ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸ਼ਹੀਦੀ ਦਿਵਸ ‘ਤੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਨਮਨ ਕਰਦੇ ਹੋਏ ਕਿਹਾ ਕਿ ਇੰਨ੍ਹਾਂ ਵੀਰਾਂ ਦੀ ਕੁਰਬਾਨੀਆਂ ਨਾਲ ਰਾਸ਼ਟਰ ਸਦਾ ਪ੍ਰੇਰਣਾ ਲੈਂਦਾ ਰਹੇਗਾ।ਮੁੱਖ ਮੰਤਰੀ ਅੱਜ ਇੱਥੇ ਵੀਡੀਓ ਕਾਨਫ੍ਰੈਸਿੰਗ ਰਾਹੀਂ ਸ਼ਹੀਦੀ ਦਿਵਸ ਦੇ ਮੌਕੇ ‘ਤੇ ਕਰਨਾਲ ਵਿਚ ਸੰਵੇਦਨਾ ਪੋ੍ਰਜੈਕਟ ਦੇ ਤਹਿਤ ਨੈਸ਼ਨਲ ਇੰਟੇਲੀਗ੍ਰੇਟੇਡ ਫੋਰਮ ਆਫ ਆਰਟਿਸਟ ਐਂਡ ਐਕਟੀਵਿਟੀਜ (ਨਿਫਾ) ਵੱਲੋਂ ਆਯੋਜਿਤ ਰਾਸ਼ਟਰਵਿਆਪੀ ਖੂਨ ਅਤੇ ਪਲਾਜਮਾ ਦਾਨ ਕੈਂਪ ਵਿਚ ਸੰਬੋਧਿਤ ਕਰ ਰਹੇ ਸਨ। ਇਸ ਪੋ੍ਰਗ੍ਰਾਮ ਵਿਚ ਸ਼ਹੀਦ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ, ਸ਼ਹੀਦ ਰਾਜਗੁਰੂ ਦੇ ਭਤੀਜੇ ਸਤਅਸ਼ੀਲ ਰਾਜਗੁਰੂ, ਸ਼ਹੀਦ ਸੁਖਦੇਵ ਦੇ ਪੋਤੇ ਅਨੁਜ ਥਾਪਰ ਨੇ ਵੀ ਸ਼ਿਰਕਤ ਕੀਤੀ।ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦੇ ਇੰਨ੍ਹਾਂ ਵੀਰਾਂ ਨੇ ਅੰਗੇ੍ਰਜੀ ਦੇ ਸਾਸ਼ਨ ਤੋਂ ਦੇਸ਼ ਨੂੰ ਆਜਾਦ ਕਰਵਾਉਣ ਲਈ 23 ਮਾਰਚ, 1931 ਨੂੰ ਹੱਸਦੇ-ਹੱਸਦੇ ਫਾਂਸੀ ਨੂੰ ਚੁਮਿਆ ਸੀ। ਰਾਸ਼ਟਰ ਇੰਨ੍ਹਾਂ ਸ਼ਹੀਦਾਂ ਦਾ ਸਦਾ ਹੀ ਰਿਨੀ ਰਹੇਗਾ। ਮਾਂ ਭਾਰਤ ਦੇ ਇੰਨ੍ਹਾਂ ਮਹਾਨ ਸਪੁੱਤਰਾਂ ਦਾ ਬਲਿਦਾਨ ਦੇਸ਼ ਦੀ ਹਰ ਪੀੜੀ ਦੇ ਲਈ ਪ੍ਰੇਰਣਾ ਬਣੇਗਾ।ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਮਾਣ ਦੀ ਗਲ ਹੈ ਕਿ ਸ਼ਹੀਦੀ ਦਿਵਸ ‘ਤੇ ਨਿਫਾ ਨੇ ਇਸ ਅਨੋਖੇ ਸੰਵੇਦਨਾ ਮੁਹਿੰਮ ਦੇ ਤਹਿਤ ਪੂਰੇ ਦੇਸ਼ ਵਿਚ 1637 ਖੂਨਦਾਨ ਕੈਂਪਾਂ ਦਾ ਆਯੋਜਨ ਕੀਤਾ ਹੈ।ਸ੍ਰੀ ਮਨੋਹਰ ਲਾਲ ਨੇ ਨੋਜੁਆਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸਾਰਿਆਂ ਨੂੰ ਦੇਸ਼ ਦੀ ਅਸਮਿਤਾ ਅਤੇ ਗੌਰਵ ਨੂੰ ਬਣਾਏ ਰੱਖਣ ਦੇ ਲਈ ਇੰਨ੍ਹਾਂ ਮਹਾਨ ਬੇਟਿਆਂ ਦੀ ਸ਼ਹਾਦਤ ਤੋਂ ਪ੍ਰਰੇਣਾ ਲੈਣੀ ਚਾਹੀਦ ਹੈ ਅਤੇ ਰਾਸ਼ਟਰ ਨਿਰਮਾਣ ਦੇ ਲਈ ਅੱਗੇ ਆਉਣਾ ਚਾਹੀਦਾ ਹੈ।ਉਨ੍ਹਾਂ ਨੇ ਕਿਹਾ ਕਿ ਸ਼ਹੀਦਾਂ ਦੀ ਸ਼ਹਾਦਤਾਂ ਸਾਨੂੰ ਸਾਡੀ ਖੁਸ਼ਹਾਲ ਵਿਰਾਸਤ ਅਤੇ ਮਹਾਨ ਪਰੰਪਰਾ ਦੀ ਯਾਦ ਦਿਵਾਉਂਦੀ ਹੈ। ਉਨ੍ਹਾਂ ਦੇ ਵੱਲੋਂ ਦਿਖਾਏ ਗਏ ਤਿਆਗ ਬਲਿਦਾਨ ਅਤੇ ਦੇਸ਼ਭਗਤੀ ਦੇ ਮਾਰਗ ‘ਤੇ ਚੱਲ ਕੇ ਹੀ ਅਸੀਂ ਊਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਦੇ ਸਕਦੇ ਹਨ।ਪੋ੍ਰਗ੍ਰਾਮ ਵਿਚ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਦਾ ਸੰਦੇਸ਼ ਸੁਣਾਇਆ ਗਿਆ। ਇਸ ਮੌਕੇ ‘ਤੇ ਗੀਤਾ ਮਨੀਸ਼ੀ ਸਵਾਮੀ ਸ੍ਰੀ ਗਿਆਨਾਨੰਦ ਜੀ ਮਹਾਰਾਜ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।