ਕੈਲੀਫੋਰਨੀਆ – ਅਮਰੀਕਾ ਵਿੱਚ 15ਵੀਂ ਸਦੀ ਨਾਲ ਸੰਬੰਧਿਤ ਇੱਕ ਬਰਤਨ ਲੱਖਾਂ ਡਾਲਰ ਵਿੱਚ ਨਿਲਾਮ ਹੋਇਆ ਹੈ। ਚੀਨ ਵਿੱਚ ਬਣੀ ਹੋਈ 15 ਵੀਂ ਸਦੀ ਦੀ ਇਹ ਪੋਰਸਿਲੇਨ ਕਟੋਰੀ ਜੋ ਕਿ ਕਨੈਕਟੀਕਟ ਦੀ ਯਾਰਡ ਸੇਲ ਵਿੱਚ ਸਿਰਫ 35 ਡਾਲਰ ਵਿੱਚ ਵੇਚੀ ਗਈ ਸੀ, ਬੁੱਧਵਾਰ ਨੂੰ ਤਕਰੀਬਨ 722,000 ਡਾਲਰ ਵਿੱਚ ਨਿਲਾਮ ਕੀਤੀ ਗਈ ਹੈ। ਵਿਸ਼ਵ ਵਿੱਚ ਮੌਜੂਦ ਸੱਤਾਂ ਕਟੋਰੀਆਂ ਵਿੱਚੋਂ ਇੱਕ, ਇਹ ਡਿਜ਼ਾਈਨ ਵਾਲੀ ਕਟੋਰੀ ਚੀਨੀ ਕਲਾ ਦੀਆਂ ਕਈ ਕਿਸਮਾਂ ਵਿੱਚੋਂ ਇੱਕ ਸੀ। ਜਦਕਿ ਇਸਨੂੰ ਨਿਲਾਮੀ ਵਿੱਚ ਵੇਚਣ ਅਤੇ ਖਰੀਦਣ ਵਾਲੇ ਨਾਵਾਂ ਦਾ ਖੁਲਾਸਾ ਨਹੀਂ ਕੀਤਾ ਗਿਆ । ਇਸ ਦੀ ਕੀਮਤ 300,000 ਡਾਲਰ ਤੋਂ 500,000 ਡਾਲਰ ਦੱਸੀ ਸੀ। ਬੁੱਧਵਾਰ ਦੀ ਨਿਲਾਮੀ ਵਿੱਚ 15 ਬੋਲੀਆਂ ਸ਼ਾਮਲ ਸਨ, ਜੋ ਕਿ ਆਨਲਾਈਨ 200,000 ਡਾਲਰ ਤੋਂ ਸ਼ੁਰੂ ਹੋਈਆਂ ਅਤੇ ਕਿਸੇ ਹੋਰ ਵਿਅਕਤੀ ਦੁਆਰਾ ਫੋਨ ਤੇ 580,000 ਡਾਲਰ ਦੀ ਬੋਲੀ ਨਾਲ ਖਤਮ ਹੋਈਆਂ। ਇਸਦੇ ਇਲਾਵਾ ਅਧਿਕਾਰਤ ਖਰੀਦ ਮੁੱਲ,721,800 ਡਾਲਰ ਜਿਸ ਵਿੱਚ ਵੱਖ ਵੱਖ ਫੀਸਾਂ ਸ਼ਾਮਲ ਸਨ। ਇਹ ਕਟੋਰੀ ਯੋਂਗਲੇ ਸਮਰਾਟ ਦੇ ਸ਼ਾਸਨ ਦੌਰਾਨ 1400 ਦੀ ਸ਼ੁਰੂਆਤ ਦੀ ਹੈ, ਜੋ ਕਿ ਮਿੰਗ ਰਾਜਵੰਸ਼ ਦੇ ਤੀਜੇ ਸ਼ਾਸਕ ਸਨ, ਅਤੇ ਇਸਨੂੰ ਯੋਂਗਲ ਦਰਬਾਰ ਲਈ ਬਣਾਇਆ ਗਿਆ ਸੀ। ਯੋਂਗਲੇ ਦੀ ਅਦਾਲਤ ਜਿੰਗਦੇਜ਼ੇਨ ਸ਼ਹਿਰ ਵਿੱੱਚ ਪੋਰਸਿਲੇਨ ਭੱਠਿਆਂ ਨੂੰ ਇਕ ਨਵੀਂ ਸ਼ੈਲੀ ਵਿਚ ਸਥਾਪਤ ਕਰਨ ਲਈ ਜਾਣੀ ਜਾਂਦੀ ਸੀ, ਅਤੇ ਇਹ ਕਟੋਰਾ ਇਕ ਮਹੱਤਵਪੂਰਣ ਯੋਂਗਲ ਉਤਪਾਦ ਹੈ। ਇਸਦੇ ਇਲਾਵਾ ਮਾਹਿਰਾਂ ਅਨੁਸਾਰ ਵਿਸ਼ਵ ਵਿੱਚ ਇਸ ਤਰ੍ਹਾਂ ਦੀਆਂ ਛੇ ਹੋਰ ਕਟੋਰੀਆਂ ਹਨ,ਜੋ ਕਿ ਜਿਆਦਾਤਰ ਅਜਾਇਬ ਘਰਾਂ ਵਿੱਚ ਹਨ।