ਪੰਜਾਬ ਪੱਧਰੀ ਰੈਲੀ ਦੀ ਤਾਰੀਖ 14 ਮਾਰਚ ਤੋਂ ਬਦਲਕੇ 2 ਅਪ੍ਰੈਲ ਕੀਤੀ
ਜਲੰਧਰ – ਬਹੁਜਨ ਸਮਾਜ ਪਾਰਟੀ ਦੀ ਸੂਬਾ ਪੱਧਰੀ ਅਹਿਮ ਮੀਟਿੰਗ ਪਾਰਟੀ ਦਫ਼ਤਰ ਜਲੰਧਰ ਵਿਖੇ ਹੋਈ ਜਿਸ ਵਿੱਚ ਬਸਪਾ ਪੰਜਾਬ ਇੰਚਾਰਜ ਸ੍ਰੀ ਰਣਧੀਰ ਸਿੰਘ ਬੈਨੀਵਾਲ ਮੁੱਖ ਮਹਿਮਾਨ ਅਤੇ ਪ੍ਰਧਾਨਗੀ ਪੰਜਾਬ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਕੀਤੀ। ਸ੍ਰੀ ਬੈਨੀਵਾਲ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ ਤੇ ਬੋਲਦਿਆਂ ਕਿਹਾ ਕਿ ਬੇਗਮਪੁਰਾ ਪਾਤਸਾਹੀ ਬਣਾਓ ਵਿਸ਼ਾਲ ਰੈਲੀ ਕੋਵਿਡ ਮਹਾਮਾਰੀ ਦੀਆਂ ਸਰਕਾਰੀ ਹਦਾਇਤਾਂ ਦੇ ਮੱਦੇਨਜ਼ਰ 14 ਮਾਰਚ ਤੋਂ ਬਦਲਕੇ 2 ਅਪ੍ਰੈਲ ਕਰ ਦਿੱਤੀ ਗਈ ਹੈ। ਇਸ ਮੌਕੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰੈਲੀ ਦਾ ਨਾਮ ‘ ਬੇਗਮਪੁਰਾ ਪਾਤਸ਼ਾਹੀ ਬਣਾਓ ਰੈਲੀ’ ਤੇ ਸਥਾਨ ਖੁਆਸਪੁਰਾ ਰੋਪੜ ਹੀ ਹੋਵੇਗਾ। ਇਸ ਰੈਲੀ ਵਿੱਚ ਪੂਰੇ ਪੰਜਾਬ ਦੇ ਲੋਕਾਂ ਦੀ ਸ਼ਮੂਲੀਅਤ ਹੋਵੇਗੀ। ਇਸਦੇ ਨਾਲ ਓਹਨਾ ਐਲਾਨ ਕੀਤਾ ਕਿ ਸਾਹਿਬ ਕਾਂਸ਼ੀਰਾਮ ਜੀ ਦੇ ਜਨਮਦਿਨ ਨੂੰ ਸਮਰਪਿਤ 15 ਮਾਰਚ ਨੂੰ ਪੰਜਾਬ ਦੀ ਹਰ ਵਿਧਾਨ ਸਭਾ ਵਿੱਚ ਮੋਟਰਸਾਈਕਲਾਂ ਦੇ ਕਾਫਲੇ ਨਾਲ ‘ਹਾਥੀ ਯਾਤਰਾਵਾਂ ‘ ਹੋਣਗੀਆ ਜੋਕਿ ਪੰਜਾਬ ਦੇ ਵੱਖ ਵੱਖ ਪਿੰਡਾਂ ਤੇ ਸ਼ਹਿਰਾਂ ਨੂੰ ਕਵਰ ਕਰਨਗੀਆ। ਜਿਸਦਾ ਮੁੱਖ ਮੰਤਵ ਸਰਕਾਰਾਂ ਵਲੋਂ ਲਿਆਂਦੇ ਲੋਕ ਵਿਰੋਧੀ ਕਾਲੇ ਕਨੂੰਨਾਂ ਨੂੰ ਰੱਦ ਕਰਾਉਣ, ਪੋਸਟ-ਮੈਟ੍ਰਿਕ ਸਕਾਲਰਸ਼ਿਪ ਸਕੀਮ, ਖਾਲੀ ਅਸਾਮੀਆਂ ਭਰਨ, ਬੇਰੋਜ਼ਗਾਰੀ ਦੂਰ ਕਰਨ, ਘਰ ਘਰ ਨੌਕਰੀ, ਮੰਡਲ ਕਮਿਸ਼ਨ ਰਿਪੋਰਟ ਲਾਗੂ ਕਰਨ ਲਈ, ਬੁਢਾਪਾ ਪੈਨਸ਼ਨ 2500 ਰੁਪਏ, ਸਿੱਖ ਸੰਘਰਸ਼ ਕਾਲ ਦੇ ਵਾਧੂ ਸਮਾਂ ਕੈਦ ਕੱਟ ਚੁਕੇ ਕੈਦੀਆਂ ਦੀ ਰਿਹਾਈ,, ਗ਼ਰੀਬਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ, ਗਰੀਬਾਂ ਦੇ 50 ਹਜ਼ਾਰ ਤੱਕ ਦੇ ਕਰਜ਼ੇ ਮਾਫੀ, ਮੁਲਾਜਮਾਂ ਲਈ 6ਵਾਂ ਤਨਖਾਹ ਕਮਿਸ਼ਨ ਲਾਗੂ ਕਰਨ ਲਈ, ਸਿਖਿਆ ਮੰਤਰੀ ਦੀ ਕੋਠੀ ਅੱਗੇ ਬੈਠੇ ਅਧਿਆਪਕ ਦੀਆਂ ਮੰਗਾ, ਮੁਲਾਜ਼ਮਾਂ ਦਾ ਮਹਿੰਗਾਈ ਭੱਤਾ, ਪੈਟਰੋਲ ਡੀਜ਼ਲ ਤੇ ਬੇਤਹਾਸ਼ਾ ਰਾਜ ਟੈਕਸ , ਵੱਧਦੀ ਮਹਿੰਗਾਈ ਆਦਿ ਉਹ ਮੁੱਦੇ ਹੋਣਗੇ ਜੋ ਕਾਂਗਰਸ ਦੇ ਚੋਣ ਮੈਨੀਫੈਸਟੋ ਵਿੱਚ ਸ਼ਾਮਿਲ ਸਨ ਅਤੇ ਕਾਂਗਰਸ ਦਾ ਝੂਠ ਲੋਕਾਂ ਵਿਚ ਨੰਗਾ ਕੀਤਾ ਜਾਵੇਗਾ। ਇਹ ਸਾਰੇ ਮੁੱਦਿਆਂ ਨੂੰ ਲੈਕੇ ਬਸਪਾ ਵਲੋਂ ਪੰਜਾਬ ਦੀ 117 ਵਿਧਾਨ ਸਭਾਵਾਂ ਵਿੱਚ ਮੋਟਰ ਸਾਈਕਲ ਯਾਤਰਾ ਕਰਕੇ ਕਾਂਗਰਸ ਭਜਾਓ, ਪੰਜਾਬ ਬਚਾਓ ਦੀ ਗੱਲ ਆਮ ਲੋਕਾਂ ਤਕ ਪੁੱਜਦੀ ਕਰਕੇ ਪੰਜਾਬ ਜਗਾਓਣ ਦੀ ਮੁਹਿੰਮ ਵਿੱਢੀ ਜਾਵੇਗੀ। ਓਹਨਾ ਕਿਹਾ ਕਿ ਪੰਜਾਬੀਆਂ ਦੇ ਦੁੱਖ ਕੱਟਣ ਲਈ ਪਹਿਲਾਂ ਪੰਜਾਬੀਆਂ ਨੂੰ ਪਾਤਸ਼ਾਹੀ ਬਣਾਉਣੀ ਪਵੇਗੀ, ਜੇ ਪਾਤਸ਼ਾਹੀ ਬਣੀ ਫਿਰ ਬੇਗਮਪੁਰਾ ਵਸੇਗਾ, ਜਿਸ ਵਿਚ ਗ਼ਰੀਬਾਂ ਮਜ਼ਲੂਮਾਂ ਦੇ ਦੁੱਖ ਦੂਰ ਕਿਤੇ ਜਾਣਗੇ। ਇਸ ਮੌਕੇ ਸੂਬਾ ਮੀਤ ਪ੍ਰਧਾਨ ਸ ਹਰਜੀਤ ਸਿੰਘ ਲੌਂਗੀਆਂ, ਸਾਬਕਾ ਪ੍ਰਧਾਨ ਸ਼੍ਰੀ ਰਸ਼ਪਾਲ ਰਾਜੂ ਅਤੇ ਸ਼੍ਰੀ ਗੁਰਲਾਲ ਸੈਲਾ, ਰਾਜਾ ਰਾਜਿੰਦਰ ਸਿੰਘ ਨਨਹੇੜੀਆਂ, ਸਵਿੰਦਰ ਸਿੰਘ ਛਜਲਵੰਡੀ, ਬਲਦੇਵ ਮਹਿਰਾ, ਮਨਜੀਤ ਸਿੰਘ ਅਟਵਾਲ, ਲਾਲ ਸਿੰਘ ਸੁਲਹਾਣੀ, ਬਲਵਿੰਦਰ ਕੁਮਾਰ, ਬਲਜੀਤ ਸਿੰਘ ਭਾਰਾਪੁਰ, ਗੁਰਮੇਲ ਚੁਮਬਰ, ਰਮੇਸ਼ ਕੌਲ, ਜੋਗਾ ਸਿੰਘ ਪਨੋਦੀਆਂ, ਰਾਜਿੰਦਰ ਸਿੰਘ ਰੀਹਲ, ਗੁਰਮੇਲ ਸਿੰਘ ਜੀ ਕੇ, ਹਰਭਜਨ ਸਿੰਘ ਬਜਹੇੜੀ, ਰਾਜੇਸ਼ ਕੁਮਾਰ, ਸੰਤ ਰਾਮ ਮੱਲੀਆਂ, ਚਮਕੌਰ ਸਿੰਘ ਵੀਰ, ਕੁਲਦੀਪ ਸਿੰਘ ਸਰਦੂਲਗੜ੍ਹ, ਐਡਵੋਕੇਟ ਵਿਜੈ ਬੱਧਣ, ਐਡਵੋਕੇਟ ਰਣਜੀਤ ਕੁਮਾਰ, ਦਰਸ਼ਨ ਸਿੰਘ ਝਲੂਰ, ਡਾ ਜਸਪ੍ਰੀਤ ਸਿੰਘ, ਸੋਢੀ ਬਿਕਰਮ ਸਿੰਘ, ਪਰਮਜੀਤ ਮੱਲ, ਇੰਜ: ਮਹਿੰਦਰ ਸਿੰਘ ਸੰਧਰ, ਅਮ੍ਰਿਤਪਾਲ ਭੋਸਲੇ, ਸਵਰਨ ਸਿੰਘ ਕਲਿਆਣ, ਮਨਿੰਦਰ ਸ਼ੇਰਪੁਰੀ, ਪ੍ਰਵੀਨ ਬੰਗਾ, ਸੁਖਦੇਵ ਸਿੰਘ ਭਰੋਵਾਲ, ਤਰਸੇਮ ਥਾਪਰ, ਆਤਮਾ ਸਿੰਘ, ਅਵਤਾਰ ਕ੍ਰਿਸ਼ਨ, ਪਲਵਿੰਦਰ ਬਿਕਾ, ਜੀਤ ਰਾਮ ਬਸਰਾ, ਅਮਰੀਕ ਸਿੰਘ ਕਾਲਾ, ਵਿਜੈ ਯਾਦਵ, ਹਰਿੰਦਰ ਸੀਤਲ, ਧਰਮ ਪਾਲ ਭਗਤ, ਸੁਰਿੰਦਰ ਪਾਲ ਸਹੋੜਾ, ਗੁਰਦੀਪ ਸਿੰਘ ਮਾਖਾ ਆਦਿ ਸ਼ਾਮਿਲ ਸਨ।