ਨਾਗਪੁਰ – ਸੀਨੀਅਰ ਭਾਜਪਾ ਆਗੂ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਐੱਨਸੀਪੀ ਮੁਖੀ ਸ਼ਰਦ ਪਵਾਰ ਸੂਬੇ ਦੀ ਮਹਾ ਵਿਕਾਸ ਅਗਾੜੀ (ਐੱਮਵੀਏ) ਸਰਕਾਰ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਵਿਵਾਦਿਤ ਪੁਲੀਸ ਅਧਿਕਾਰੀ ਸਚਿਨ ਵਜ਼ੇ ਦੀ ਬਹਾਲੀ ਪਿੱਛੇ ਮੁੱਖ ਮੰਤਰੀ ਊਧਵ ਠਾਕਰੇ ਜਾਂ ਦੇਸ਼ਮੁੱਖ ਦਾ ਹੱਥ ਨਾ ਹੋਣ ਦੇ ਪਵਾਰ ਦੇ ਬਿਆਨ ’ਤੇ ਫੜਨਵੀਸ ਨੇ ਕਿਹਾ, ‘ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਦੀ ਜਾਣਕਾਰੀ ਤੋਂ ਬਿਨਾਂ ਵਜ਼ੇ ਨੂੰ ਅਹਿਮ ਨਿਯੁਕਤੀਆਂ ਤੇ ਕੇਸਾਂ ਦੀ ਜ਼ਿੰਮੇਵਾਰੀ ਕਿਵੇਂ ਸੌਂਪੀ ਜਾ ਸਕਦੀ ਹੈ। ਐੱਮਵੀਏ ਸਰਕਾਰ ਦੇ ਰਚਣਹਾਰੇ ਹੋਣ ਦੇ ਨਾਤੇ ਪਵਾਰ ਸਰਕਾਰ ਨੂੰ ਬਚਾਉਣ ਦਾ ਯਤਨ ਕਰ ਰਹੇ ਹਨ। ਦੋਸ਼ਾਂ ਦੀ ਜਾਂਚ ਲਈ ਦਬਾਅ ਪਾਉਣਾ ਮਹਿਜ਼ ਡਰਾਮਾ ਹੈ। ਅਸਲ ਵਿੱਚ ਇਹ ਸੱਚ ਤੋਂ ਦੂਰ ਲਿਜਾਣ ਦੀ ਕੋਸ਼ਿਸ਼ ਹੈ।’ ਫੜਨਵੀਸ ਨੇ ਗ੍ਰਹਿ ਮੰਤਰੀ ਦੇਸ਼ਮੁੱਖ ਨੂੰ ਹਟਾਉਣ ਦੀ ਆਪਣੀ ਮੰਗ ਦੁਹਰਾਉਂਦਿਆਂ ਕਿਹਾ ਕਿ ਪੁਲੀਸ ਅਧਿਕਾਰੀ ਪਰਮਬੀਰ ਸਿੰਘ ਵੱਲੋਂ ਲਾਏ ਦੋਸ਼ਾਂ ਦੀ ਅਦਾਲਤ ਦੀ ਨਿਗਰਾਨੀ ’ਚ ਜਾਂਚ ਹੋਵੇ। ਫੜਨਵੀਸ ਨੇ ਸਵਾਲ ਕੀਤਾ ਕਿ 15 ਸਾਲ ਪਹਿਲਾਂ ਸੇਵਾ ਮੁਕਤ ਹੋ ਚੁੱਕਾ ਪੁਲੀਸ ਅਧਿਕਾਰੀ ਜੁਲੀਓ ਰਿਬੇਰੋ ਕਿਵੇਂ ਪਰਮਬੀਰ ਸਿੰਘ ਤੇ ਗ੍ਰਹਿ ਮੰਤਰੀ ਦੀ ਜਾਂਚ ਕਰ ਸਕਦਾ