ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਦੇਸ਼ ਵਿਚ ਆਯੂਰਵੇਦ ਨੁੰ ਪੋ੍ਰਤਸਾਹਨ ਦੇਣ ਵਿਚ ਹਰਿਆਣਾ ਦਾ ਅਹਿਮ ਯੋਗਦਾਨ ਰਹੇਗਾ, ਕਿਉਂਕਿ ਭਾਰਤ ਸਰਕਾਰ ਨੇ ਕਰਨਾਲ ਵਿਚ ਇਕ ਮਹਤੱਵਕਾਂਸ਼ੀ ਪਰਿਯੌਜਨਾ ਕਾਮਨ ਫੈਸੀਲਿਟੀ ਸੈਂਟਰ ਸਥਾਪਿਤ ਕਰਨ ਦੀ ਯੋਜਨਾ ਨੂੰ ਮੰਜੂਰੀ ਦੇ ਦਿੱਤੀ ਹੈ। ਕੇਂਦਰ ਸਰਕਾਰ ਦੀ ਇਸ ਮੰਜੂਰੀ ਨਾਲ ਰਾਜ ਵਿਚ ਪਾਰੰਪਰਿਕ ਆਯੂਰਵੇਦਿਕ ਉਦਯੋਗ ਨੂੰ ਇਕ ਵੱਡਾ ਬੁਨਿਆਦੀ ਪੋ੍ਰਤਸਾਹਨ ਮਿਲਿਆ ਹੈ।ਸੀਐਮ ਨੇ ਦਸਿਆ ਕਿ ਹਰਿਆਣਾ ਸਰਕਾਰ ਸੂਖਮ, ਛੋਟੇ ਅਤੇ ਮੱਧਮ ਉਦਯੋਗ (ਐਮਐਸਐਮਈ) ਵਿਭਾਗ ਕਲਸਟਰ-ਯੋਜਨਾ ਦੇ ਤਹਿਤ ਸੂਬੇ ਵਿਚ ਐਮਐਸਐਮਈ ਨੂੰ ਪੋ੍ਰਤਸਾਹਨ ਦੇ ਰਹੀ ਹੈ। ਰਾਜ ਦੀ ਸੂਖਮ ਇਕਾਈਆਂ ਦੀ ਮੁਕਾਬਲਿਆਂ ਨੂੰ ਵਧਾਉਣ ਲਈ ਇਕ ਦੂਰਦਰਸ਼ੀ ਮਿਨੀ ਕਲਸਟਰ ਯੋਜਨਾ ਲਾਗੂ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦਸਿਆ ਕਿ ਇਸ ਯੋਜਨਾ ਦੇ ਤਹਿਤ 50 ਤੋਂ ਵੱਧ ਐਮਐਸਐਮਈ ਕਲਸਟਰ ਦੀ ਪਹਿਜਾਣ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਪੁਰੇ ਹਰਿਆਣਾ ਵਿਚ ਵਿਕਸਿਤ ਕੀਤਾ ਜਾ ਰਿਹਾ ਹੈ।ਸ੍ਰੀ ਮਨੋਹਰ ਲਾਲ ਨੇ ਦਸਿਆ ਕਿ ਕੇਂਦਰ ਸਰਕਾਰ ਨੇ ਕਰਨਾਲ ਵਿਚ ਜਿਸ ਕਾਮਨ ਫੈਸੀਲਿਟੀ ਸੈਂਟਰ ਸਥਾਪਿਤ ਕਰਨ ਦੀ ਮੰਜੂਰੀ ਦਿੱਤੀ ਹੈ ਉਸ ‘ਤੇ ਕਰੀਬ 15 ਕਰੋੜ ਰੁਪਏ ਖਰਚ ਹੋਣਗੇ। ਇਸ ਸੈਂਟਰ ਵਿਚ ਆਰਟ ਹਰਬਲ ਐਕਸਟ੍ਰੈਕਸ਼ਨ ਪਲਾਂਟ, ਖੋਜ ਅਤੇ ਵਿਕਾਸ ਸਹੂਲਤ, ਇਕ ਗੁਣਵੱਤਾ ਕੰਟਰੋਲ ਲੈਬ ਸਥਾਪਿਤ ਕੀਤੀ ਜਾਵੇਗੀ ਜਿਸ ਵਿਚ ਕਰਨਾਲ ਅਤੇ ਉਸ ਦੇ ਆਲੇ-ਦੁਆਲੇ ਦੇ 200 ਤੋਂ ਵੱਧ ਸੂਖਮ ਅਤੇ ਛੋਟੇ ਆਯੂਰਵੇਦਿਕ ਉਤਪਾਦਾਂ ਦੀ ਮਨੂਫੈਕਚਰਿੰਗ ਕਰਨ ਵਾਲੀਆਂ ਇਕਾਈਆਂ ਨੂੰ ਫਾਇਦਾ ਹੋਵੇਗਾ। ਉਨ੍ਹਾਂ ਨੇ ਦਸਿਆ ਕਿ ਹਿਹ ਭਾਰਤ ਸਰਕਾਰ ਵੱਲੋਂ ਐਮਐਸਐਮਈ ਫਲੈਗਸ਼ਿਪ ਯੋਜਨਾ ਦੇ ਤਹਿਤ ਅਨੁਮੋਦਿਤ ਆਪਣੀ ਤਰ੍ਹਾ ਦਾ ਪਹਿਲਾ ਕਲਸਟਰ ਪਰਿਯੋਜਨਾ ਹੈ। ਉਨ੍ਹਾਂ ਨੇ ਦਸਿਆ ਕਿ ਇਹ ਕਾਮਨ ਫੈਸੀਲਿਟੀ ਸੈਂਟਰ ਸਥਾਪਤ ਹੋਣ ਨਾਲ ਗੁਣਵੱਤਾ ਵਾਲੇ ਆਯੂਰਵੇਦ ਉਤਪਾਦ ਜਿਵੇਂ ਇੰਯੂਨਿਟੀ ਬੂਸਟਰ ਟੈਬਲੇਅ, ਸਿਰਪ, ਮਲਹਮ, ਕ੍ਰੀਮ, ਤੇਲ, ਵਿਅਕਤੀਗਤ ਸਵੱਛਤਾ ਦੇ ਉਤਪਾਦਾਂ ਦੇ ਉਤਪਾਦਨ ਵਿਚ ਮਦਦ ਮਿਲੇਗੀ। ਇਹ ਹੀ ਨਹੀਂ ਇੰਨ੍ਹਾਂ ਗੁਣਵੱਤਾਪੂਰਣ ਉਤਪਾਦਾਂ ਦਾ ਨਿਰਯਾਤ ਨਾਲ ਸਬੰਧਿਤ ਸੂਖਮ ਅਤੇ ਛੋਟੀ ਇਕਾਈਆਂ ਹੋਰ ਵੱਧ ਮਜਬੂਤ ਬਨਣਗੀਆਂ। ਉਨ੍ਹਾਂ ਨੇ ਦਸਿਆ ਕਿ ਕਾਮਨ ਫੈਸੀਲਿਟੀ ਸੈਂਟਰ ਦੀ ਇਸ ਪਰਿਯੋਜਨਾ ਨਾਲ 500 ਤੋਂ ਵੱਧ ਵਿਅਕਤੀਆਂ ਦੇ ਲਈ ਰੁਜਗਾਰ ਉਤਪਨ ਹੋਣ ਦੀ ਵੀ ਉਮੀਦ ਹੈ।ਭਾਰਤ ਸਰਕਾਰ ਦੇ ਐਮਐਸਐਮਈ ਮੰਤਰਾਲੇ ਦੇ ਸਕੱਤਰ ਬੀ.ਬੀ. ਸਵੈਨ ਨੇ ਵੀ ਹਰਿਆਣਾ ਸਰਕਾਰ ਵੱਲੋਂ ਐਮਐਮਐਮਈ ਦੇ ਖੇਤਰ ਵਿਚ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ ਹੈ ਅਤੇ ਉਮੀਦ ਜਤਾਈ ਕਿ ਰਾਜ ਵਿਚ ਕਾਮਨ ਫੈਸੀਲਿਟੀ ਸੈਂਟਰ ਸਥਾਪਤ ਹੋਣਾ ਪੂਰੇ ਦੇ ਵਿਚ ਆਯੂਰਵੇਦ ਨੂੰ ਪ੍ਰੋਤਸਾਹਨ ਦੇਦ ਦੀ ਦਿਸ਼ਾ ਵਿਚ ਮਹਤੱਵਪੂਰਣ ਕਦਮ ਸਾਰਤ ਹੋਵੇਗਾ।