸਿਸਟਮ ਦਸਿਆ ਗਿਆ ਹੈ। ਊਸੀ ਤਰ੍ਹਾ ਨਾਲ ਅੱਗੇ ਵੀ ਪਾਰਦਰਸ਼ੀ ਅਤੇ ਬਿਨ੍ਹਾਂ ਗੜਬੜੀ ਦੇ ਮੈਰਿਟ ‘ਤੇ ਭਰਤੀਆਂ ਕੀਤੀਆਂ ਜਾਣਗੀਆਂ।ਮੁੱਖ ਮੰਤਰੀ ਨੇ ਕਿਹਾ ਕਿ ਗਰੁੱਪ ਸੀ ਅਤੇ ਡੀ ਦੇ ਅਹੁਦਿਆਂ ਦੀ ਭਰਤੀ ਦੇ ਲਈ ਵਨ ਟਾਇਮ ਰਜਿਸਟੇਸ਼ਣ ਪੋਰਟਲ ਵੀ ਬਣਾਇਆ ਗਿਆ ਹੈ, ਜਿਸ ‘ਤੇ ਰਜਿਸਟ੍ਰੇਸ਼ਣ ਕਰਨ ਦੀ ਆਖੀਰੀ ਮਿੱਤੀ 31 ਮਾਰਚ, 2021 ਹੈ। ਇਸ ਪੋਰਟਲ ਦੇ ਲਾਂਚ ਹੋਣ ਨਾਲ ਨੌਜੁਆਨਾਂ ਨੂੰ ਸਿਰਫ ਇਕ ਵਾਰ ਹੀ ਪੋਰਟਲ ‘ਤੇ ਬਿਨੈ ਕਰਨਾ ਹੈ ਅਤੇ ਇਕ ਵਾਰ ਹੀ ਫੀਸ ਜਮ੍ਹਾ ਕਰਨੀ ਹੈ, ਇਸ ਨਾਲ ਨੌਜੁਆਨਾਂ ਨੂੰ ਵੱਡੀ ਰਾਹਤ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਗਰੁੱਪ ਸੀ ਅਤੇ ਗਰੁੱਪ ਡੀ ਦੇ ਅਹੁਦਿਆਂ ਦੇ ਲਈ ਵੱਖ-ਵੱਖ ਕਾਮਨ ਯੋਗਤਾ ਪ੍ਰੀਖਿਆ (ਸੀਈਟੀ) ਹੋਵੇਗੀ। ਰਾਜ ਸਰਕਾਰ ਵੱਲੋਂ ਚੁੱਕੇ ਗਏ ਇੰਨ੍ਹਾਂ ਸਾਰੇ ਕਦਮਾਂ ਨਾਲ ਨਾ ਸਿਰਫ ਵੱਧ ਪਾਰਦਰਸ਼ਿਤਾ ਆਵੇਗੀ ਸਗੋਂ ਭਰਤੀ ਪ੍ਰਕ੍ਰਿਆ ਵਿਚ ਵੀ ਤੇਜੀ ਆਵੇਗੀ।ਅੱਠ ਵਿਸ਼ਿਆਂ ਵਿਚ ਐਮਏ ਅਤੇ ਲਾ ਡਿਵਰੀ ਪ੍ਰਾਪਤ ਸ੍ਰੀ ਭੋਪਾਲ ਸਿੰਘ ਪਿਛਲੇ ਛੇ ਸਾਲਾਂ ਤੋਂ ਕਮਿਸ਼ਨ ਦੇ ਮੈਂਬਰ ਵਜੋ ਕੰਮ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਪਾਰਦਰਸ਼ੀ ਅਤੇ ਯੋਗਤਾ ਦੇ ਆਧਾਰ ‘ਤੇ ਯੋਗ ਨੌਜੁਆਨਾਂ ਦਾ ਚੋਣ ਉਨ੍ਹਾਂ ਦਾ ਮੁੱਖ ਫੋਕਸ ਹੋਵੇਗਾ।ਇਸ ਮੌਕੇ ‘ਤੇ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ. ਉਮਾਸ਼ੰਕਰ, ਆਮ ਪ੍ਰਸਾਸ਼ਨ ਵਿਭਾਗ ਦੇ ਪ੍ਰਧਾਨ ਸਕੱਤਰ ਵਿਜਯੇਂਦਰ ਕੁਮਾਰ ਸਮੇਤ ਹੋਰ ਅਧਿਕਾਰੀ ਮੌਜੂਦ ਸਨ।